14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੀ. ਜੀ. ਆਈ ’ਚ ‘ਬਾਲ ਦਿਵਸ’ ਮੌਕੇ ਬੱਚਿਆਂ ਦੇ ਮੂੰਹ ਦੀ ਸਿਹਤ ਪ੍ਰਤੀ ਕੀਤਾ ਜਾਗਰੂਕ

ਚੰਡੀਗੜ੍ਹ, 14 ਨਵੰਬਰ (ਮਾਰਕੰਡਾ)-ਪੀ. ਜੀ.

Ad Position 21
No active advertisement
ਅਜੀਤ ਡੈਸਕ 15-11-2026
ਚੰਡੀਗੜ੍ਹ, 14 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਿਜ਼ ਸੈਂਟਰ ਦੀ ਪੀਡੀਆਟ੍ਰਿਕ ਸੈਂਟਰ ਵਿਖੇ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਛੋਟੀ ਉਮਰ ਦੇ ਬੱਚਿਆ ਲਈ ਵਿਸ਼ੇਸ਼ ਤੌਰ ’ਤੇ ਇਕ ਸੰਖੇਪ ਤੇ ਦਿਲਚਸਪ ਪ੍ਰੋਗਰਾਮ ਕਰਵਾਇਆ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਵਿਚ ਮੂੰਹ ਤੇ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦੌਰਾਨ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਦੰਦਾਂ ਦੇ ਇਲਾਜ ਦੌਰਾਨ ਵਧੀਆ ਸਹਿਯੋਗ ਦਿੱਤਾ। ਇਸ ਦੌਰਾਨ ਮੂੰਹ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ, ਦੰਦਾਂ ਦੀ ਸੱਟ ਲੱਗਣ ਦੀ ਸਥਿਤੀ ਵਿਚ ਸਮਝਦਾਰੀ ਤੇ ਤੁਰੰਤ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ। ਆਰਥੋਡੋਂਟਿਕ ਉਪਕਰਨਾਂ ਦੀ ਵਰਤੋਂ ਸੰਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਤੋਂ ਇਲਾਵਾ ਸਲਾਹ-ਮਸ਼ਵਰੇ ਰਾਹੀਂ ਆਪਣੀਆਂ ਗ਼ਲਤ ਮੂੰਹ ਸੰਬੰਧੀ ਆਦਤਾਂ ਛੱਡਣ ਵਾਲੇ ਬੱਚਿਆਂ ਦੀ ਵੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਮੂੰਹ ਦੀ ਸਿਹਤ ਨਾਲ ਸੰਬੰਧਤ ਇਕ ਦਿਲਚਸਪ ਪ੍ਰਸ਼ਨੋਤਰੀ ਵੀ ਕਰਵਾਈ ਗਈ, ਜਿਸ ’ਚ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਰਾਹੀਂ ਦੰਦਾਂ ਦੀ ਸਹੀ ਦੇਖਭਾਲ ਤੇ ਸਿਹਤਮੰਦ ਆਦਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੀਡੀਆਟ੍ਰਿਕ ਦੇ ਪ੍ਰੋਫੈਸਰ-ਇੰਚਾਰਜ ਡਾ. ਅਦਿਤੀ ਕਪੂਰ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮੂੰਹ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਉਮਰ ਵਿਚ ਵਿਕਸਿਤ ਹੋਣ ਵਾਲੀਆਂ ਚੰਗੀਆਂ ਆਦਤਾਂ ਜੀਵਨ ਭਰ ਉਨ੍ਹਾਂ ਦੇ ਕੰਮ ਆਉਂਦੀਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਲਈ ਸਿਹਤ ਸਿੱਖਿਆ ਨੂੰ ਦਿਲਚਸਪ ਅਤੇ ਬਾਲ-ਕੇਂਦਰਿਤ ਬਣਾਉਣ ਦੇ ਨਾਲ-ਨਾਲ ਇਹ ਸੰਦੇਸ਼ ਦੇਣਾ ਸੀ ਕਿ ਮੂੰਹ ਦੀ ਚੰਗੀ ਸਿਹਤ ਸਮੁੱਚੀ ਸਿਹਤ ਤੇ ਤੰਦਰੁਸਤੀ ਦਾ ਅਹਿਮ ਹਿੱਸਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿੰਟਰ ਤੇ ਵੈਡਿੰਗ ਸ਼ਾਪਿੰਗ ਦਾ ਸੁਨਹਿਰੀ ਮੌਕਾ, ਪ੍ਰਤਾਪ ਟੈਕਸਟਾਈਲਜ਼ ‘ਤੇ ਕੋਟ-ਪੈਂਟ ਦੀ ਖਰੀਦਦਾਰੀ ਨਾਲ ਮੁਫ਼ਤ ਸਿਲਾਈ... ਅਗਲੀ ਖ਼ਬਰ ਪਿੰਡ ਕਕਰਾਲੀ ਵਿਖੇ ਰਾਤ ਦੇ ਹਨ੍ਹੇਰੇ ’ਚ ਘੱਗਰ ਨਦੀ ਦੀ ਹਿੱਕ ’ਤੇ ਮੁੜ ਚੱਲਿਆ ਨਾਜਾਇਜ਼ ਮਾਈਨਿੰਗ ਦਾ ਪੰਜਾ
Ad Position 24