ਵਿੰਟਰ ਤੇ ਵੈਡਿੰਗ ਸ਼ਾਪਿੰਗ ਦਾ ਸੁਨਹਿਰੀ ਮੌਕਾ, ਪ੍ਰਤਾਪ ਟੈਕਸਟਾਈਲਜ਼ ‘ਤੇ ਕੋਟ-ਪੈਂਟ ਦੀ ਖਰੀਦਦਾਰੀ ਨਾਲ ਮੁਫ਼ਤ ਸਿਲਾਈ ਤੇ ਮਿਲ ਰਹੇ ਹਨ 7 ਫ੍ਰੀ ਗਿਫ਼ਟ!
ਚੰਡੀਗੜ੍ਹ, 14 ਨਵੰਬਰ (ਅ. ਬ.)
ਚੰਡੀਗੜ੍ਹ, 14 ਨਵੰਬਰ (ਅ.ਬ.)-ਜਿਵੇਂ-ਜਿਵੇਂ ਠੰਢ ਨੇੜੇ ਆ ਰਹੀ ਹੈ ਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਚੰਡੀਗੜ੍ਹ ਦੇ ਸੈਕਟਰ-29 ਡੀ ਸਥਿਤ ਮਸ਼ਹੂਰ ‘ਪ੍ਰਤਾਪ ਟੈਕਸਟਾਈਲਜ਼’ (ਸ਼ੋਅਰੂਮ 37, ਸਾਈਂ ਮੰਦਰ ਦੇ ਸਾਹਮਣੇ) ਵਲੋਂ ਸ਼ਹਿਰ ਵਾਸੀਆਂ ਲਈ ਇਕ ਵਾਰ ਫਿਰ ਸ਼ਾਨਦਾਰ ਵਿੰਟਰ ਤੇ ਟੈਕਸਟਾਈਲ ਮੇਲਾ ਸ਼ੁਰੂ ਕੀਤਾ ਗਿਆ ਹੈ। ਇਸ ਵਾਰ ਦੇ ਨਵੇਂ ਸਟਾਕ ਵਿਚ ਰੇਮੰਡ, ਇੰਡੋ-ਵੈਸਟਰਨ, ਸ਼ੇਰਵਾਨੀ ਤੇ ਵੈਡਿੰਗ ਸੂਟ ਲੈਂਥ ਦੇ ਲੇਟੈਸਟ ਡਿਜ਼ਾਈਨ ਅਤੇ ਆਕਰਸ਼ਕ ਰੰਗਾਂ ਦੀ ਵਿਸ਼ਾਲ ਰੇਂਜ ਸ਼ਾਮਿਲ ਹੈ। ਦੁਕਾਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਵਾਰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਤੌਰ ‘ਤੇ ਲੋਈਆਂ ਅਤੇ ਵਿਆਹਾਂ ਵਿਚ ‘ਮਿਲਣੀ’ ਲਈ ਕੰਬਲ, ਰਜਾਈਆਂ ਤੇ ਬੈੱਡਸ਼ੀਟਾਂ ਸਿੱਧੇ ਫੈਕਟਰੀ ਰੇਟ ‘ਤੇ ਉਪਲਬਧ ਹਨ। ਇਸ ਦੇ ਨਾਲ ਹੀ ਡੋਨੇਸ਼ਨ ਬਲੈਂਕੇਟਸ ਦਾ ਵਿਸ਼ੇਸ਼ ਸਟਾਕ ਵੀ ਰੱਖਿਆ ਗਿਆ ਹੈ। ਗਾਹਕਾਂ ਲਈ ਪ੍ਰਤਾਪ ਟੈਕਸਟਾਈਲਜ਼ ਵਲੋਂ ਖਾਸ ਡਿਸਕਾਊਂਟ ਆਫ਼ਰ ਪੇਸ਼ ਕੀਤੇ ਗਏ ਹਨ। ਇਨ੍ਹਾਂ ਤਹਿਤ ਕੋਟ-ਪੈਂਟ ਜਾਂ ਸੂਟ ਖਰੀਦਣ ‘ਤੇ ਸਿਲਾਈ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ 7 ਫ੍ਰੀ ਗਿਫ਼ਟ ਵੀ ਦਿੱਤੇ ਜਾ ਰਹੇ ਹਨ। ਇੰਨਾ ਹੀ ਨਹੀਂ, ਇਕ ਪੈਂਟ ਖਰੀਦਣ ‘ਤੇ ਦੂਜੀ ਪੈਂਟ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਦੋ ਕਮੀਜ਼ਾਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ।