21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਡੇਰਾਬੱਸੀ ਗੁਲਾਬਗੜ੍ਹ ਸੜਕ ’ਤੇ ਬਲੈਰੋ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਿਆ, ਵੱਡਾ ਹਾਦਸਾ ਟਲਿਆ

ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਗੁਲਾਬਗੜ੍ਹ ਸੜਕ ’ਤੇ ਗਲੀ ਨੰ. 9 ਦੇ ਸਾਹਮਣੇ ਬੀਤੀ ਅੱਧੀ ਰਾਤ ਇਕ ਵਾਹਨ ਦੀ ਜ਼ੋਰਦਾਰ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚਾਅ ਹੋ ਗਿਆ।

Ad Position 21
No active advertisement
ਡੇਰਾਬੱਸੀ ਦੀ ਗੁਲਾਬਗੜ੍ਹ ਸੜਕ ’ਤੇ ਗਲੀ ਨੰ. 9 ਸਾਹਮਣੇ ਵਾਹਨ ਦੀ ਟੱਕਰ ਨਾਲ ਟੁੱਟਿਆ ਬਿਜਲੀ ਦਾ ਖੰਭਾ। ਤਸਵੀਰ : ਰਣਬੀਰ ਸਿੰਘ ਪੜ੍ਹੀ 22-11-2026
ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਗੁਲਾਬਗੜ੍ਹ ਸੜਕ ’ਤੇ ਗਲੀ ਨੰ. 9 ਦੇ ਸਾਹਮਣੇ ਬੀਤੀ ਅੱਧੀ ਰਾਤ ਇਕ ਵਾਹਨ ਦੀ ਜ਼ੋਰਦਾਰ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚਾਅ ਹੋ ਗਿਆ। ਖੰਭਾ ਟੁੱਟਣ ਦੇ ਬਾਵਜੂਦ ਬਿਜਲੀ ਦੀਆਂ ਤਾਰਾਂ ਤੇ ਉਨ੍ਹਾਂ ਦੇ ਜੋੜ ਮਜ਼ਬੂਤ ਹੋਣ ਕਾਰਨ ਜ਼ਮੀਨ ’ਤੇ ਡਿੱਗਣ ਦੀ ਬਜਾਏ ਤਾਰਾਂ ਦੇ ਸਹਾਰੇ ਹੀ ਟਿਕਿਆ ਰਿਹਾ। ਉਸ ਸਮੇਂ ਤਾਰਾਂ ਵਿਚ ਬਿਜਲੀ ਦਾ ਕਰੰਟ ਵੀ ਚੱਲ ਰਿਹਾ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ। ਜਾਣਕਾਰੀ ਅਨੁਸਾਰ ਰਾਤ ਸਮੇਂ ਇਕ ਵਾਹਨ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਨੁਕਸਾਨਿਆ। ਜਾਣਕਾਰੀ ਮੁਤਾਬਿਕ ਟੱਕਰ ਮਾਰਨ ਵਾਲੀ ਗੱਡੀ ਬਲੈਰੋ ਦੱਸੀ ਜਾ ਰਹੀ ਹੈ ਜੋ ਨਸ਼ੇ ਵਿਚ ਦੱਸਿਆ ਜਾ ਰਿਹਾ ਹੈ ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਖੰਭਾ ਟੁੱਟਣ ਕਾਰਨ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ, ਜਦਕਿ ਛੋਟੇ ਵਾਹਨ ਹੀ ਲੰਘ ਸਕੇ। ਇਸ ਦੌਰਾਨ ਅੱਧੀ ਰਾਤ ਨੂੰ ਕੁਝ ਖੇਤਰ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ। ਪਾਵਰਕਾਮ ਦੇ ਮੁਲਾਜ਼ਮਾਂ ਨੇ ਸੂਚਨਾ ਮਿਲਣ ਉਪਰੰਤ ਮੁਰੰਮਤ ਕਾਰਜ ਸ਼ੁਰੂ ਕਰ ਦਿੱਤੇ। ਕੁਝ ਇਲਾਕਿਆਂ ਦੀ ਸਪਲਾਈ ਰਾਤ ਸਮੇਂ ਹੀ ਬਹਾਲ ਕਰ ਦਿੱਤੀ ਗਈ, ਜਦਕਿ ਬਾਕੀ ਪ੍ਰਭਾਵਿਤ ਘਰਾਂ ਨੂੰ ਅਗਲੇ ਦਿਨ ਦੁਪਹਿਰ 2 ਵਜੇ ਤੱਕ ਬਿਜਲੀ ਦੀ ਉਡੀਕ ਕਰਨੀ ਪਈ। ਪਾਵਰਕਾਮ ਡੇਰਾਬੱਸੀ ਦੇ ਐੱਸ. ਡੀ. ਓ. ਟਿੰਕੂ ਸ਼ਰਮਾ ਨੇ ਦੱਸਿਆ ਕਿ ਨੁਕਸਾਨੇ ਗਏ ਖੰਭੇ ਨੂੰ ਬਦਲ ਕੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੰਭੇ ਨੂੰ ਟੱਕਰ ਮਾਰਨ ਵਾਲੇ ਵਾਹਨ ਜਾਂ ਉਸ ਦੇ ਚਾਲਕ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੇੜਾ ਤੋਂ ਸਜਾਏ ਨਗਰ ਕੀਰਤਨ ਦਾ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਪੁੱਜਣ ’ਤੇ ਸਵਾਗਤ ਅਗਲੀ ਖ਼ਬਰ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਵਾਹਨਾਂ ਲਈ ਰੂਟ ਮੈਪ ਤਿਆਰ ਕਰਨ ਦੀ ਮੰਗ ਤਿੰਨ ਸਾਲ ਪਹਿਲਾਂ ਐਸ . ਡੀ . ਐਮ . ਨੇ ਦਿੱਤ...
Ad Position 24