06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਾਮਲਾ ਜ਼ੀਰਕਪੁਰ ‘ ਚ ਸ਼ੋਅਰੂਮਾਂ ਤੋਂ ਲੈ ਕੇ ਆਰਜ਼ੀ ਸ਼ੈੱਡਾਂ ‘ ਚ ਚੱਲ ਰਹੇ ਸੈਂਕੜੇ ਠੇਕਿਆਂ ਦੇ ਪ੍ਰਾਪਰਟੀ ਟੈਕਸ ਦਾ ਨਗਰ ਕੌਂਸਲ ਦੇ ਖ਼ਜ਼ਾਨੇ ਨੂੰ ਲਗਾਇਆ ਜਾ ਰਿਹੈ ਚੂਨਾ

ਜ਼ੀਰਕਪੁਰ, 5 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਨਗਰ ਕੌਂਸਲ ਦੀ ਹੱਦ ਅੰਦਰ ਚੱਲ ਰਹੇ ਸ਼ਰਾਬ ਦੇ ਸੈਂਕੜੇ ਠੇਕਿਆਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਜ਼ੀਰਕਪੁਰ, ਢਕੌਲੀ ਤੇ ਬਲਟਾਣਾ ‘ਚ ਸ਼ੋਅਰੂਮਾਂ ਤੋਂ ਲੈ ਕੇ ਆਰਜ਼ੀ ਸ਼ੈੱਡਾਂ ‘ਚ ਚੱਲ ਰਹੇ ਸ਼ਰਾਬ ਦੇ ਠੇਕਿਆਂ ਦਾ ਟੈਕਸ ਜਮ੍ਹਾਂ ਹੋ ਰਿਹਾ ਹੈ ਜਾਂ ਨਹੀਂ, ਇਸ ਸੰਬੰਧੀ ਕੋਈ ਸਪੱਸ਼ਟ ਰਿਕਾਰਡ ਸਾਹਮਣੇ ਨਹੀਂ ਆ ਰਿਹਾ।

Ad Position 21
No active advertisement
ਅਜੀਤ ਡੈਸਕ 06-11-2026
ਜ਼ੀਰਕਪੁਰ, 5 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਨਗਰ ਕੌਂਸਲ ਦੀ ਹੱਦ ਅੰਦਰ ਚੱਲ ਰਹੇ ਸ਼ਰਾਬ ਦੇ ਸੈਂਕੜੇ ਠੇਕਿਆਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਜ਼ੀਰਕਪੁਰ, ਢਕੌਲੀ ਤੇ ਬਲਟਾਣਾ ‘ਚ ਸ਼ੋਅਰੂਮਾਂ ਤੋਂ ਲੈ ਕੇ ਆਰਜ਼ੀ ਸ਼ੈੱਡਾਂ ‘ਚ ਚੱਲ ਰਹੇ ਸ਼ਰਾਬ ਦੇ ਠੇਕਿਆਂ ਦਾ ਟੈਕਸ ਜਮ੍ਹਾਂ ਹੋ ਰਿਹਾ ਹੈ ਜਾਂ ਨਹੀਂ, ਇਸ ਸੰਬੰਧੀ ਕੋਈ ਸਪੱਸ਼ਟ ਰਿਕਾਰਡ ਸਾਹਮਣੇ ਨਹੀਂ ਆ ਰਿਹਾ। ਸੂਤਰਾਂ ਅਨੁਸਾਰ ਕਿਸੇ ਵੀ ਠੇਕੇ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਜਾਣਕਾਰੀ ਨਹੀਂ ਮਿਲੀ, ਜਿਸ ਕਾਰਨ ਨਗਰ ਕੌਂਸਲ ਦੀ ਕਾਰਜ-ਪ੍ਰਣਾਲੀ ‘ਤੇ ਸਵਾਲ ਉੱਠ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਆਮ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਲਈ ਨਗਰ ਕੌਂਸਲ ਸਰਗਰਮ ਰਹਿੰਦੀ ਹੈ, ਪਰ ਸ਼ਰਾਬ ਦੇ ਠੇਕਿਆਂ ਦੀ ਟੈਕਸ ਦੇਣਦਾਰੀ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਇਸ ਸੰਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਸੰਬੰਧਿਤ ਠੇਕਿਆਂ ਦੇ ਯੂ. ਡੀ. ਆਈ. ਨੰਬਰ ਮੰਗ ਲਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨੰਬਰ ਮਿਲਣ ਤੋਂ ਬਾਅਦ ਹੀ ਟੈਕਸ ਜਮ੍ਹਾਂ ਹੋਣ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਵਾਲ ਇਹ ਹੈ ਕਿ ਨਗਰ ਕੌਂਸਲ ਕੋਲ ਆਪਣੇ ਖੇਤਰ ਦੇ ਵਪਾਰਕ ਅਦਾਰਿਆਂ ਦਾ ਇਕੱਠਾ ਰਿਕਾਰਡ ਕਿਉਂ ਨਹੀਂ ਹੈ। ਨਿਯਮਾਂ ਅਨੁਸਾਰ ਟੈਕਸ ਦੇ ਘੇਰੇ ‘ਚ ਆਉਣ ਵਾਲੀ ਵਪਾਰਕ ਜਾਇਦਾਦ ‘ਤੇ ਪ੍ਰਾਪਰਟੀ ਟੈਕਸ ਦੇਣਾ ਲਾਜ਼ਮੀ ਹੈ। ਠੇਕਾ ਪੱਕੇ ਸ਼ੋਅਰੂਮ ‘ਚ ਚੱਲ ਰਿਹਾ ਹੋਵੇ ਜਾਂ ਆਰਜ਼ੀ ਸ਼ੈੱਡ ‘ਚ ਸੰਬੰਧਿਤ ਜ਼ਮੀਨ ਅਤੇ ਇਮਾਰਤ ਦੀ ਟੈਕਸ ਦੇਣਦਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਆਮ ਤੌਰ ‘ਤੇ ਇਸ ਦੀ ਮੁੱਢਲੀ ਜ਼ਿੰਮੇਵਾਰੀ ਜਾਇਦਾਦ ਦੇ ਮਾਲਕ ਦੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਐਕਸਾਈਜ਼ ਵਿਭਾਗ ਨੂੰ ਦਿੱਤੀ ਜਾਣ ਵਾਲੀ ਲਾਇਸੰਸ ਫ਼ੀਸ ਤੇ ਨਗਰ ਕੌਂਸਲ ਦਾ ਪ੍ਰਾਪਰਟੀ ਟੈਕਸ ਦੋ ਵੱਖ-ਵੱਖ ਦੇਣਦਾਰੀਆਂ ਹਨ। ਪ੍ਰਾਪਰਟੀ ਟੈਕਸ ਤੋਂ ਮਿਲਣ ਵਾਲੀ ਆਮਦਨ ਸ਼ਹਿਰ ਦੀਆਂ ਸੜਕਾਂ, ਸਫ਼ਾਈ, ਸਟਰੀਟ ਲਾਈਟਾਂ, ਸੀਵਰੇਜ ਤੇ ਹੋਰ ਬੁਨਿਆਦੀ ਸਹੂਲਤਾਂ ‘ਤੇ ਖ਼ਰਚ ਹੁੰਦੀ ਹੈ। ਇਸ ਲਈ ਨਗਰ ਕੌਂਸਲ ਨੂੰ ਸਾਰੇ ਸ਼ਰਾਬ ਦੇ ਠੇਕਿਆਂ ਦੀਆਂ ਜਾਇਦਾਦਾਂ ਦਾ ਸਰਵੇ ਕਰਵਾ ਕੇ ਟੈਕਸ ਵਸੂਲੀ ਦਾ ਰਿਕਾਰਡ ਜਨਤਕ ਕਰਨਾ ਚਾਹੀਦਾ ਹੈ। ਓਧਰ ਦੂਜੇ ਪਾਸੇ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਇੰਸਪੈਕਟਰ ਵਿਪਨ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੂਰੇ ਸ਼ਹਿਰ ‘ਚ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨੋਟਿਸ ਕੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਠੇਕਿਆਂ ਦੇ ਪ੍ਰਾਪਰਟੀ ਟੈਕਸ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਨੋਟਿਸ ਕੱਢ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਬਕਾਏ ਦੱਬ ਕੇ 3 ਫ਼ੀਸਦੀ ਡੀ. ਏ. ਨੂੰ ਤੋਹਫ਼ਾ ਦੱਸਣਾ ਗ਼ਲਤ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਡਾਬਰ ਰੀਅਲ ਵਲੋਂ ‘ਰੀਅਲ ਗ੍ਰੀਟਿੰਗਜ਼’ ਦੀਵਾਲੀ ਗਿਫਟ ਕਲੈਕਸ਼ਨ ਲਾਂਚ
Ad Position 24