ਨਾਭਾ ਸਾਹਿਬ ਨੇੜੇ ਕਮਰਸ਼ੀਅਲ ਪ੍ਰਾਜੈਕਟ ਵਿਚ ਚੋਰੀ , 4 ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ, 10 ਨਵੰਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਗੁਰਦੁਆਰਾ ਨਾਭਾ ਸਾਹਿਬ ਦੇ ਸਾਹਮਣੇ ਸਥਿਤ ਐੱਚ. ਐੱਲ.
ਜ਼ੀਰਕਪੁਰ, 10 ਨਵੰਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ’ਤੇ ਗੁਰਦੁਆਰਾ ਨਾਭਾ ਸਾਹਿਬ ਦੇ ਸਾਹਮਣੇ ਸਥਿਤ ਐੱਚ. ਐੱਲ. ਪੀ. ਸਕੁਏਅਰ ਕਮਰਸ਼ੀਅਲ ਪ੍ਰਾਜੈਕਟ ’ਚ ਰਾਤ ਸਮੇਂ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਰੱਖਿਆ ਕਰਮੀਆਂ ਨੇ ਤਿੰਨ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਦਕਿ ਇਕ ਮੁਲਜ਼ਮ ਨਿਗਰਾਨੀ ਕਰ ਰਿਹਾ ਸੀ। ਫੜੇ ਗਏ ਮੁਲਜ਼ਮਾਂ ਨੂੰ ਥਾਣੇ ਲਿਜਾਂਦੇ ਸਮੇਂ ਇਕ ਮੁਲਜ਼ਮ ਹੱਥ ਛੁਡਾ ਕੇ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਕਰਨ ਯਾਦਵ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਸੁਰੱਖਿਆ ਕਰਮੀ ਕੁਲਵੀਰ ਸਿੰਘ ਤੇ ਜਗਜੀਤ ਸਿੰਘ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਹਿਲੀ ਮੰਜ਼ਿਲ ਦੇ ਬਾਥਰੂਮ ’ਚੋਂ ਆਵਾਜ਼ਾਂ ਆਉਣ ’ਤੇ ਜਾਂਚ ਕੀਤੀ, ਤਾਂ ਤਿੰਨ ਨੌਜਵਾਨ ਚੋਰੀ ਕਰਦੇ ਫੜੇ ਗਏ। ਮੁਲਜ਼ਮਾਂ ਦੀ ਪਛਾਣ ਸੋਨੂੰ, ਅਤੁਲ, ਸੋਨੂੰ ਉਰਫ਼ ਨਿੰਜਾ ਹਥੌੜੀ ਤੇ ਐਵਨ ਵਜੋਂ ਹੋਈ ਹੈ। ਪੁਲਿਸ ਨੂੰ ਬਾਥਰੂਮ ਦਾ ਸਾਮਾਨ, ਤਾਂਬੇ ਦੀਆਂ ਤਾਰਾਂ, ਡੋਰ ਹੈਂਡਲ, ਵਾਸ਼ਬੇਸਿਨ ਅਤੇ ਏ. ਸੀ. ਵਾਲਵ ਸਮੇਤ ਹੋਰ ਸਾਮਾਨ ਸੌਂਪਿਆ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਫ਼ਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।