16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬ ਯੂਨੀਵਰਸਿਟੀ ’ਚ ਸਾਲਾਨਾ ਗਣਿਤ ਮੈਗਜ਼ੀਨ ‘ਆਰਡੀਨਲਜ਼’ ਦਾ ਕੀਤਾ ਉਦਘਾਟਨ

ਚੰਡੀਗੜ੍ਹ, 16 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ (ਅਸਥਾਈ) ਨੇ ਅੱਜ ਪੀ.

Ad Position 21
No active advertisement
ਅਜੀਤ ਡੈਸਕ 17-11-2026
ਚੰਡੀਗੜ੍ਹ, 16 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ (ਅਸਥਾਈ) ਨੇ ਅੱਜ ਪੀ.ਯੂ. ਗਣਿਤ ਕਲੱਬ ਵਿਭਾਗ ਦੇ ਸਾਲਾਨਾ ਮੈਗਜ਼ੀਨ ‘ਆਰਡੀਨਲਸ’ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਵਿਭਾਗ ਦੀਆਂ ਅਕਾਦਮਿਕ, ਸੱਭਿਆਚਾਰਕ ਤੇ ਖੇਡ ਗਤੀਵਿਧੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਰਚਨਾਤਮਕ ਯੋਗਦਾਨ ਨੂੰ ਦਿਖਾਇਆ ਗਿਆ। ਇਹ ਮੈਗਜ਼ੀਨ 2025 ਵਿਚ ਉਸ ਸਮੇਂ ਦੇ ਵਿਭਾਗ ਦੇ ਚੇਅਰਪਰਸਨ ਡਾ. ਸੁਰਿੰਦਰ ਪਾਲ ਸਿੰਘ ਕੈਂਥ ਨੇ ਗੋਇਮ ਨਾਲ ਮਿਲ ਕੇ ਪ੍ਰਸਿੱਧ ਗਣਿਤ ਸ਼ਾਸਤਰੀ ਪ੍ਰੋ. ਆਰ.ਪੀ. ਬੰਬਾਹ ਦੇ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਸ਼ੁਰੂ ਕੀਤਾ ਸੀ। ਮੌਜੂਦਾ ਐਡੀਸ਼ਨ ਵਿਚ ਪ੍ਰੋ. ਆਰ.ਪੀ. ਬੰਬਾਹ ਜਨਮ ਸ਼ਤਾਬਦੀ ਸਮਾਰੋਹ, ਵਿਭਾਗੀ ਅਕਾਦਮਿਕ, ਸੱਭਿਆਚਾਰਕ ਤੇ ਖੇਡ ਗਤੀਵਿਧੀਆਂ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਵਿਦਿਆਰਥੀਆਂ ਦੁਆਰਾ ਪਾਏ ਗਏ ਪਹੇਲੀਆਂ ਦੇ ਮੁੱਖ ਅੰਸ਼ ਸ਼ਾਮਲ ਹਨ। ਇਹ ਸੰਪਾਦਕੀ ਕੰਮ, ਤਾਲਮੇਲ ਤੇ ਪ੍ਰੋਗਰਾਮ ਪ੍ਰਬੰਧਨ ਵਿਚ ਪੀ.ਯੂ ਗਣਿਤ ਕਲੱਬ ਦੇ ਮੈਂਬਰਾਂ ਦੀ ਸ਼ਮੂਲੀਅਤ ਨੂੰ ਵੀ ਦਸਤਾਵੇਜ਼ੀ ਰੂਪ ਦਿੰਤਾ ਗਿਆ ਹੈ। ਉਪ ਕੁਲਪਤੀ ਦੇ ਸਕੱਤਰ ਪ੍ਰੋ.ਕ੍ਰਿਸ਼ਨ ਸਲੂਜਾ, ਪੀ.ਯੂ. ਗਣਿਤ ਕਲੱਬ ਦੇ ਕੋਆਰਡੀਨੇਟਰ ਡਾ.ਕੁਲਭੂਸ਼ਣ ਅਗਨੀਹੋਤਰੀ, ਡਾ: ਅੰਜਨਾ ਖੁਰਾਨਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡਸ ਹਸਪਤਾਲ ਦੇ ਸੁਰੱਖਿਆ ਗਾਰਡ ’ਤੇ ਦੋ ਨਕਾਬਪੋਸ਼ਾਂ ਵਲੋਂ ਕ੍ਰਿਪਾਨਾਂ ਨਾਲ ਹਮਲਾ ਅਗਲੀ ਖ਼ਬਰ ਹਰਿਆਣਾ ਕੋਲਡ ਚੇਨ ਨੀਤੀ ਨੂੰ ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਖੇਤ ਤੋਂ ਬਾਜ਼ਾਰ ਤੱਕ ਮਜ਼ਬੂਤ ਹੋਵੇਗੀ ਸਪਲਾਈ ਵਿਵਸਥਾ...
Ad Position 24