06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜੇਕਰ ਮਜ਼ਦੂਰ ਮੰਗਾ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੇ ਹਲਕੇ ਨੂੰ ਸੰਘਰਸ਼ ਦਾ ਮੈਦਾਨ ਬਣਾ ਦੇਵਾਂਗੇ-ਸ਼ੇਖਰ, ਰੋੜੀ

ਰੂਪਨਗਰ, 5 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਪੰਜਾਬ ਸੀਟੂ ਦੇ ਆਗੂਆਂ ਨਾਲ 19 ਨਵੰਬਰ ਨੂੰ ਤੈਅ ਕੀਤੀ ਮੀਟਿੰਗ ਵਿਚ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੀਟੂ ਦੀ ਸੂਬਾਈ ਕਮੇਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੈਂਬਲੀ ਹਲਕੇ ਧੂਰੀ ਨੂੰ ਸੰਘਰਸ਼ ਦਾ ਮੈਦਾਨ ਬਣਾ ਦਿੱਤਾ ਜਾਵੇਗਾ। ਇਹ ਐਲਾਨ ਇਥੇ ਇਕ ਪ੍ਰੈੱਸ ਮਿਲਣੀ ਦੌਰਾਨ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰਸ਼ੇਖਰ, ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ, ਸੀ.

Ad Position 21
No active advertisement
ਅਜੀਤ ਡੈਸਕ 06-11-2026
ਰੂਪਨਗਰ, 5 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਪੰਜਾਬ ਸੀਟੂ ਦੇ ਆਗੂਆਂ ਨਾਲ 19 ਨਵੰਬਰ ਨੂੰ ਤੈਅ ਕੀਤੀ ਮੀਟਿੰਗ ਵਿਚ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੀਟੂ ਦੀ ਸੂਬਾਈ ਕਮੇਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੈਂਬਲੀ ਹਲਕੇ ਧੂਰੀ ਨੂੰ ਸੰਘਰਸ਼ ਦਾ ਮੈਦਾਨ ਬਣਾ ਦਿੱਤਾ ਜਾਵੇਗਾ। ਇਹ ਐਲਾਨ ਇਥੇ ਇਕ ਪ੍ਰੈੱਸ ਮਿਲਣੀ ਦੌਰਾਨ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰਸ਼ੇਖਰ, ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ, ਸੀ. ਆਈ. ਟੀ. ਯੂ. ਤੇ ਸੂਬਾਈ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਅਤੇ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਸੁਰਜਿੰਦਰ ਕੌਰ ਸੀਮਾ ਨੇ ਕੀਤਾ । ਸੀਟੂ ਦੀ ਮੰਗ ਹੈ ਕਿ ਹਰ ਵਰਕਰ ਦੀ ਘੱਟੋ ਘੱਟ ਤਨਖਾਹ 42 ਹਜਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, 12 ਘੰਟੇ ਕੰਮ ਦੀ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਸਾਰੇ ਸਕੀਮ ਵਰਕਰਾਂ ਨੂੰ ਪੱਕੇ ਮੁਲਾਜ਼ਮ ਬਣਾਇਆ ਜਾਵੇ ਅਤੇ ਉਨ੍ਹਾਂ ਲਈ ਈ. ਐਸ . ਆਈ. ਸੀ/ ਪ੍ਰੋਵੀਡੈਂਟ ਫੰਡ ਤੇ ਗ੍ਰੈਚੁਟੀ ਲਾਗੂ ਕੀਤੀ ਜਾਵੇ, ਸਾਰੀਆਂ ਤਿੰਨ ਧਿਰੀ ਕਮੇਟੀਆਂ ਗਠਿਤ ਕੀਤੀਆਂ ਜਾਣ। ਸੀਟੂ ਆਗੂਆਂ ਨੇ ਟਰੇਡ ਯੂਨੀਅਨ ਅਧਿਕਾਰਾਂ ਦੀ ਗਰੰਟੀ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਤੋਂ ਬਚਾਅ ਲਈ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਵਰਕਸ਼ਾਪ ਅਗਲੀ ਖ਼ਬਰ ਪੁਨਰ ਸੁਰਜੀਤ ਅਕਾਲੀ ਦਲ ਦੇ ਅਹੁਦੇਦਾਰਾਂ ਬੇਦੀ ਤੇ ਪੰਮਾ ਵਲੋਂ ਅਸਤੀਫ਼ਾ ਦੇ ਕੇ ਚੰਦੂਮਾਜਰਾ ਦੇ ਨਾਲ ਚੱਲਣ ਦਾ ਕੀਤਾ ਐਲਾਨ
Ad Position 24