10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੇਰਾਬੱਸੀ ਦੀਵਾਲੀ ਦੀਆਂ ਖ਼ੁਸ਼ੀਆਂ ’ ਤੇ ਹਾਦਸਿਆਂ ਦਾ ਪਰਛਾਵਾਂ ਪਟਾਕਿਆਂ ਨਾਲ 31 ਜ਼ਖ਼ਮੀ, 8 ਥਾਵਾਂ ’ਤੇ ਲੱਗੀ ਅੱਗ

ਡੇਰਾਬੱਸੀ, 9 ਨਵੰਬਰ (ਰਣਬੀਰ ਸਿੰਘ ਪੜ੍ਹੀ)-ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਤਿਉਹਾਰ ਦੀਵਾਲੀ ਦੀ ਰਾਤ ਡੇਰਾਬੱਸੀ ਖੇਤਰ ਵਿਚ ਕਈ ਪਰਿਵਾਰਾਂ ਲਈ ਦਰਦ ਤੇ ਦਹਿਸ਼ਤ ਭਰੀ ਸਾਬਿਤ ਹੋਈ। ਪਟਾਕਿਆਂ ਦੀ ਚਮਕ ਦਰਮਿਆਨ 31 ਵਿਅਕਤੀ ਝੁਲਸ ਕੇ ਜ਼ਖ਼ਮੀ ਹੋ ਗਏ, ਜਦਕਿ ਅੱਗ ਲੱਗਣ ਦੀਆਂ 8 ਘਟਨਾਵਾਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸਾਰੀ ਰਾਤ ਭਾਜੜਾਂ ਪਾਈ ਰੱਖੀਆਂ।

Ad Position 21
No active advertisement
ਡੇਰਾਬੱਸੀ ਖੇਤਰ ਵਿਚ ਅੱਗ ਬੁਝਾਉਣ ਦੀ ਕਾਰਵਾਈ ਕਰਦੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ। ਤਸਵੀਰ : ਰਣਬੀਰ ਸਿੰਘ ਪੜ੍ਹੀ 10-11-2026
ਡੇਰਾਬੱਸੀ, 9 ਨਵੰਬਰ (ਰਣਬੀਰ ਸਿੰਘ ਪੜ੍ਹੀ)-ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਤਿਉਹਾਰ ਦੀਵਾਲੀ ਦੀ ਰਾਤ ਡੇਰਾਬੱਸੀ ਖੇਤਰ ਵਿਚ ਕਈ ਪਰਿਵਾਰਾਂ ਲਈ ਦਰਦ ਤੇ ਦਹਿਸ਼ਤ ਭਰੀ ਸਾਬਿਤ ਹੋਈ। ਪਟਾਕਿਆਂ ਦੀ ਚਮਕ ਦਰਮਿਆਨ 31 ਵਿਅਕਤੀ ਝੁਲਸ ਕੇ ਜ਼ਖ਼ਮੀ ਹੋ ਗਏ, ਜਦਕਿ ਅੱਗ ਲੱਗਣ ਦੀਆਂ 8 ਘਟਨਾਵਾਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸਾਰੀ ਰਾਤ ਭਾਜੜਾਂ ਪਾਈ ਰੱਖੀਆਂ। ਇਸ ਤੋਂ ਇਲਾਵਾ ਲੜਾਈ-ਝਗੜਿਆਂ ’ਚ ਜ਼ਖ਼ਮੀ ਹੋਏ 12 ਵਿਅਕਤੀ ਵੀ ਸਿਵਲ ਹਸਪਤਾਲ ਪੁੱਜੇ। ਇਸ ਤਰ੍ਹਾਂ ਤਿਉਹਾਰ ਦੀ ਰਾਤ ਕੁਲ 43 ਜ਼ਖ਼ਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਪਿਛਲੇ ਸਾਲ ਦੀਵਾਲੀ ਮੌਕੇ ਪਟਾਕਿਆਂ ਨਾਲ 20 ਵਿਅਕਤੀ ਜ਼ਖ਼ਮੀ ਹੋਏ ਸਨ, ਜਦਕਿ ਇਸ ਵਾਰ ਇਹ ਗਿਣਤੀ 31 ਤੱਕ ਪੁੱਜ ਗਈ। ਇਸ ਤਰ੍ਹਾਂ ਜ਼ਖ਼ਮੀਆਂ ਦੀ ਗਿਣਤੀ ਵਿਚ 55 ਫ਼ੀਸਦੀ ਵਾਧਾ ਦਰਜ ਹੋਇਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਸੰਭਾਵੀ ਹਾਦਸਿਆਂ ਨਾਲ ਨਜਿੱਠਣ ਲਈ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਸਨ। ਪਟਾਕਿਆਂ ਨਾਲ ਝੁਲਸੇ 31 ਮਰੀਜ਼ਾਂ ’ਚੋਂ ਚਾਰ ਨੂੰ ਅਗਲੇਰੇ ਇਲਾਜ ਲਈ ਰੈਫ਼ਰ ਕਰਨਾ ਪਿਆ, ਜਿਨ੍ਹਾਂ ਵਿਚ ਦੋ ਮਰੀਜ਼ ਅੱਖਾਂ ਦੀਆਂ ਸੱਟਾਂ ਵਾਲੇ ਸਨ। ਬਾਕੀ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਡਾਕਟਰੀ ਸਹਾਇਤਾ ਦਿੱਤੀ ਗਈ। ਅੱਠ ਥਾਵਾਂ ‘ ਤੇ ਅੱਗ , ਰਿਹਾਇਸ਼ੀ ਘਰ ਤੇ ਕੋਲੇ ਦੀ ਦੁਕਾਨ ਵੀ ਲਪੇਟ ‘ ਚ ਫਾਇਰ ਬ੍ਰਿਗੇਡ ਦੇ ਰਿਕਾਰਡ ਅਨੁਸਾਰ ਸ਼ਾਮ 7. 40 ਵਜੇ ਲੇਹਲੀ ਝੁੰਗੀਆਂ ਵਿਖੇ ਅੱਗ ਲੱਗਣ ਦੀ ਪਹਿਲੀ ਸੂਚਨਾ ਮਿਲੀ। ਸ਼ਾਮ 7. 59 ਵਜੇ ਲਾਲੜੂ ਨੇੜਲੇ ਪਿੰਡ ਕਰਤਾਰਪੁਰ ਕੋਲ ਤੂੜੀ ਨੂੰ ਅੱਗ ਲੱਗ ਗਈ। ਰਾਤ 10.14 ਵਜੇ ਗੁਲਮੋਹਰ ਐਕਸਟੈਂਸ਼ਨ ਤੇ 10. 32 ਵਜੇ ਲਾਲੜੂ ਦੇ ਮਿੱਤਰ ਪੈਲੇਸ ਨੇੜੇ ਕਬਾੜ ਨੂੰ ਅੱਗ ਲੱਗੀ। ਰਾਤ 11.16 ਵਜੇ ਗੁਲਮੋਹਰ ਸਿਟੀ ਦੇ ਇਕ ਘਰ ਵਿਚ ਅੱਗ ਭੜਕ ਉੱਠੀ। ਅੱਧੀ ਰਾਤ ਤੋਂ ਬਾਅਦ ਵੀ ਘਟਨਾਵਾਂ ਦਾ ਸਿਲਸਿਲਾ ਜਾਰੀ ਰਿਹਾ। ਰਾਤ 12.30 ਵਜੇ ਸੁਖਮਨੀ ਕਾਲਜ ਨੇੜੇ, 1.57 ਵਜੇ ਪੜਵਾਲ ਖੇੜੀ ਦੇ ਖ਼ਾਲੀ ਪਲਾਟ ਵਿਚ ਪਏ ਕਬਾੜ ਤੇ ਤੜਕੇ 3.05 ਵਜੇ ਦਫ਼ਰਪੁਰ ਵਿਖੇ ਕੋਲੇ ਦੀ ਦੁਕਾਨ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਵਾਲੀ ਮੌਕੇ ਅੱਗ ਲੱਗਣ ਦੀਆਂ ਪੰਜ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿਚ ਗੁਲਮੋਹਰ ਸਿਟੀ ਵਿਖੇ ਦੋ ਕਾਰਾਂ ਸੜ ਗਈਆਂ ਸਨ। ਇਸ ਵਾਰ ਅੱਗ ਦੀਆਂ ਘਟਨਾਵਾਂ ਵਿਚ 60 ਫ਼ੀਸਦੀ ਵਾਧਾ ਹੋਇਆ ਹੈ। ਇਹ ਅੰਕੜੇ ਤਿਉਹਾਰਾਂ ਮੌਕੇ ਸੁਰੱਖਿਆ ਪ੍ਰਬੰਧਾਂ ਤੇ ਸਾਵਧਾਨੀ ਦੀ ਲੋੜ ਨੂੰ ਉਜਾਗਰ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਾਕਟਰਾਂ ਦੀਆਂ ਟੀਮਾਂ ਨੇ ਸੰਭਾਲਿਆ ਮੋਰਚਾ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਮੰਦਰ ਸਭਾ ਵਲੋਂ ਅੱਜ ਮਨਾਇਆ ਜਾਵੇਗਾ 47 ਵਾਂ ਮੂਰਤੀ ਸਥਾਪਨਾ ਦਿਵਸ ਤੇ 68 ਵਾਂ ਸਾਲਾਨਾ ਉਤਸਵ
Ad Position 24