ਅੱਖਾਂ ਦੀ ਬਿਹਤਰ ਇਲਾਜ ਲਈ ਮਰੀਜ਼ਾਂ ’ ਚ ਜਾਗਰੂਕਤਾ ਜ਼ਰੂਰੀ : ਪ੍ਰੋ . ਅਮੋਦ ਗੁਪਤਾ
ਚੰਡੀਗੜ੍ਹ, 16 ਨਵੰਬਰ (ਅਜੀਤ ਬਿਊਰੋ)- ਆਈ ਫ਼ਿਲਮ 2026 ਦਾ ਪੰਜਵਾਂ ਪ੍ਰੋਗਰਾਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਅੱਖਾਂ ਦੇ ਸਰਜਨਾਂ ਨੇ ਹਿੱਸਾ ਲਿਆ। ਕਾਨਫ਼ਰੰਸ ਦਾ ਉਦਘਾਟਨ ਪਦਮ ਪ੍ਰੋ.
ਚੰਡੀਗੜ੍ਹ, 16 ਨਵੰਬਰ (ਅਜੀਤ ਬਿਊਰੋ)- ਆਈ ਫ਼ਿਲਮ 2026 ਦਾ ਪੰਜਵਾਂ ਪ੍ਰੋਗਰਾਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਅੱਖਾਂ ਦੇ ਸਰਜਨਾਂ ਨੇ ਹਿੱਸਾ ਲਿਆ। ਕਾਨਫ਼ਰੰਸ ਦਾ ਉਦਘਾਟਨ ਪਦਮ ਪ੍ਰੋ. ਅਮੋਦ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦੇ ਬਿਹਤਰ ਇਲਾਜ ਲਈ ਡਾਕਟਰਾਂ ਤੇ ਮਰੀਜ਼ਾਂ ਵਿਚਕਾਰ ਪ੍ਰਭਾਵਸ਼ਾਲੀ ਗੱਲਬਾਤ ਤੇ ਮਰੀਜ਼ਾਂ ਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਕਾਨਫ਼ਰੰਸ ਦੌਰਾਨ ਕੋਰਨੀਆ ਟਰਾਂਸਪਲਾਂਟ, ਗੁੰਝਲਦਾਰ ਅੱਖਾਂ ਦੀਆਂ ਬਿਮਾਰੀਆਂ, ਗਲੂਕੋਮਾ, ਰੈਟੀਨਾ ਤੇ ਯੂਵਾਈਟਿਸ ਦੇ ਆਧੁਨਿਕ ਇਲਾਜ ਬਾਰੇ ਚਰਚਾ ਹੋਈ। ਡਾ. ਅਸ਼ੋਕ ਸ਼ਰਮਾ ਨੇ ਕੋਰਨੀਆ ਟਰਾਂਸਪਲਾਂਟ ਦੀਆਂ ਨਵੀਆਂ ਤਕਨੀਕਾਂ ਤੇ ਬੱਚਿਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਾਹਿਰਾਂ ਨੇ ਸਮੇਂ ਸਿਰ ਬਿਮਾਰੀ ਦੀ ਪਛਾਣ ਤੇ ਆਧੁਨਿਕ ਸਰਜਰੀ ਤਕਨੀਕਾਂ ਦੀ ਮਹੱਤਤਾ ਬਾਰੇ ਚਾਨਣਾ ਪਾਈਆ। ਨੌਜਵਾਨ ਡਾਕਟਰਾਂ ਨੇ ਖੋਜ ਪੱਤਰ ਤੇ ਸਰਜਰੀ ਵੀਡੀਓ ਪੇਸ਼ ਕੀਤੀਆਂ। ਕਾਨਫ਼ਰੰਸ ਵਿਚ ਵਧੀਆ ਪੇਸ਼ਕਾਰੀਆਂ ਲਈ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।