ਬਾਲਿਆਂਵਾਲੀ, 4 ਜਨਵਰੀ (ਪੱਤਰ ਪ੍ਰੇਰਕ)- ਸਬ ਤਹਿਸੀਲ ਬਾਲਿਆਂਵਾਲੀ ਵਿਖੇ ਫ਼ੋਟੋ ਸਟੇਟ ਦਾ ਕੰਮ ਕਰਦੇ ਰਾਜ ਕੁਮਾਰ ਪੁੱਤਰ ਵਲੈਤੀ ਰਾਮ ਵਾਸੀ ਬਾਲਿਆਂਵਾਲੀ ਨੇ ਤਸਦੀਕਸ਼ੁਦਾ ਹਲਫ਼ਨਾਮੇ ਰਾਹੀਂ ਦੋਸ਼ ਲਗਾਏ ਕਿ ਇਸ ਤਹਿਸੀਲ 'ਚ ਤਾਇਨਾਤ ਇੱਕ ਅਸ਼ਟਾਮ ਫਰੋਸ਼ ਜੋ ਵੱਧ ਗੈਰ ਹਾਜ਼ਰ ਰਹਿੰਦਾ ਹੈ ਅਤੇ ਅਸ਼ਟਾਮ ਫ਼ੀਸ ਤੋਂ ਵੱਧ ਰੁਪਏ ਰਿਸ਼ਵਤ ਵਜੋਂ ਵਸੂਲਦਾ ਹੈ¢ ਰਾਜ ਕੁਮਾਰ ਨੇ ਉਕਤ ਦੋਸ਼ ਲਗਾਉਂਦਿਆਂ ਕਿਹਾ ਕਿ ਸਬ ਤਹਿਸੀਲ ਬਾਲਿਆਂਵਾਲੀ 'ਚ ਲਗਭਗ 22-23 ਪਿੰਡ ਪੈਂਦੇ ਹਨ¢ ਜਿਸ ਕਰਕੇ ਇੱਥੇ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਅਤੇ ਹੋਰ ਕੰਮਾਂ ਲਈ ਅਸ਼ਟਾਮ ਖ਼ਰੀਦਣੇ ਹੁੰਦੇ ਹਨ ਪ੍ਰੰਤੂ ਇੱਥੇ ਬੈਠਣ ਵਾਲਾ ਅਸ਼ਟਾਮ ਫਰੋਸ ਜ਼ਿਆਦਾ ਗੈਰ ਰਹਿੰਦਾ ਹੈ¢ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ ਇੱਕੋ ਅਸ਼ਟਾਮ ਫਰੋਸ ਦੇ ਬਾਲਿਆਂਵਾਲੀ ਨਾ ਆਉਣ ਕਰਕੇ ਲੋਕਾਂ ਨੂੰ ਦੂਰ ਦੇ ਸ਼ਹਿਰਾਂ ਵੱਲ ਜਾਣਾ ਪੈ ਰਿਹਾ ਹੈ¢ ਰਾਜ ਕੁਮਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਅਸ਼ਟਾਮ ਫਰੋਸ਼ ਜਦੋਂ ਹਾਜ਼ਰ ਹੁੰਦਾ ਹੈ ਤਾਂ ਅਸ਼ਟਾਮ ਫ਼ੀਸ ਤੋਂ ਵਾਧੂ ਰੁਪਏ ਰਿਸ਼ਵਤ ਵਜੋਂ ਲੈਂਦਾ ਹੈ ਅਤੇ ਇਸ ਦੀ ਬੋਲ ਬਾਣੀ ਵੀ ਮਾੜੀ ਹੈ¢ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ¢ ਰਾਜ ਕੁਮਾਰ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ.ਸੀ ਬਠਿੰਡਾ ਨੂੰ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਕਿ ਉਕਤ ਅਸ਼ਟਾਮ ਫ਼ਰੋਸ਼ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਬ ਤਹਿਸੀਲ ਬਾਲਿਆਂਵਾਲੀ ਵਿਖੇ ਇੱਕ ਹੋਰ ਅਸ਼ਟਾਮ ਫ਼ਰੋਸ਼ ਲਗਾਇਆ ਜਾਵੇ ਤਾਂ ਲੋਕਾਂ ਨੂੰ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ¢ ਇਸ ਸਬੰਧੀ ਅਸ਼ਟਾਮ ਫਰੋਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੇਰੇ ਲੱਗੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ¢