14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪਿੰਡ ਕਕਰਾਲੀ ਵਿਖੇ ਰਾਤ ਦੇ ਹਨ੍ਹੇਰੇ ’ਚ ਘੱਗਰ ਨਦੀ ਦੀ ਹਿੱਕ ’ਤੇ ਮੁੜ ਚੱਲਿਆ ਨਾਜਾਇਜ਼ ਮਾਈਨਿੰਗ ਦਾ ਪੰਜਾ

ਡੇਰਾਬੱਸੀ, 14 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਨੇੜੇ ਵਗਦੀ ਘੱਗਰ ਨਦੀ ਇਕ ਵਾਰ ਫਿਰ ਕਥਿਤ ਨਾਜਾਇਜ਼ ਮਾਈਨਿੰਗ ਕਾਰਨ ਚਰਚਾ ‘ਚ ਆ ਗਈ ਹੈ। ਇਥੇ ਰਾਤ ਦੇ ਹਨ੍ਹੇਰੇ ‘ਚ ਸ਼ੁਰੂ ਹੋਇਆ ਰੇਤ ਤੇ ਬਜਰੀ ਦੀ ਨਿਕਾਸੀ ਦਾ ਸਿਲਸਿਲਾ ਦਿਨ ਚੜ੍ਹਨ ਤੱਕ ਜਾਰੀ ਰਿਹਾ।

Ad Position 21
No active advertisement
ਅਜੀਤ ਡੈਸਕ 15-11-2026
ਡੇਰਾਬੱਸੀ, 14 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਨੇੜੇ ਵਗਦੀ ਘੱਗਰ ਨਦੀ ਇਕ ਵਾਰ ਫਿਰ ਕਥਿਤ ਨਾਜਾਇਜ਼ ਮਾਈਨਿੰਗ ਕਾਰਨ ਚਰਚਾ ‘ਚ ਆ ਗਈ ਹੈ। ਇਥੇ ਰਾਤ ਦੇ ਹਨ੍ਹੇਰੇ ‘ਚ ਸ਼ੁਰੂ ਹੋਇਆ ਰੇਤ ਤੇ ਬਜਰੀ ਦੀ ਨਿਕਾਸੀ ਦਾ ਸਿਲਸਿਲਾ ਦਿਨ ਚੜ੍ਹਨ ਤੱਕ ਜਾਰੀ ਰਿਹਾ। ਸਵੇਰ ਵੇਲੇ ਘੱਗਰ ਨਦੀ ‘ਚ ਰੇਤ-ਬਜਰੀ ਭਰਨ ਲਈ ਟਰੈਕਟਰ-ਟਰਾਲੀਆਂ ਦੀਆਂ ਲੱਗੀਆਂ ਕਤਾਰਾਂ ਨੇ ਮਾਈਨਿੰਗ ‘ਤੇ ਰੋਕ ਲਗਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ। ਜਾਣਕਾਰੀ ਅਨੁਸਾਰ ਪਿੰਡ ਕਕਰਾਲੀ ਦੇ ਆਸ-ਪਾਸ ਘੱਗਰ ਨਦੀ ਦੇ ਖੇਤਰ ‘ਚ ਨਾਜਾਇਜ਼ ਮਾਈਨਿੰਗ ਦਾ ਧੰਦਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਦੋਸ਼ ਹੈ ਕਿ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਰਾਤ ਦੇ ਹਨ੍ਹੇਰੇ ਤੇ ਤੜਕਸਾਰ ਨਦੀ ‘ਚੋਂ ਰੇਤ ਅਤੇ ਬਜਰੀ ਕੱਢਦੇ ਹਨ। ਇਸ ਵਾਰ ਤਾਂ ਸਵੇਰ ਹੋਣ ਦੇ ਬਾਵਜੂਦ ਟਰੈਕਟਰ-ਟਰਾਲੀਆਂ ਦੀ ਆਵਾਜਾਈ ਅਤੇ ਲੋਡਿੰਗ ਦਾ ਸਿਲਸਿਲਾ ਜਾਰੀ ਰਹਿਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਹਾਲਾਤਾਂ ‘ਚ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਿਰ ਇੰਨੇ ਵੱਡੇ ਪੱਧਰ ‘ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਗਤੀਵਿਧੀ ਬਾਰੇ ਸੰਬੰਧਿਤ ਵਿਭਾਗਾਂ ਨੂੰ ਭਿਣਕ ਕਿਉਂ ਨਹੀਂ ਪੈਂਦੀ। ਪਿੰਡ ਵਾਸੀਆਂ ‘ਚ ਇਸ ਵਰਤਾਰੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੱਗਰ ਨਦੀ ‘ਚੋਂ ਲਗਾਤਾਰ ਰੇਤ ਤੇ ਬਜਰੀ ਕੱਢੇ ਜਾਣ ਨਾਲ ਜਿਥੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉਥੇ ਹੀ ਨਦੀ ਦੇ ਵਹਾਅ ਅਤੇ ਆਲੇ-ਦੁਆਲੇ ਦੇ ਖੇਤਰ ਲਈ ਵੀ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਰਫ਼ ਟਰੈਕਟਰ-ਟਰਾਲੀਆਂ ਦੇ ਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਇਸ ਸਮੁੱਚੇ ਗੋਰਖਧੰਦੇ ਨੂੰ ਚਲਾਉਣ ਵਾਲੇ ਅਸਲ ਸਰਗਣਿਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਦੂਜੇ ਪਾਸੇ ਮਾਮਲਾ ਧਿਆਨ ‘ਚ ਆਉਣ ਉਪਰੰਤ ਡਿਪਟੀ ਕਮਿਸ਼ਨਰ ਮੁਹਾਲੀ ਆਦਿੱਤਿਆ ਡਚਲਵਾਲ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਘਟਨਾ ਨੇ ਇਕ ਵਾਰ ਫਿਰ ਮਾਈਨਿੰਗ ਵਿਭਾਗ ਤੇ ਸੰਬੰਧਿਤ ਨਿਗਰਾਨ ਅਮਲੇ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ ’ਚ ‘ਬਾਲ ਦਿਵਸ’ ਮੌਕੇ ਬੱਚਿਆਂ ਦੇ ਮੂੰਹ ਦੀ ਸਿਹਤ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਚੰਡੀਗੜ੍ਹ ਪੁ ਲਿਸ ਦੇ ਹੈੱਡ ਕ ੁਆਰਟਰ ਨਜ਼ਦੀਕ ਮਿਲੀ ਮਹਿਲਾ ਦੀ ਲਾਸ਼ ਦਾ ਮਾਮਲਾ ਪਤਨੀ ਦੇ ਛੱਡ ਕੇ ਜਾਣ ਦੇ ਡਰੋਂ ਪਤੀ ਨੇ...
Ad Position 24