10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਇੰਸਟਾਗ੍ਰਾਮ ’ਤੇ ‘ਮਿਸ ਯੂ ਭਾਈ’ ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ

ਚੰਡੀਗੜ੍ਹ, 10 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਡੱਡੂਮਾਜਰਾ ਵਿਖੇ ਇੰਸਟਾਗ੍ਰਾਮ ’ਤੇ ਜੇਲ੍ਹ ’ਚ ਬੰਦ ਚਰਨਜੀਤ ਸਿੰਘ ਉਰਫ ਲੱਕੀ ਦੇ ਹੱਕ ’ਚ ‘ਮਿਸ ਯੂ ਭਾਈ’ ਦੀ ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਇਕ ਨਾਬਾਲਗ ਦੇ ਪਿਤਾ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਗਿਆ, ਜਦਕਿ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਦੀ ਭੰਨਤੋੜ ਕਰਨ ਤੋਂ ਇਲਾਵਾ ਇਕ ਐਕਟਿਵਾ ਨੂੰ ਅੱਗ ਲਗਾ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 11-11-2026
ਚੰਡੀਗੜ੍ਹ, 10 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਡੱਡੂਮਾਜਰਾ ਵਿਖੇ ਇੰਸਟਾਗ੍ਰਾਮ ’ਤੇ ਜੇਲ੍ਹ ’ਚ ਬੰਦ ਚਰਨਜੀਤ ਸਿੰਘ ਉਰਫ ਲੱਕੀ ਦੇ ਹੱਕ ’ਚ ‘ਮਿਸ ਯੂ ਭਾਈ’ ਦੀ ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਇਕ ਨਾਬਾਲਗ ਦੇ ਪਿਤਾ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਗਿਆ, ਜਦਕਿ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਦੀ ਭੰਨਤੋੜ ਕਰਨ ਤੋਂ ਇਲਾਵਾ ਇਕ ਐਕਟਿਵਾ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਅਨੁਸਾਰ ਦੀਵਾਲੀ ਵਾਲੇ ਦਿਨ ਇੰਸਟਾਗ੍ਰਾਮ ’ਤੇ ਜੇਲ੍ਹ ’ਚ ਬੰਦ ਲੱਕੀ ਲਈ ਉਸ ਦੇ ਨਾਬਾਲਗ ਭਰਾ (ਭੂਆ ਦਾ ਬੇਟਾ) ਵਲੋਂ ਪਾਈ ਪੋਸਟ ‘ਤੇ ਵਿਰੋਧੀ ਧਿਰ ਦੇ ਦੋ ਨੌਜਵਾਨਾਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸੋਸ਼ਲ ਮੀਡੀਆ ’ਤੇ ਗਾਲੀ-ਗਲੋਚ ਸ਼ੁਰੂ ਹੋ ਗਈ। ਸ਼ਿਕਾਇਤਕਰਤਾ ਅਨੁਸਾਰ ਸੋਮਵਾਰ ਦੇਰ ਰਾਤ ਉਹ ਦੋਨੋਂ ਨੌਜਵਾਨ ਆਪਣੇ 10-12 ਸਾਥੀਆਂ ਸਮੇਤ ਨਾਬਾਲਗ ਦੇ ਘਰ ਪਹੁੰਚ ਗਏ ਅਤੇ ਉਸ ਦੀ ਕੁੱਟਮਾਰ ਕੀਤੀ। ਨਾਬਾਲਗ ਦੇ ਪਿਤਾ ਵਲੋਂ ਮੌਕੇ ’ਤੇ ਪਹੁੰਚਣ ’ਤੇ ਮੁਲਜ਼ਮਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਫਾਰਚੂਨਰ ਦੀ ਭੰਨਤੋੜ ਕੀਤੀ ਗਈ ਤੇ ਕਰਨ ਉਰਫ਼ ਬਿੱਲਾ ਦੇ ਇਕ ਸਾਥੀ ਦੀ ਐਕਟਿਵਾ ਨੂੰ ਅੱਗ ਲਗਾ ਦਿੱਤੀ ਗਈ। ਇਸੇ ਦੌਰਾਨ ਸ਼ਿਕਾਇਤਕਰਤਾ ਨਾਲ ਹੋਰ ਵੀ ਲੋਕ ਜ਼ਖ਼ਮੀ ਹੋ ਗਏ। ਜਿਸ ਤੋਂ ਬਾਤ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਉਣ ਵਿਚ ਸਹਾਇਤਾ ਕੀਤੀ ਅਤੇ ਸੀ. ਐਫ. ਐਸ. ਐਲ. ਦੇ ਅਧਿਕਾਰੀਆਂ ਨੂੰ ਬੁਲਾਇਆ। ਫੋਰੈਂਸਿਕ ਟੀਮ ਦੇ ਅਧਿਕਾਰੀਆਂ ਵਲੋਂ ਵਾਰਦਾਤ ਵਾਲੀ ਜਗ੍ਹਾ ਤੋਂ ਸਬੂਤ ਇਕੱਠੇ ਕੀਤੇ ਗਏ। ਇਸ ਮਾਮਲੇ ਸੰਬੰਧੀ ਥਾਣਾ ਸੈਕਟਰ-39 ਦੀ ਪੁਲਿਸ ਨੇ ਪੰਜ ਨਾਮਜ਼ਦ ਤੇ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ, ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਦੰਗਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਨੂੰ ਡੀ. ਐਸ. ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਸਾਹਿਲ ਅਤੇ ਕਰਨ ਉਰਫ਼ ਬਿੱਲਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੱਜ ਅਦਾਲਤ ’ਚ ਪੇਸ਼ ਕਰਨ ਉਪਰੰਤ ਦੋਵਾਂ ਨੂੰ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ 5 ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ , 100 ਗ੍ਰਾਮ ਹੈਰੋਇਨ , 1 ਲੱਖ ਰੁ . ਦੀ ਡਰੱਗ ਮਨੀ ਤੇ ਕਰੇਟਾ ਕਾਰ ਬਰਾਮਦ ਅਗਲੀ ਖ਼ਬਰ ਸਨਾਤਨ ਧਰਮ ਮੰਦਰ ਦੇ ਬਾਹਰ ਹੁਣ ਨਜ਼ਰ ਆਵੇਗੀ ਸੁੰਦਰਤਾ ਤੇ ਸੁਚੱਜੇ ਪ੍ਰਬੰਧਾਂ ਦੀ ਝਲਕ-ਕੌਂਸਲਰ ਗਾਬੀ
Ad Position 24