ਗੁਰੂ ਰਵਿਦਾਸ ਜੀ ਦੇ ਪਾਵਨ ਵਿਚਾਰਾਂ ਤੇ ਸਮਾਜਿਕ ਸਮਰਥਤਾ ਨੂੰ ਸਮਰਪਿਤ ਯਾਤਰਾ ਅੱਜ ਖਰੜ ਪੁੱਜੇਗੀ-ਰਾਕੇਸ਼ ਗੁਪਤਾ
ਖਰੜ, 21 ਨਵੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਵਲੋਂ ਪੂਜਨੀਕ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨਾ ਵਿਚਾਰਾਂ ਤੇ ਸਮਾਜਿਕ ਸਮਰਥਤਾ ਦੇ ਸੰਦੇਸ ਨੂੰ ਜਨ ਜਨ ਤੱਕ ਪਹੁੰਚਾਉਣ ਨਾਲ ‘ਸਮਰਸਤਾ ਸੰਕਲਪ ਅਭਿਆਨ ਯਾਤਰਾ’ 22 ਨਵੰਬਰ ਨੂੰ ਖਰੜ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਭਾਜਪਾ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਨੇ ਦੱਸਿਆ ਕਿ 18 ਨਵੰਬਰ ਨੂੰ ਜਲੰਧਰ ਤੋਂ ਆਰੰਭ ਹੋਈ ਹੇ ਉਸ ਦਾ ਖਰੜ ਵਿਖੇ ਪਹੁੰਚਣ ’ਤੇ ਸਿਟੀ ਹਾਰਟ ਨੇੜੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ ਤੇ ਉਥੋ ਸ੍ਰੀ ਰਾਮ ਭਵਨ ਖਰੜ ਵਿਖੇ ਪਹੁੰਚੇਗੀ, ਜਿਥੇ ਸੰਤ, ਮਹਾਂਪੁਰਸ਼ ਪ੍ਰਵਚਨ ਕਰਨਗੇ ਅਤੇ ਫਿਰ ਅੱਗੇ ਲਈ ਚੰਡੀਗੜ੍ਹ ਨੂੰ ਰਵਾਨਾ ਹੋਵੇਗੀ।
ਅਜੀਤ ਡੈਸਕ
22-11-2026