ਕੋਟਫੱਤਾ, 4 ਫਰਵਰੀ (ਰਣਜੀਤ ਸਿੰਘ ਬੁੱਟਰ)- ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਚÏਕੀ ਕੋਟਸ਼ਮੀਰ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਮਿਲੀ ਜਦ ਉਨ੍ਹਾਂ ਦਾ ਅੜਿੱਕੇ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਵਿਅਕਤੀ ਆਇਆ ਜਿਸ ਨੇ ਪੁੱਛਗਿੱਛ ਦੌਰਾਨ 8 ਹੋਰ ਮੋਟਰ-ਸਾਈਕਲ ਚੋਰੀ ਕਰਨੇ ਮੰਨੇ ਜੋ ਪੁਲਿਸ ਨੇ ਬਰਾਮਦ ਵੀ ਕਰ ਲਏ¢ ਚੌਕੀ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰੀ ਮਿਲੀ ਸੀ ਕਿਸ ਸੰਦੀਪ ਸਿੰਘ ਉਰਫ਼ ਢੁੱਡੀ ਵਾਸੀ ਨਸੀਬਪੁਰਾ ਜੋ ਮੋਟਰ-ਸਾਈਕਲ ਚੋਰੀ ਕਰਨ ਦਾ ਆਦੀ ਹੈ, ਕੋਟਸ਼ਮੀਰ ਵਿਚ ਚੋਰੀ ਦੀ ਬਿਨਾਂ ਨੰਬਰੀ ਮੋਟਰ-ਸਾਈਕਲ ਤੇ ਘੁੰਮ ਰਿਹਾ ਹੈ ¢ਪੁਲਿਸ ਨੇ ਨਾਕਾਬੰਦੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ¢ ਪੁੱਛਗਿੱਛ ਦੇ ਅਧਾਰ ਤੇ ਉਸ ਦੇ ਸਾਥੀ ਦੇ ਪਹਿਚਾਣ ਗਗਨਦੀਪ ਗਗਨ ਉਰਫ਼ ਬਿੱਲਾ ਵਾਸੀ ਨਸੀਬਪੁਰਾ ਵਜੋਂ ਹੋਈ¢ ਸੰਦੀਪ ਸਿੰਘ ਦੀ ਪੁੱਛ ਗਿੱਛ ਦੇ ਅਧਾਰ 'ਤੇ ਚੋਰੀ ਕੀਤੇ ਅੱਠ ਮੋਟਰ-ਸਾਈਕਲ ਹੋਰ ਵੀ ਬਰਾਮਦ ਕੀਤੇ ਗਏ¢ ਪੁਲਿਸ ਪਾਰਟੀ ਵਿੱਚ ਏ ਐਸ ਆਈ ਚਮਕÏਰ ਸਿੰਘ, ਮੁਨਸ਼ੀ ਕੁਲਦੀਪ ਸਿੰਘ ਭਾਗੀਵਾਂਦਰ ਤੇ ਹੋਰ ਕਰਮਚਾਰੀ ਹਾਜ਼ਰ ਸਨ¢ ਕੋਟਸ਼ਮੀਰ ਚੌਕੀ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੇ ਧਾਰਾ 303(2) ਤੇ 307(2) ਤਹਿਤ ਮਾਮਲਾ ਦਰਜ ਕਰ ਲਿਆ¢