14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਕਾਰਜਸ਼ਾਲਾ , ਸੂਬਾ ਇੰਚਾਰਜ ਮਹਿੰਦਰ ਪਾਂਡੇ ਨੇ ਸੌਂਪੀਆਂ ਮੰਡਲਾਂ ਦੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)-ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਨੇ ਆਪਣੀਆਂ ਸੰਗਠਨਾਤਮਕ ਤੇ ਚੋਣ ਤਿਆਰੀਆਂ ਨੂੰ ਤੇਜ਼ ਕਰਦਿਆਂ ਇਕ ਅਹਿਮ ਕਦਮ ਚੁੱਕਿਆ ਹੈ। ਭਾਜਪਾ ਦੇ ਸੂਬਾ ਦਫ਼ਤਰ ਕਮਲਮ, ਸੈਕਟਰ-33, ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸੰਗਠਨਾਤਮਕ ਕਾਰਜਸ਼ਾਲਾ ਕਰਵਾਈ ਗਈ।

Ad Position 21
No active advertisement
ਭਾਜਪਾ ਵਲੋਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਸੰਬੰਧੀ ਮੰਚ ਤੋਂ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਰਾਮਵੀਰ ਭੱਟੀ, ਮੰਚ ’ਤੇ ਬਿਰਾਜਮਾਨ ਸੰਜੇ ਟੰਡਨ, ਮਹਿੰਦਰ ਪਾਂਡੇ, ਜਤਿੰਦਰਪਾਲ ਮਲਹੋਤਰਾ ਤੇ ਅਰੁਣ ਸੂਦ। ਤਸਵੀਰ : ਕਮਲਜੀਤ ਸਿੰਘ 15-11-2026
ਚੰਡੀਗੜ੍ਹ, 14 ਨਵੰਬਰ (ਅਜੀਤ ਬਿਊਰੋ)-ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਨੇ ਆਪਣੀਆਂ ਸੰਗਠਨਾਤਮਕ ਤੇ ਚੋਣ ਤਿਆਰੀਆਂ ਨੂੰ ਤੇਜ਼ ਕਰਦਿਆਂ ਇਕ ਅਹਿਮ ਕਦਮ ਚੁੱਕਿਆ ਹੈ। ਭਾਜਪਾ ਦੇ ਸੂਬਾ ਦਫ਼ਤਰ ਕਮਲਮ, ਸੈਕਟਰ-33, ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸੰਗਠਨਾਤਮਕ ਕਾਰਜਸ਼ਾਲਾ ਕਰਵਾਈ ਗਈ। ਇਸ ’ਚ ਦਿੱਲੀ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਤਜ਼ਰਬੇਕਾਰ ਪ੍ਰਵਾਸੀ ਕਾਰਕੁਨਾਂ ਅਤੇ ਅਹੁਦੇਦਾਰਾਂ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਵਿਸ਼ੇਸ਼ ਕਾਰਜਸ਼ਾਲਾ ਦੀ ਅਹਿਮ ਗੱਲ ਇਹ ਰਹੀ ਕਿ ਪ੍ਰਵਾਸੀ ਕਾਰਕੁਨਾਂ ਦੀ ਟੀਮ ਵਿਚ ਸਿਰਫ਼ ਸੰਗਠਨਾਤਮਕ ਅਹੁਦੇਦਾਰ ਹੀ ਨਹੀਂ, ਸਗੋਂ ਕੌਂਸਲਰ ਤੇ ਮੇਅਰ ਪੱਧਰ ਦਾ ਚੋਣ ਅਤੇ ਪ੍ਰਸ਼ਾਸਨਿਕ ਤਜਰਬਾ ਰੱਖਣ ਵਾਲੇ ਕਾਰਕੁਨ ਤੇ ਅਹੁਦੇਦਾਰ ਵੀ ਸ਼ਾਮਿਲ ਹਨ। ਉਨ੍ਹਾਂ ਦੇ ਤਜਰਬੇ ਅਤੇ ਸੰਗਠਨਾਤਮਕ ਕਾਰਜਸ਼ੈਲੀ ਦਾ ਲਾਭ ਚੰਡੀਗੜ੍ਹ ਦੇ ਸਥਾਨਕ ਸੰਗਠਨ ਨੂੰ ਦੇਣ ਦੇ ਉਦੇਸ਼ ਨਾਲ ਸਾਰੇ 35 ਮੰਡਲਾਂ ’ਚ ਇਕ-ਇਕ ਪ੍ਰਵਾਸੀ ਕਾਰਕੁਨ ਨੂੰ ਚੋਣਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਚੰਡੀਗੜ੍ਹ ਪ੍ਰਦੇਸ਼ ਇੰਚਾਰਜ ਮਹਿੰਦਰ ਪਾਂਡੇ ਨੇ ਸਾਰੇ ਪ੍ਰਵਾਸੀ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਸੰਬੰਧਤ ਮੰਡਲਾਂ ਦੀਆਂ ਜ਼ਿੰਮੇਵਾਰੀਆਂ ਸੌਂਪਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੰਡਲ ਪੱਧਰ ’ਤੇ ਸੰਗਠਨਾਤਮਕ ਤਾਲਮੇਲ, ਸਥਾਨਕ ਕਾਰਕੁਨਾਂ ਨਾਲ ਲਗਾਤਾਰ ਸੰਪਰਕ, ਬੂਥ ਪੱਧਰ ਤੱਕ ਸੰਗਠਨ ਦੀ ਸਰਗਰਮੀ ਤੇ ਚੋਣ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਕਾਰਜਸ਼ਾਲਾ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਆਗਾਮੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪਾਰਟੀ ਅਹੁਦੇਦਾਰਾਂ ਅਤੇ ਕਾਰਕੁਨਾਂ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਸੰਜੇ ਟੰਡਨ, ਸਾਬਕਾ ਸੂਬਾ ਪ੍ਰਧਾਨ ਅਰੁਣ ਸੂਦ, ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ ਤੇ ਸੰਜੀਵ ਰਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਅਹਿਮ ਸੰਗਠਨਾਤਮਕ ਕਾਰਜਸ਼ਾਲਾ ’ਚ ਸੂਬਾ ਭਾਜਪਾ ਦੀ ਸਮੁੱਚੀ ਟੀਮ, ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ, ਸਾਰੇ ਮੰਡਲਾਂ ਦੇ ਮੰਡਲ ਪ੍ਰਧਾਨ ਅਤੇ ਸੂਬਾ ਸੰਗਠਨ ਵਲੋਂ ਵੱਖ-ਵੱਖ ਮੰਡਲਾਂ ਵਿਚ ਨਿਯੁਕਤ ਇੰਚਾਰਜ ਵੀ ਮੌਜੂਦ ਸਨ। ਦਿੱਲੀ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਤਜਰਬੇਕਾਰ ਕਾਰਕੁਨਾਂ ਦੀ ਸਾਰੇ 35 ਮੰਡਲਾਂ ਵਿਚ ਤਾਇਨਾਤੀ ਭਾਜਪਾ ਦੀ ਉਸ ਸੰਗਠਨਾਤਮਕ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਹਰ ਮੰਡਲ ਵਿਚ ਬਿਹਤਰ ਤਾਲਮੇਲ ਤੇ ਚੋਣ ਸਰਗਰਮੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।ਕਾਰਜਸ਼ਾਲਾ ਵਿਚ ਸਾਰੇ ਅਹੁਦੇਦਾਰਾਂ ਨੇ ਆਪਸੀ ਤਾਲਮੇਲ, ਸੰਗਠਨਾਤਮਕ ਏਕਤਾ ਤੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਨੁਸਾਰ ਮਿਲਜੁਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਆਗਾਮੀ ਨਗਰ ਨਿਗਮ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਦੇ ਸਾਰੇ 35 ਮੰਡਲਾਂ ਵਿਚ ਸੰਗਠਨਾਤਮਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਹਰ ਪੱਧਰ ’ਤੇ ਚੋਣ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਦੀ ਰੂਪਰੇਖਾ ’ਤੇ ਵਿਚਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੱਲਦੇ ਕੈਂਟਰ ਨੂੰ ਲੱਗੀ ਅੱਗ, ਡਰਾਈਵਰ ਨੇ ਸਮੇਂ ਸਿਰ ਗੱਡੀ ਰੋਕ ਕੇ ਬਚਾਈ ਆਪਣੀ ਜਾਨ ਅਗਲੀ ਖ਼ਬਰ ਏਅਰੋਵਾਚ ਵਲੋਂ ਸ਼ਾਪਰਜ਼ ਸਟਾਪ ਵਿਖੇ ਸ਼ਾਨਦਾਰ ਸ਼ੁਰੂਆਤ ਨਾਲ ਸਵਿਸ ਘੜੀਸਾਜ਼ੀ ਦੀ ਸ਼ਾਨਾਮੱਤੀ ਵਿਰਾਸਤ ਪੇਸ਼
Ad Position 24