ਮਾਨਸਾ, 4 ਫਰਵਰੀ (ਸੱਭਿ. ਪ੍ਰਤੀ.)- ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਰਾਹੁਲ ਗਾਂਧੀ ਵਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਖ਼ਿਲਾਫ਼ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਭਾਜਪਾ ਆਗੂ ਆਸ਼ੀਸ਼ ਅਗਰਵਾਲ ਅਤੇ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਕਾਂਗਰਸੀ ਆਗੂ ਵਲੋਂ ਕੀਤੀ ਅਜਿਹੀ ਟਿੱਪਣੀ ਮੰਦਭਾਗੀ ਹੈ |ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਹਨ, ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ | ਇਸ ਮੌਕੇ ਮੱਖਣ ਲਾਲ, ਰੋਹਿਤ ਬਾਂਸਲ, ਪਾਲਾ ਰਾਮ ਪਰੋਚਾ, ਪੂਜਾ ਜਿੰਦਲ, ਅਸ਼ੋਕ ਰੱਤੀ, ਰੇਸ਼ਮ ਸਿੰਘ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਪ੍ਰਦੀਪ ਮਾਖਾ, ਰਮੇਸ਼ ਪਰੋਚਾ, ਰਾਜ ਕੁਮਾਰ, ਬਿੰਦਰ ਪਾਲ, ਸ਼ਾਮ ਲਾਲ ਗੋਇਲ, ਅਸ਼ੋਕ ਕੁਮਾਰ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ |