15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਰਕਾਰਾਂ ਦੇ ਹੱਥ ਵਿਚ ਕੋਈ ਕੰਟਰੋਲ ਨਹੀਂ-ਸਿੱਧੂ ਰਾਮਾਂ <br/>

Ad Position 21
No active advertisement
ਅਜੀਤ ਡੈਸਕ 05-02-2026
ਰਾਮਾਂ ਮੰਡੀ, 4 ਫਰਵਰੀ (ਤਰਸੇਮ ਸਿੰਗਲਾ)- ਭਾਰਤ ਵਿੱਚ ਸਿਰਫ਼ ਨਾਮ ਦੀਆਂ ਹੀ ਸਰਕਾਰਾਂ ਹਨ, ਅਸਲ ਵਿੱਚ ਸਰਕਾਰਾਂ ਦੇ ਹੱਥ ਵਿਚ ਕੋਈ ਕੰਟਰੋਲ ਨਹੀਂ ਹੈ¢ ਇਹ ਬਿਆਨ ਦਿੰਦੇ ਹੋਏ ਬੀਕੇਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਰਾਮਾਂ ਨੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ, ਨਸ਼ੇ, ਚੋਰੀਆਂ, ਕਤਲ, ਲੁੱਟਾਂ ਖੋਹਾਂ ਤੇ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਹੈ¢ ਸਰਕਾਰਾਂ ਸਿਰਫ਼ ਵੋਟਾਂ ਦੀ ਰਾਜਨੀਤੀ ਕਰਨ ਤੱਕ ਹੀ ਸੀਮਤ ਹਨ, ਜਦੋਂਕਿ ਦੇਸ਼ ਵਿਚ ਪਾਬੰਦੀਸ਼ੁਦਾ ਗ਼ੈਰ-ਕਾਨੰੂਨੀ ਸਮਾਨ ਚਿੱਟਾ, ਅਫ਼ੀਮ, ਪੋਸਤ, ਸਿੰਗਲ ਯੂਜ ਪਲਾਸਟਿਕ, ਡਿਸਪੋਜ਼ਲ ਕ੍ਰੋਕਰੀ, ਚਾਈਨਾ ਡੋਰ ਇਸ ਤਰ੍ਹਾਂ ਧੜੱਲੇ ਨਾਲ ਵਿਕ ਰਿਹਾ ਹੈ, ਜਿਵੇਂ ਕਿ ਵਿਕ੍ਰੇਤਾਵਾਂ ਕੋਲ ਕਾਨੂੰਨੀ ਅਧਿਕਾਰ ਹੋਣ¢ ਕਾਨੂੰਨ ਅਤੇ ਪ੍ਰਸ਼ਾਸਨ ਸਿਰਫ਼ ਰਾਜਨੇਤਾਵਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ¢ ਚਿੱਟੇ ਅਤੇ ਚਾਈਨਾ ਡੋਰ ਨਾਲ ਮÏਤਾਂ ਹੋਣ ਤੋਂ ਬਾਅਦ ਵੀ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ¢ ਉਨ੍ਹਾਂ ਕਿਹਾ ਕਿ ਉਕਤ ਅਣਕੰਟਰੋਲ ਦੇ ਦੋਸ਼ ਸਿਰਫ਼ ਲੋਕ ਹੀ ਨਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਇਕ ਦੂਸਰੀਆਂ ਸਰਕਾਰਾਂ 'ਤੇ ਲਾ ਰਹੇ ਹਨ¢ ਉਨ੍ਹਾਂ ਕਿਹਾ ਕਿ ਭਾਰਤ ਸਰਕਾਰਾਂ ਦੇ ਆਸਰੇ ਨਹੀਂ, ਰੱਬ ਦੇ ਆਸਰੇ ਚੱਲ ਰਿਹਾ ਹੈ¢ ਕਿਉਂਕਿ ਕਿਸੇ ਵੀ ਗ਼ੈਰ-ਕਾਨੰੂਨੀ ਸਮਾਨ ਦੀ ਤਸਕਰੀ ਅਤੇ ਕਤਲਾਂ ਲਈ ਕੋਈ ਸਰਕਾਰ, ਕਾਨੂੰਨ ਜਵਾਬਦੇਹ ਨਹੀਂ¢

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਸਾਬੋ 'ਚ ਹਲਕਾ ਵਿਧਾਇਕਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਕਰਵਾਈ ਰਸਮੀ ਆਰੰਭਤਾ ਅਗਲੀ ਖ਼ਬਰ ਵਿਧਾਇਕ ਅਮਿਤ ਰਤਨ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਨਾਲ ਮੁਲਾਕਾਤ
Ad Position 24