ਰਾਮਪੁਰਾ ਫੂਲ, 25 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਸਰਵਹਿੱਤਕਾਰੀ ਸਿੱਖਿਆ ਸਮਿਤੀ, ਪੰਜਾਬ ਦੁਆਰਾ ਸੰਚਾਲਿਤ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਜੀਨੀਅਸ ਮੇਨ ਪ੍ਰੀਖਿਆ ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੀਖਿਆ ਵਿਚ ਕੁੱਲ 23 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੀਖਿਆ ਵਿਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪ੍ਰੀਖਿਆ ਦੇ ਆਬਜ਼ਰਵਰ ਵਜੋਂ ਸੁਨੀਲ ਮਲਿਕ, ਪਿ੍ੰਸੀਪਲ (ਸਰਵਹਿੱਤਕਾਰੀ ਵਿਦਿਆ ਮੰਦਰ, ਬਰਨਾਲਾ) ਮੌਜੂਦ ਰਹੇ | ਸੁਪਰੀਟੈਂਡੈਂਟ ਦੀ ਭੂਮਿਕਾ ਰਾਕੇਸ਼ ਕੁਮਾਰ, ਪਿ੍ੰਸੀਪਲ (ਸਰਵਹਿੱਤਕਾਰੀ ਵਿਦਿਆ ਮੰਦਰ, ਮੋੜ) ਨੇ ਨਿਭਾਈ, ਜਦੋਂ ਕਿ ਕੰਟਰੋਲਰ ਵਜੋਂ ਸੰਜੀਵ ਕੁਮਾਰ ਸ਼ਰਮਾ, ਪਿ੍ੰਸੀਪਲ ਸਥਾਨਕ ਸਕੂਲ (ਸਰਵਹਿੱਤਕਾਰੀ ਵਿਦਿਆ ਮੰਦਰ, ਰਾਮਪੁਰਾ) ਨੇ ਪ੍ਰੀਖਿਆ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੀ | ਇਸ ਪ੍ਰੀਖਿਆ ਵਿਚ ਸਰਵਹਿੱਤਕਾਰੀ ਵਿਦਿਆ ਮੰਦਰ, ਬਰਨਾਲਾ ਅਤੇ ਸਰਵਹਿੱਤਕਾਰੀ ਵਿਦਿਆ ਮੰਦਰ, ਰਾਮਪੁਰਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੀਖਿਆ ਦਾ ਸੰਚਾਲਨ ਵਾਈਸ ਪਿ੍ੰਸੀਪਲ ਵਿਕਰਮਜੀਤ ਸਿੰਘ, ਕੋਆਰਡੀਨੇਟਰ ਆਸ਼ੂ ਰਾਣੀ ਦੀ ਨਿਗਰਾਨੀ ਹੇਠ ਸੁਚੱਜੇ ਅਤੇ ਅਨੁਸ਼ਾਸਿਤ ਮਾਹੌਲ ਵਿਚ ਸੰਪੰਨ ਹੋਇਆ | ਇਸ ਮੌਕੇ ਅਧਿਆਪਕ ਬਲਜੀਤ ਸਿੰਘ, ਰੇਖਾ ਰਾਣੀ ਅਤੇ ਦੀਦੀ ਮੀਨਾਕਸ਼ੀ ਮੌਜੂਦ ਰਹੇ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਪ੍ਰੀਖਿਆ ਦੇ ਸਫਲ ਆਯੋਜਨ 'ਤੇ ਸਾਰੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਅਜਿਹੇ ਵਿੱਦਿਅਕ ਆਯੋਜਨਾਂ ਰਾਹੀਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਸੰਕਲਪ ਪ੍ਰਗਟ ਕੀਤਾ |