16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੁਖਬੀਰ ਸਿੰਘ ਬਾਦਲ ਵਲੋਂ ਹਰਿਆਣਾ ਸੂਬੇ ਦਾ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ, 16 ਨਵੰਬਰ (ਪ੍ਰੋ. ਅਵਤਾਰ ਸਿੰਘ) -ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ.

Ad Position 21
No active advertisement
ਬਲਵਿੰਦਰ ਸਿੰਘ ਤੇ ਅਮਰਜੀਤ ਕੌਰ ਵਾਸੀ ਡੱਡੂਮਾਜਰਾ (ਚੰਡੀਗੜ੍ਹ) ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। 17-11-2026
ਚੰਡੀਗੜ੍ਹ, 16 ਨਵੰਬਰ (ਪ੍ਰੋ. ਅਵਤਾਰ ਸਿੰਘ) -ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਸੂਬੇ ਦੇ ਅਬਜ਼ਰਵਰ ਅਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਅਤੇ ਹਰਿਆਣਾ ਰਾਜ ਦੇ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਰਿਆਣਾ ਰਾਜ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਿਆਣਾ ਵਿਚ ਪਿਛਲੇ ਲੰਮੇ ਸਮੇਂ ਤੋਂ ਜੁੜੇ ਪਾਰਟੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਉੱਪਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ’ਚ ਅਮਰਜੀਤ ਸਿੰਘ ਮੰਗੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਸਟੇਟ ਅਕਾਲੀ ਦਲ (ਬ) ਦਾ ਸਰਪ੍ਰਸਤ ਬਣਾਇਆ ਗਿਆ ਹੈ। ਬਲਦੇਵ ਸਿੰਘ ਕੈਮਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ, ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਕੁਰੂਕਸ਼ੇਤਰ ਨੂੰ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੀਬੀ ਮਨਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਯਮੁਨਾਨਗਰ ਅਤੇ ਗੁਰਦੀਪ ਸਿੰਘ ਭਾਨੋਖੇੜੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਹਰਿਆਣਾ ਰਾਜ ਦੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਪ੍ਰਿਥੀਪਾਲ ਸਿੰਘ ਝੱਬਰ ਕੈਥਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਹਰਪਾਲ ਸਿੰਘ ਅਹਿਰਵਾਂ ਫ਼ਤਿਆਬਾਦ ਅਤੇ ਦਵਿੰਦਰ ਸਿੰਘ ਵਿਰਕ ਕਰਨਾਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸੁਖਦੇਵ ਸਿੰਘ ਅੰਬਾਲਾ ਅਤੇ ਸੁਖਵਿੰਦਰ ਸਿੰਘ ਫ਼ਤਿਆਬਾਦ ਨੂੰ ਹਰਿਆਣਾ ਰਾਜ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਹਰਿਆਣਾ ਰਾਜ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ’ਚ ਅਜੀਤ ਸਿੰਘ ਸੌਂਢਾਂ, ਜਥੇਦਾਰ ਅਮੀਰ ਸਿੰਘ ਕਰਨਾਲ, ਬਲਕਾਰ ਸਿੰਘ ਕਰਨਾਲ, ਜਰਨੈਲ ਸਿੰਘ ਬੋਡੀ, ਗੁਰਮੀਤ ਸਿੰਘ ਪੂਨੀਆ ਕੈਥਲ, ਗੁਰਨਾਮ ਸਿੰਘ ਗੋਰਾਇਆ ਕੈਥਲ ਅਤੇ ਬਲਜਿੰਦਰ ਸਿੰਘ ਚਡਿਆਲਾ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਹਰਿਆਣਾ ਰਾਜ ਦੇ ਜਥੇਬੰਦਕ ਸਕੱਤਰ ’ਚ ਪ੍ਰਤਾਪ ਸਿੰਘ ਸੌਕੜਾ, ਕੁਲਦੀਪ ਸਿੰਘ ਚੀਮਾ ਕੈਥਲ ਅਤੇ ਹਰਮਨਜੀਤ ਸਿੰਘ ਸੰਧੂ ਯਮੁਨਾਨਗਰ ਵਜੋਂ ਨਿਯੁਕਤ ਕੀਤਾ ਗਿਆ ਹੈ। ਅਜੈ ਨੀਲੋਖੇੜੀ ਕਰਨਾਲ ਅਤੇ ਕੁਲਵਿੰਦਰ ਸਿੰਘ ਫਤਿਆਬਾਦ ਨੂੰ ਸੰਯੁਕਤ ਸਕੱਤਰ ਨਿਯੁਕਤ, ਸੁਖਜਿੰਦਰ ਸਿੰਘ ਮਸਾਣਾ ਨੂੰ ਹਰਿਆਣਾ ਰਾਜ ਦਾ ਖਜਾਨਚੀ ਅਤੇ ਜਤਿੰਦਰਪਾਲ ਸਿੰਘ ਲੱਕੀ ਅੰਬਾਲਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਅਮਰਜੀਤ ਸਿੰਘ ਗਧੌਲਾ ਯਮੁਨਾਨਗਰ ਨੂੰ ਹਰਿਆਣਾ ਰਾਜ ਦਾ ਲੀਗਲ ਵਿੰਗ ਦਾ ਪ੍ਰਧਾਨ ਅਤੇ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਨ੍ਹਾਂ ’ਚ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ, ਅੰਗਰੇਜ ਸਿੰਘ ਖਾਨਪੁਰ ਅੰਬਾਲਾ, ਮਾਸਟਰ ਮਹਿੰਦਰ ਸਿੰਘ ਅੰਬਾਲਾ, ਜਗਤਾਰ ਸਿੰਘ ਬੜੌਲਾ, ਅਮਰੀਕ ਸਿੰਘ ਮੇਹਰਾ ਕੁਰੂਕਸ਼ੇਤਰ, ਕਰਨੈਲ ਸਿੰਘ ਸਿਆਣਾ ਸੈਦਾਂ ਕੁਰੂਕਸ਼ੇਤਰ, ਗਮਦੂਰ ਸਿੰਘ ਝਰੌਲੀ, ਸੁਖਵੰਤ ਸਿੰਘ ਕਲਸਾਣੀ, ਬਲਬੀਰ ਸਿੰਘ ਸਮਾਣੀ, ਪਰਮਜੀਤ ਸਿੰਘ ਬਰਟੌਲੀ ਕੁਰੂਕਸ਼ੇਤਰ, ਮੇਵਾ ਸਿੰਘ ਸਲਪਾਣੀ ਕਲਾਂ, ਗੁਰਦੀਪ ਸਿੰਘ ਮਹਿਮੂਦਪੁਰ ਕੈਥਲ, ਪ੍ਰੀਤਮ ਸਿੰਘ ਢਿੱਲੋਂ ਕੈਥਲ, ਜਸਵਿੰਦਰ ਸਿੰਘ ਫਰੀਦਾਬਾਦ, ਹਰਪ੍ਰੀਤ ਸਿੰਘ ਸੰਧੂ ਗੁੜਗਾਵਾਂ, ਮਹਿੰਦਰ ਸਿੰਘ ਚਾਵਲਾ ਰੋਹਤਕ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਕਮੇਟੀ ਫ਼ਤਿਹਾਬਾਦ, ਹਰਦਲਜੀਤ ਸਿੰਘ ਫ਼ਤਿਹਾਬਾਦ, ਬਲਦੇਵ ਸਿੰਘ ਮੀਰਾਂਬੱਦੀ ਰਤੀਆ, ਅਵਤਾਰ ਸਿੰਘ ਟੋਹਾਣਾ, ਸੁਖਜੀਤ ਸਿੰਘ ਹਿਸਾਰ, ਪ੍ਰਦੀਪ ਸਿੰਘ ਹਿਸਾਰ, ਹਰਜੀਤ ਸਿੰਘ ਰਤੀਆ, ਪਰਮਜੀਤ ਸਿੰਘ ਗੋਗੀ ਯਮਨਾਨਗਰ, ਇੰਦਰਜੀਤ ਸਿੰਘ ਢਿੱਲੋਂ ਯਮੁਨਾਨਗਰ, ਜਰਨੈਲ ਸਿੰਘ ਧਿਆਣਾ ਯਮੁਨਾਨਗਰ, ਮਲਵਿੰਦਰ ਸਿੰਘ ਬੇਦੀ ਪੰਚਕੂਲਾ ਅਤੇ ਲਖਵਿੰਦਰ ਸਿੰਘ ਸਦਾਨਾ ਪੰਚਕੂਲਾ ਦੇ ਨਾਮ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਘੜੀ ਦੀ ਟਿੱਕ ਟਿੱਕ ਨਾਲ ਬਦਲਾਅ ਦਾ ਸੁਨੇਹਾ ਦੇਣ ਨਿਕਲੇ ਗੁਰਦਰਸ਼ਨ ਸਿੰਘ ਸੈਣੀ ‘ ਬਦਲੇਗਾ ਪੰਜਾਬ ਦਾ ਸਮਾਂ ’ ਮੁਹਿੰਮ ਤ... ਅਗਲੀ ਖ਼ਬਰ ਇੰਡਸ ਹਸਪਤਾਲ ਦੇ ਸੁਰੱਖਿਆ ਗਾਰਡ ’ਤੇ ਦੋ ਨਕਾਬਪੋਸ਼ਾਂ ਵਲੋਂ ਕ੍ਰਿਪਾਨਾਂ ਨਾਲ ਹਮਲਾ
Ad Position 24