16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਤੇ ਊਬਰ ਨੇ ਪੂਰੇ ਭਾਰਤ ’ਚ ਇਲੈਕਟ੍ਰਿਕ ਵਾਹਨ ਅਪਣਾਉਣ ’ਚ ਤੇਜ਼ੀ ਲਿਆਉਣ ਲਈ ਕੀਤੀ ਸਾਂਝੇਦਾਰੀ

ਚੰਡੀਗੜ੍ਹ, 16 ਨਵੰਬਰ (ਅ. ਬ.)

Ad Position 21
No active advertisement
ਕੰਪਨੀਆਂ ਦੇ ਪ੍ਰਬੰਧਕ ਸਾਂਝੇਦਾਰੀ ਦਾ ਸਵਾਗਤ ਕਰਦੇ ਹੋਏ। 17-11-2026
ਚੰਡੀਗੜ੍ਹ, 16 ਨਵੰਬਰ (ਅ.ਬ.) : ਭਾਰਤ ਦੀ ਮੋਹਰੀ ਇਲੈਕਟ੍ਰਿਕ ਕਮਰਸ਼ੀਅਲ ਵਾਹਨ ਨਿਰਮਾਤਾ ਕੰਪਨੀ , ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਲਿਮਟਿਡ ( MLMML ) ਤੇ ਉਬਰ ਨੇ ਅੱਜ ਅਗਲੇ 12 ਮਹੀਨਿਆਂ ਵਿੱਚ 5000 ਮਹਿੰਦਰਾ ਇਲੈਕਟ੍ਰਿਕ ਥ੍ਰੀ-ਵ੍ਹੀਲਰਸ ਨੂੰ ਵਧਾਵਾ ਦੇਣ ਲਈ ਇੱਕ ਸਾਂਝੇਦਾਰੀ ਦਾ ਐਲਾਨ ਕੀਤਾ। ਇਸ ਸਮਝੌਤਾ ਪੱਤਰ ( MoU ) ਤਹਿਤ ਦੋਵੇਂ ਕੰਪਨੀਆਂ ਈਵੀ ਆਟੋ ਐਡਵਾਂਟੇਜ ਪ੍ਰੋਗਰਾਮ ਰਾਹੀਂ ਡਰਾਈਵਰਾਂ ਨੂੰ ਫਾਈਨੈਂਸਿੰਗ ਦੀ ਬਿਹਤਰ ਸੁਵਿਧਾ ਉਪਲਬੱਧ ਕਰਾਉਣ ਤੇ ਇਲੈਕਟ੍ਰਿਕ ਵਾਹਨਾਂ ਨੂੰ ਅਪਨਾਉਣ ਵਿਚ ਮਦਦ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਇਸ ਨਾਲ ਊਬਰ ਪਲੇਟਫਾਰਮ ਨਾਲ ਜੁੜੇ ਡਰਾਈਵਰਾਂ ਲਈ ਇਲੈਕਟ੍ਰਿਕ ਮੋਬਿਲਿਟੀ ਨੂੰ ਅਪਣਾਉਣਾ ਆਸਾਨ ਹੋ ਜਾਵੇਗਾ। ਇਹ ਸਾਂਝੇਦਾਰੀ ਖਾਸ ਤੌਰ ‘ਤੇ ਉਨ੍ਹਾਂ ਬਾਜ਼ਾਰਾਂ ‘ਤੇ ਕੇਂਦ੍ਰਿਤ ਹੋਵੇਗੀ ਜਿੱਥੇ ਇਲੈਕਟ੍ਰਿਕ ਵਾਹਨਾਂ ਨੂੰ ਅਪਨਾਉਣ ’ਚ ਕਈ ਰੁਕਾਵਟਾਂ ਆਉਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਇਸ ਸਾਂਝੇਦਾਰੀ ਦਾ ਐਲਾਨ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਗਿਆ, ਇਸ ਪਹਿਲ ਰਾਹੀਂ ਭਾਰਤੀ ਸ਼ਹਿਰਾਂ ਲਈ ਟਿਕਾਊ ਤੇ ਪਹੁੰਚਯੋਗ ਆਵਾਜਾਈ ਹੱਲਾਂ ਨੂੰ ਅੱਗੇ ਵਧਾਉਣ ਪ੍ਰਤੀ ‘ਮਹਿੰਦਰਾ ਲਾਸਟ ਮਾਈਲ ਮੋਬਿਲਿਟੀ’ ਤੇ ‘ਊਬਰ’ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕੀਤਾ ਗਿਆ। ਇਸ ਸਾਂਝੇਦਾਰੀ ‘ਤੇ ਟਿੱਪਣੀ ਕਰਦਿਆਂ, ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਦੀ ਮੈਨੇਜਿੰਗ ਡਾਇਰੈਕਟਰ ਤੇ ਸੀ.ਈ.ਓ., ਸੁਮਨ ਮਿਸ਼ਰਾ ਨੇ ਕਿਹਾ, “ਟਿਕਾਊ ਮੋਬਿਲਿਟੀ ਦਾ ਵਿਸਤਾਰ ਵਿਆਪਕ ਪੱਧਰ ‘ਤੇ ਉਦੋਂ ਹੀ ਸੰਭਵ ਹੈ ਜਦੋਂ ਇਹ ਸਭ ਤੋਂ ਪਹਿਲਾਂ ਡਰਾਈਵਰਾਂ ਦੇ ਹਿੱਤ ਵਿੱਚ ਲਾਭਕਾਰੀ ਹੋਵੇਗੀ। ਸਮਾਗਮ ਵਿੱਚ ਬੋਲਦੇ ਹੋਏ, ਉਬਰ ਦੇ ਹੈੱਡ (ਮੋਬਿਲਿਟੀ) ਪ੍ਰਦੀਪ ਪਰਮੇਸ਼ਵਰਨ ਨੇ ਕਿਹਾ ਕਿ, “ਭਾਰਤ ਉਬਰ ਲਈ ਮੋਬਿਲਿਟੀ ਦੇ ਖੇਤਰ ਵਿਚ ਇਨੋਵੇਸ਼ਨ ਦਾ ਇੱਕ ਮਹੱਤਵਪੂਰਨ ਸਰੋਤ ਰਿਹਾ ਹੈ। ਅਸੀਂ ਹਮੇਸ਼ਾ ਇਹ ਮੰਨਦੇ ਹਾਂ ਕਿ ਸ਼ਹਿਰੀ ਮੋਬਿਲਿਟੀ ਦਾ ਭਵਿੱਖ ਇਹ ਸਮਝਣ ਵਿੱਚ ਹੈ ਕਿ ਲੋਕ ਕਿਵੇਂ ਸਫ਼ਰ ਕਰਦੇ ਹਨ ਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੱਲ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ। ਇਲੈਕਟ੍ਰਿਕ ਮੋਬਿਲਿਟੀ ਨੂੰ ਅਪਣਾਉਣਾ ਨਾ ਸਿਰਫ਼ ਸਹੀ ਕਦਮ ਹੈ, ਸਗੋਂ ਇਸ ਨਾਲ ਸਾਡੇ ਕਾਰੋਬਾਰ, ਸਾਡੇ ਉਪਭੋਗਤਾਵਾਂ, ਸਾਡੇ ਸ਼ਹਿਰਾਂ ਤੇ ਸਾਡੇ ਵਿਸ਼ਾਲ ਭਾਈਚਾਰਿਆਂ ਨੂੰ ਸਿੱਧੇ ਤੇ ਰਣਨੀਤਕ ਲਾਭ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ ’ਚ ‘ਆਯੁਸ਼ ਸਾਥੀ’ ਐਪ ਦੀ ਹੋਈ ਸ਼ੁਰੂਆਤ ਐਪ ਮਰੀਜ਼ਾਂ ਦੀਆਂ ਸ਼ਿਕਾਇਤਾਂ ਦਾ ਕਰੇਗੀ ਤੁਰੰਤ ਹੱਲ ਅਗਲੀ ਖ਼ਬਰ ਅੱਖਾਂ ਦੀ ਬਿਹਤਰ ਇਲਾਜ ਲਈ ਮਰੀਜ਼ਾਂ ’ ਚ ਜਾਗਰੂਕਤਾ ਜ਼ਰੂਰੀ : ਪ੍ਰੋ . ਅਮੋਦ ਗੁਪਤਾ
Ad Position 24