18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖਰੜ ਰੰਧਾਵਾ ਰੋਡ ’ ਤੇ ਰੇਲਵੇ ਅੰਡਰ ਬ੍ਰਿਜ ਲਾਗੇ ਸੜਕ ਦੀ ਹਾਲਤ ਸੁਧਾਰੀ ਜਾਵੇ - ਜੀਤੀ ਪਡਿਆਲਾ

ਖਰੜ, 17 ਨਵੰਬਰ (ਜੰਡਪੁਰੀ)-ਖਰੜ ਰੰਧਾਵਾ ਰੋਡ ‘ਤੇ ਅੰਡਰ ਬ੍ਰਿਜ ਲਾਗੇ ਚੁਰਸਤੇ ਦੀ ਟੁੱਟੀ ਸੜਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਤੇ ਇਸ ਸੜਕ ‘ਤੇ ਵਹਿ ਰਹੇ ਸੀਵਰੇਜ ਦੇ ਪਾਣੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਹ ਮੰਗ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਇਸ ਚੁਰਸਤੇ ਤੋਂ ਲੈ ਕੇ ਰੇਲਵੇ ਅੰਡਰ ਬ੍ਰਿਜ ਤੱਕ ਸੜਕ ‘ਤੇ ਸੀਵਰੇਜ ਦਾ ਪਾਣੀ ਵਹਿ ਰਿਹਾ ਹੈ ਅਤੇ ਸੜਕ ਵੀ ਬੁਰੀ ਟੁੱਟ ਚੁੱਕੀ ਹੈ ਅਤੇ ਸੜਕ ਦੀਆਂ ਬਰਮਾਂ ਦਾ ਆਕਾਰ ਛੋਟਾ ਹੋਣ ਕਰਕੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-11-2026
ਖਰੜ, 17 ਨਵੰਬਰ (ਜੰਡਪੁਰੀ)-ਖਰੜ ਰੰਧਾਵਾ ਰੋਡ ‘ਤੇ ਅੰਡਰ ਬ੍ਰਿਜ ਲਾਗੇ ਚੁਰਸਤੇ ਦੀ ਟੁੱਟੀ ਸੜਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਤੇ ਇਸ ਸੜਕ ‘ਤੇ ਵਹਿ ਰਹੇ ਸੀਵਰੇਜ ਦੇ ਪਾਣੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਹ ਮੰਗ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਇਸ ਚੁਰਸਤੇ ਤੋਂ ਲੈ ਕੇ ਰੇਲਵੇ ਅੰਡਰ ਬ੍ਰਿਜ ਤੱਕ ਸੜਕ ‘ਤੇ ਸੀਵਰੇਜ ਦਾ ਪਾਣੀ ਵਹਿ ਰਿਹਾ ਹੈ ਅਤੇ ਸੜਕ ਵੀ ਬੁਰੀ ਟੁੱਟ ਚੁੱਕੀ ਹੈ ਅਤੇ ਸੜਕ ਦੀਆਂ ਬਰਮਾਂ ਦਾ ਆਕਾਰ ਛੋਟਾ ਹੋਣ ਕਰਕੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਲੋਕਾਂ ਨੇ ਆਪਣੀ ਜਗ੍ਹਾ ਦੇ ਲਾਗੇ ਸੜਕ ਦੇ ਲੈਵਲ ਤੋਂ ਉੱਚਾ ਚੁੱਕ ਕੇ ਟਾਇਲਾਂ ਲਗਾਈਆਂ ਹੋਈਆਂ ਹਨ, ਜਿਸ ਕਰਕੇ ਲੋਕਾਂ ਨੂੰ ਆਵਾਜਾਈ ਦੌਰਾਨ ਹੋਰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਖੜ੍ਹੇ ਪਾਣੀ ਨੇ ਛੋਟੇ ਝੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜੋ ਕਿ ਰਾਹਗੀਰਾਂ ਲਈ ਹੋਰ ਵੀ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਖਰੜ ਤੋਂ ਸਿੱਧੀ ਜ਼ਿਲ੍ਹਾ ਸ੍ਰੀ ਫ਼ਤਹਿਗੜ ਸਾਹਿਬ ਨੂੰ ਜਾ ਮਿਲਦੀ ਹੈ ਅਤੇ ਅਗਲੇ ਮਹੀਨੇ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਇਹ ਜਾਂਚ ਕਰਵਾਈ ਜਾਵੇ ਕਿ ਸੜਕ ‘ਤੇ ਵਹਿ ਰਿਹਾ ਪਾਣੀ ਕਿਥੋਂ ਆ ਰਿਹਾ ਹੈ। 17 ਐਮਓਐਚ 09 ਖਰੜ ਰੰਧਾਵਾ ਰੋਡ ‘ਤੇ ਚੁਰਸਤੇ ਨੇੜੇ ਨੁਕਸਾਨਿਆ ਗਿਆ ਸੀਵਰੇਜ ਦੇ ਮੇਨਹੋਲ ਤੇ ਖਸਤਾ ਹਾਲ ਸੜਕ ਦਿਖਾਉਂਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ। ਤਸਵੀਰ : ਜੰਡਪੁਰੀ
Ad Position 22
No active advertisement
ਪਿਛਲੀ ਖ਼ਬਰ ਸ਼ੌਕ ਨਾਲ ਖਰੀਦੀ ਟਿਕਟ ਨੇ ਬਦਲੀ ਕਿਸਮਤ, ਜ਼ੀਰਕਪੁਰ ਦੇ ਜਤਿੰਦਰ ਨੇ ਜਿੱਤੇ 50 ਲੱਖ ਰੁਪਏ ਅਗਲੀ ਖ਼ਬਰ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਕਾਰ ਤੇ ਟਰੱਕ ਨੁਕਸਾਨੇ
Ad Position 24