06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਚੰਡੀਗੜ੍ਹ ’ਚ ਪਰਮਜੀਤ ਮਾਨ ਦਾ ਨਵਾਂ ਕਹਾਣੀ ਸੰਗ੍ਰਹਿ ‘ਸਮੁੰਦਰ ਦਾ ਆਦਮੀ’ ਲੋਕ ਅਰਪਣ

ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਇਥੇ ਪੰਜਾਬੀ ਗਲਪ ਦੇ ਲੇਖਕ ਪਰਮਜੀਤ ਮਾਨ ਦਾ ਨਵਾਂ ਕਹਾਣੀ ਸੰਗ੍ਰਹਿ ‘ਸਮੁੰਦਰ ਦਾ ਆਦਮੀ’ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਸੈਕਟਰ 38 ਦੇ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਲੋਕ-ਅਰਪਣ ਕੀਤਾ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਇਥੇ ਪੰਜਾਬੀ ਗਲਪ ਦੇ ਲੇਖਕ ਪਰਮਜੀਤ ਮਾਨ ਦਾ ਨਵਾਂ ਕਹਾਣੀ ਸੰਗ੍ਰਹਿ ‘ਸਮੁੰਦਰ ਦਾ ਆਦਮੀ’ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਸੈਕਟਰ 38 ਦੇ ਰਾਣੀ ਲਕਸ਼ਮੀ ਬਾਈ ਭਵਨ ਵਿਖੇ ਲੋਕ-ਅਰਪਣ ਕੀਤਾ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ। ਲੋਕ ਅਰਪਣ ਸਮੇਂ ਹੋਈ ਇਕੱਤਰਤਾ ਵਿਚ ਬੋਲਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਪਰਮਜੀਤ ਮਾਨ ਨੇ ਇਨ੍ਹਾਂ ਕਹਾਣੀਆਂ ਵਿਚ ਨਵੀਆਂ ਮਨੋਵਿਗਿਆਨਕ ਪ੍ਰਵਿਰਤੀਆਂ ਨਾਲ਼ ਪੂਰਾ ਇਨਸਾਫ਼ ਕੀਤਾ ਹੈ। ਲੇਖਕ ਪਰਮਜੀਤ ਮਾਨ ਨੇ ਕਿਹਾ ਕਿ ਸਮੁੰਦਰ ਅੰਦਰਲੀ ਦੁਨੀਆਂ ਨੇ ਹਮੇਸ਼ਾ ਹੀ ਉਨ੍ਹਾਂ ਦੇ ਮਨ ਨੂੰ ਅੰਦਰੋਂ ਛੂਹਿਆ ਹੈ ਤਾਂ ਹੀ ਸਾਰੀ ਲੇਖਣੀ ਉਨ੍ਹਾਂ ਸਮੁੰਦਰ ਦੀ ਗਹਿਰਾਈ ਨੂੰ ਹੀ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਹਾਣੀਆਂ ਦੇ ਸਾਰੇ ਪਾਤਰ ਕਾਲਪਨਿਕ ਹੁੰਦਿਆਂ ਹੋਇਆਂ ਵੀ ਯਥਾਰਥ ਦੇ ਨੇੜੇ ਢੁੱਕਦੇ ਹਨ। ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਆਖਿਆ ਕਿ ਪਰਮਜੀਤ ਮਾਨ ਦੀਆਂ ਕਹਾਣੀਆਂ ਖ਼ੁਦਗਰਜ਼ ਹੋ ਰਹੀ ਮਨੁੱਖੀ ਮਾਨਸਿਕਤਾ ਬਾਰੇ ਗਹਿਰ ਗੰਭੀਰ ਸੰਵਾਦ ਛੇੜਦੀਆਂ ਹਨ। ਡਾ. ਅਵਤਾਰ ਸਿੰਘ ਪਤੰਗ ਦਾ ਕਹਿਣਾ ਸੀ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਦਸ਼ਾਵਾਂ ਕਾਰਨ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ਼ ਨਾ ਜਿਊ ਸਕਣ ਦੀ ਮਜਬੂਰੀ ਵਜੋਂ ਪਰਗਟ ਹੁੰਦੇ ਹਨ। ਪ੍ਰਸਿੱਧ ਲੇਖਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪਰਮਜੀਤ ਮਾਨ ਆਪਣੇ ਇਸ ਕਹਾਣੀ ਸੰਗ੍ਰਿਹ ਨਾਲ ਪੰਜਾਬੀ ਕਹਾਣੀ ਵਿਚ ਵਿਲੱਖਣ ਮੁਹਾਂਦਰੇ ਵਜੋਂ ਉਦੇ ਹੋਇਆ ਹੈ। ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਨ੍ਹਾਂ ਕਹਾਣੀਆਂ ਅਨੁਸਾਰ ਮਾਨਵਤਾ ਦਾ ਪੱਖ ਪੂਰਨ ਸੰਬੰਧੀ ਮਨੁੱਖ ਅੰਦਰਲੀ ਖਾਹਿਸ਼ ਕਦੇ ਵੀ ਪੂਰੀ ਤਰਾਂ ਖ਼ਤਮ ਨਹੀਂ ਹੁੰਦੀ। ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਮੁੰਦਰੀ ਜੀਵਨ ਦੀ ਨਿਵੇਕਲੀ ਪੇਸ਼ਕਾਰੀ ਕਰਕੇ ਲੇਖਕ ਨੇ ਆਪਣੀ ਉਸ ਬੌਧਿਕ ਪ੍ਰਤਿਭਾ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਜਿਹੜੀ ਮਿਆਰੀ ਸਾਹਿਤ ਸਿਰਜਣਾ ਵਾਸਤੇ ਇਕ ਮੀਲ ਪੱਥਰ ਸਾਬਿਤ ਹੁੰਦੀ ਹੈ। ਕਾਬਿਲੇ ਗ਼ੌਰ ਹੈ ਕਿ ਪਰਮਜੀਤ ਮਾਨ ਦੀ ਵਾਰਤਕ ਪੁਸਤਕ ‘ਸਮੁੰਦਰ ਨਾਮਾ’ ਨੂੰ ਪੰਜਾਬੀ ਸਾਹਿਤ ਜਗਤ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ ਨੇ ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਣ, ਹਾਦਸਿਆਂ ਤੋਂ ਬਚਣ ਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਦਿੱਤੀ ਸਲ... ਅਗਲੀ ਖ਼ਬਰ ਸੈਕਟਰ 34 ਤੇ ਸੈਕਟਰ 46 ਵਿਚ ਟਾਈਟੈਨਿਕ ਮੇਲੇ ਵਿਚ ਔਰਤਾਂ ਦੁਆਰਾ ਬਣਾਏ ਉਤਪਾਦ ਬਣੇ ਖਿੱਚ ਦਾ ਕੇਂਦਰ
Ad Position 24