06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਤੋਂ ਬਚਾਅ ਲਈ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਵਰਕਸ਼ਾਪ

ਚੰਡੀਗੜ੍ਹ, 5 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਹਫ਼ਤੇ ਦੇ ਡਾਇਮੰਡ ਜੁਬਲੀ ਸਮਾਗਮਾਂ ਤਹਿਤ ਮੰਗਲਵਾਰ ਨੂੰ ਮਹਿਲਾ ਪੁਲਿਸ ਥਾਣਾ ਸੈਕਟਰ-17 ਵਲੋਂ ਕੰਮ ਵਾਲੀ ਥਾਂ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਸੰਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਸੈਕਟਰ-26 ਸਥਿਤ ਪੁਲਿਸ ਦੇ ਰੀਜਨਲ ਟ੍ਰੇਨਿੰਗ ਸੈਂਟਰ ਦੇ ਮਲਟੀਮੀਡੀਆ ਹਾਲ ਵਿਚ ਕਰਵਾਈ ਗਈ ਇਸ ਇਕ ਰੋਜ਼ਾ ਵਰਕਸ਼ਾਪ ’ਚ ਚੰਡੀਗੜ੍ਹ ਪੁਲਿਸ ਦੇ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ ਦੇ 130 ਮਹਿਲਾ ਤੇ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਹਫ਼ਤੇ ਦੇ ਡਾਇਮੰਡ ਜੁਬਲੀ ਸਮਾਗਮਾਂ ਤਹਿਤ ਮੰਗਲਵਾਰ ਨੂੰ ਮਹਿਲਾ ਪੁਲਿਸ ਥਾਣਾ ਸੈਕਟਰ-17 ਵਲੋਂ ਕੰਮ ਵਾਲੀ ਥਾਂ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਸੰਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਸੈਕਟਰ-26 ਸਥਿਤ ਪੁਲਿਸ ਦੇ ਰੀਜਨਲ ਟ੍ਰੇਨਿੰਗ ਸੈਂਟਰ ਦੇ ਮਲਟੀਮੀਡੀਆ ਹਾਲ ਵਿਚ ਕਰਵਾਈ ਗਈ ਇਸ ਇਕ ਰੋਜ਼ਾ ਵਰਕਸ਼ਾਪ ’ਚ ਚੰਡੀਗੜ੍ਹ ਪੁਲਿਸ ਦੇ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ ਦੇ 130 ਮਹਿਲਾ ਤੇ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਵਿਚ ਐੱਸ. ਪੀ. ਸਿਟੀ ਵਿਜੇ (ਦਾਨਿਪਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਪਹੁੰਚਣ ’ਤੇ ਡੀ. ਐੱਸ. ਪੀ. ਡਬਲਿਊ. ਐਂਡ ਸੀ. ਐੱਸ. ਯੂ. ਜਸਵਿੰਦਰ ਕੌਰ ਅਤੇ ਮਹਿਲਾ ਥਾਣਾ ਸੈਕਟਰ-17 ਦੀ ਐੱਸ. ਐੱਚ. ਓ. ਵਲੋਂ ਸਵਾਗਤ ਕੀਤਾ। ਇਸ ਮੌਕੇ ਵੱਖ-ਵੱਖ ਯੂਨਿਟਾਂ ਦੇ ਡੀ. ਐੱਸ. ਪੀ., ਐੱਸ. ਐੱਚ. ਓ. ਤੇ ਇੰਚਾਰਜ ਵੀ ਮੌਜੂਦ ਰਹੇ। ਵਰਕਸ਼ਾਪ ਦੌਰਾਨ ਐਡਵੋਕੇਟ ਦੀਪਕ ਬਜਾਜ ਤੇ ਇੰਸਟੀਚਿਊਟ ਆਫ਼ ਕੈਰੀਅਰ ਐਂਡ ਅਵੇਅਰਨੈੱਸ (ਆਈ. ਸੀ. ਏ.) ਸੈਕਟਰ-26 ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਸਰੋਤ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕੰਮ ਵਾਲੀ ਥਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਤੇ ਨਿਵਾਰਨ) ਐਕਟ, 2013 ਦੇ ਵੱਖ-ਵੱਖ ਕਾਨੂੰਨੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਜਿਨਸੀ ਸ਼ੋਸ਼ਣ ਦੀ ਰੋਕਥਾਮ, ਸ਼ਿਕਾਇਤ ਦਰਜ ਕਰਵਾਉਣ ਤੇ ਉਸ ਦੇ ਨਿਪਟਾਰੇ ਲਈ ਉਪਲਬਧ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਕੰਮ ਵਾਲੀ ਥਾਂ ’ਤੇ ਲਿੰਗਕ ਸੰਵੇਦਨਸ਼ੀਲਤਾ, ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਸਮਝ ਵਿਕਸਿਤ ਕਰਨ ਅਤੇ ਸੁਰੱਖਿਅਤ ਤੇ ਸਨਮਾਨਜਨਕ ਮਾਹੌਲ ਕਾਇਮ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਧੰਨਵਾਦੀ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੈਕਟਰ 42 ਦੇ ਸਾਰੇ ਪਾਰਕਾਂ, ਗ੍ਰੀਨ ਬੈਲਟਾਂ ਤੇ ਵਾਕਿੰਗ ਟਰੈਕਾਂ ਦੀ ਮੁਰੰਮਤ ਅਤੇ ਪੇਂਟਿੰਗ ਕੀਤੀ ਜਾਵੇਗੀ-ਬੰਟੀ ਅਗਲੀ ਖ਼ਬਰ ਜੇਕਰ ਮਜ਼ਦੂਰ ਮੰਗਾ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੇ ਹਲਕੇ ਨੂੰ ਸੰਘਰਸ਼ ਦਾ ਮੈਦਾਨ ਬਣਾ ਦੇਵਾਂਗੇ-ਸ਼ੇਖਰ, ਰੋੜੀ
Ad Position 24