ਸ਼ੌਕ ਨਾਲ ਖਰੀਦੀ ਟਿਕਟ ਨੇ ਬਦਲੀ ਕਿਸਮਤ, ਜ਼ੀਰਕਪੁਰ ਦੇ ਜਤਿੰਦਰ ਨੇ ਜਿੱਤੇ 50 ਲੱਖ ਰੁਪਏ
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)- ਬਿਸ਼ਨਪੁਰਾ ਵਾਸੀ ਜਤਿੰਦਰ ਸ਼ਰਮਾ ਲਈ ਇਸ ਵਾਰ ਦੀਵਾਲੀ ਦੀਆਂ ਖੁਸ਼ੀਆਂ ਵੱਡੀ ਸੌਗਾਤ ਲੈ ਕੇ ਆਈਆਂ। ਦੀਵਾਲੀ ਵਾਲੇ ਦਿਨ ਪਤਨੀ ਨਾਲ ਸ਼ੌਕ ਵਜੋਂ ਖਰੀਦੀਆਂ ਦੋ ਲਾਟਰੀ ਟਿਕਟਾਂ ਵਿਚੋਂ ਇਕ ਨੇ ਉਨ੍ਹਾਂ ਦੀ ਕਿਸਮਤ ਚਮਕਾ ਦਿੱਤੀ।
ਜਤਿੰਦਰ ਸ਼ਰਮਾ ਤੇ ਉਸ ਦੀ ਪਤਨੀ ਨੂੰ ਵਧਾਈ ਦਿੰਦੇ ਹੋਏ ਲਾਟਰੀ ਵਿਕਰੇਤਾ। ਤਸਵੀਰ : ਮਨਿੰਦਰ ਸਿੰਘ
18-11-2026