ਏਅਰੋਵਾਚ ਵਲੋਂ ਸ਼ਾਪਰਜ਼ ਸਟਾਪ ਵਿਖੇ ਸ਼ਾਨਦਾਰ ਸ਼ੁਰੂਆਤ ਨਾਲ ਸਵਿਸ ਘੜੀਸਾਜ਼ੀ ਦੀ ਸ਼ਾਨਾਮੱਤੀ ਵਿਰਾਸਤ ਪੇਸ਼
ਚੰਡੀਗੜ੍ਹ, 14 ਨਵੰਬਰ (ਅ. ਬ.)
ਚੰਡੀਗੜ੍ਹ, 14 ਨਵੰਬਰ (ਅ.ਬ.)-ਸਵਿਟਜ਼ਰਲੈਂਡ ਦੀ ਘੜੀ ਨਿਰਮਾਣ ਦੀ ਅਮੀਰ ਵਿਰਾਸਤ ਤੇ ਬਿਹਤਰੀਨ ਕਾਰੀਗਰੀ ਲਈ ਪ੍ਰਸਿੱਧ ਐਰੋਵਾਚ ਨੇ ਭਾਰਤ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਚੰਡੀਗੜ੍ਹ ਦੇ ਐਲਾਂਤੇ ਮਾਲ ਸਥਿਤ ਪ੍ਰਮੁੱਖ ਪ੍ਰੀਮੀਅਮ ਖਰੀਦਦਾਰੀ ਤੇ ਜੀਵਨਸ਼ੈਲੀ ਕੇਂਦਰ ਸ਼ਾਪਰਜ਼ ਸਟਾਪ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਹੁਣ ਐਰੋਵਾਚ ਦੀਆਂ ਵਿਸ਼ੇਸ਼ ਘੜੀਆਂ ਸ਼ਾਪਰਜ਼ ਸਟਾਪ ਵਿਖੇ ਉਪਲਬਧ ਹੋਣਗੀਆਂ। ਇਸ ਨਾਲ ਚੰਡੀਗੜ੍ਹ ਦੇ ਫੈਸ਼ਨ ਤੇ ਸਟਾਈਲ ਪ੍ਰਤੀ ਜਾਗਰੂਕ ਗਾਹਕਾਂ ਨੂੰ ਸਵਿਟਜ਼ਰਲੈਂਡ ਦੀ ਇਕ ਸਦੀ ਤੋਂ ਵੀ ਪੁਰਾਣੀ ਘੜੀ ਨਿਰਮਾਣ ਪਰੰਪਰਾ ਨਾਲ ਜੁੜੀਆਂ ਵਿਸ਼ੇਸ਼ ਘੜੀਆਂ ਦੇ ਸੰਗ੍ਰਹਿ ਨੂੰ ਦੇਖਣ ਤੇ ਖਰੀਦਣ ਦਾ ਮੌਕਾ ਮਿਲੇਗਾ। ਐਰੋਵਾਚ ਦੇ ਸੰਗ੍ਰਹਿ ਵਿਚ ਰਵਾਇਤੀ ਕਾਰੀਗਰੀ ਤੇ ਆਧੁਨਿਕ ਡਿਜ਼ਾਈਨ ਦਾ ਵਿਲੱਖਣ ਸੁਮੇਲ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਐਰੋਵਾਚ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੀਨ-ਸੇਬੈਸਟੀਅਨ ਬੋਲਜ਼ਲੀ ਨੇ ਕਿਹਾ ਕਿ ਭਾਰਤ ਐਰੋਵਾਚ ਲਈ ਬੇਹੱਦ ਉਤਸ਼ਾਹਜਨਕ ਬਾਜ਼ਾਰ ਸਾਬਤ ਹੋਇਆ ਹੈ। ਇਥੇ ਅਜਿਹੇ ਗਾਹਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜੋ ਘੜੀਆਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਦੇ ਨਾਲ-ਨਾਲ ਉਨ੍ਹਾਂ ਪਿੱਛੇ ਜੁੜੀਆਂ ਕਹਾਣੀਆਂ ਨੂੰ ਵੀ ਮਹੱਤਵ ਦਿੰਦੇ ਹਨ। ਸ਼ਾਪਰਜ਼ ਸਟਾਪ ਵਿਖੇ ਐਰੋਵਾਚ ਦੀਆਂ ਘੜੀਆਂ ਦੀ ਉਪਲਬਧਤਾ ਬਾਰੇ ਗੱਲ ਕਰਦਿਆਂ ਸ਼ਾਪਰਜ਼ ਸਟਾਪ ਦੇ ਕਸਟਮਰ ਕੇਅਰ ਐਸੋਸੀਏਟ ਅਤੇ ਮੁੱਖ ਕਾਰੋਬਾਰੀ ਅਧਿਕਾਰੀ ਮੋਹਿਤ ਸੇਠ ਨੇ ਕਿਹਾ ਕਿ ਸ਼ਾਪਰਜ਼ ਸਟਾਪ ਵਿਖੇ ਬ੍ਰਾਂਡਾਂ ਦੀ ਚੋਣ ਕਰਨ ਦੀ ਸਾਡੀ ਰਣਨੀਤੀ ਖਪਤਕਾਰਾਂ ਦੀ ਪਸੰਦ ਤੇ ਲੋੜਾਂ ਦੀ ਡੂੰਘੀ ਸਮਝ ’ਤੇ ਆਧਾਰਿਤ ਹੈ। ਸਾਡਾ ਉਦੇਸ਼ ਭਾਰਤੀ ਬਾਜ਼ਾਰ ਵਿਚ ਦੁਨੀਆ ਭਰ ਦੇ ਅਜਿਹੇ ਵਿਲੱਖਣ ਬ੍ਰਾਂਡ ਲਿਆਉਣਾ ਹੈ, ਜੋ ਗਾਹਕਾਂ ਨੂੰ ਕੁਝ ਵੱਖਰਾ ਅਨੁਭਵ ਪ੍ਰਦਾਨ ਕਰਨ।