15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੋਹਾ 'ਚ ਬੰਦ ਪਏ ਪਖਾਨਿਆਂ ਕਾਰਨ ਗ਼ਰੀਬ ਵਰਗ ਦੀਆਂ ਅÏਰਤਾਂ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-02-2026
ਬੋਹਾ, 4 ਫਰਵਰੀ (ਰਮੇਸ਼ ਤਾਂਗੜੀ)- ਬੋਹਾ ਸਥਿਤ ਕਈ ਥਾਵਾਂ 'ਤੇ ਦਲਿਤ ਅਤੇ ਗ਼ਰੀਬ ਵਰਗਾਂ ਦੇ ਲੋਕਾਂ ਤੇ ਖ਼ਾਸ ਕਰ ਕੇ ਦਲਿਤ ਅÏਰਤਾਂ ਲਈ ਉਸ ਸਮੇਂ ਦੀ ਗ੍ਰਾਮ ਪੰਚਾਇਤ ਵਲੋਂ ਥਾਂ-ਥਾਂ ਕੁਝ ਜਗਾ ਦੀ ਚਾਰਦੀਵਾਰੀ ਕਰ ਕੇ ਇਹ ਪਖਾਨੇ ਬਣਾਏ ਗਏ ਸਨ | ਲੰਬੇ ਸਮੇਂ ਤੋਂ ਇਨ੍ਹਾਂ ਪਖਾਨਿਆਂ 'ਚ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੋਈ ਪਰਦਾ ਕੀਤਾ ਗਿਆ ਹੈ | ਨਾ ਹੀ ਪਖਾਨਿਆਂ ਦੀ ਸਫ਼ਾਈ ਅਤੇ ਗ਼ਰਕ ਆਦਿ ਬਣਾਏ ਗਏ ਹਨ | ਦਲਿਤ ਆਗੂ ਕਿ੍ਪਾਲ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਸਫ਼ਾਈ ਨਾ ਹੋਣ ਕਾਰਨ ਅÏਰਤਾਂ ਵਲੋਂ ਪਖਾਨਿਆਂ ਦੀ ਵਰਤੋਂ ਬੰਦ ਕੀਤੀ ਹੋਈ ਹੈ, ਸਗੋਂ ਛੋਟੇ-ਛੋਟੇ ਬੱਚੇ ਇਨ੍ਹਾਂ 'ਚ ਫਿਰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਬਾਗ਼ ਵਾਲੇ ਵਿਹੜੇ ਸਮੇਤ ਬਾਜ਼ੀਗਰ ਬਸਤੀ ਅਤੇ ਹੋਰ ਦਲਿਤ ਬਸਤੀਆਂ 'ਚ ਥਾਂ-ਥਾਂ ਇਹ ਪਖਾਨੇ ਬਣਾਏ ਗਏ ਸਨ, ਪਰ ਇਨ੍ਹਾਂ 'ਚੋਂ ਵਧੇਰੇ ਰੁਕ ਚੁੱਕੇ ਹਨ | ਹੁਣ ਜਦੋਂ ਕਸਬੇ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤੇ ਕਈ ਸਾਲ ਹੋ ਚੁੱਕੇ ਹਨ ਤਾਂ ਕੁਝ ਲੋਕਾਂ ਨੇ ਆਪਣੇ ਘਰਾਂ 'ਚ ਪਖਾਨੇ ਬਣਾ ਲਏ ਹਨ | ਜਿਸ ਕਾਰਨ ਖ਼ਾਲੀ ਪਈ ਥਾਂ ਲੋਕਾਂ ਵਲੋਂ ਰੋਕੀ ਜਾ ਰਹੀ ਹੈ | ਦੂਜੇ ਪਾਸੇ ਬਾਗ਼ ਵਾਲਾ ਵਿਹੜਾ ਨੀਵਾਂ ਹੋਣ ਕਾਰਨ ਕਸਬੇ ਦਾ ਵਧੇਰੇ ਗੰਦਾ ਪਾਣੀ ਇੱਥੋਂ ਦੇ ਛੱਪੜ 'ਚ ਭਰ ਜਾਂਦਾ ਹੈ | ਮੀਂਹ ਦੇ ਦਿਨਾਂ 'ਚ ਛੱਪੜ ਵਿਚਲਾ ਪਾਣੀ ਪਖਾਨਿਆਂ 'ਚ ਵੀ ਭਰ ਜਾਂਦਾ ਹੈ ਅਤੇ ਅੱਗੇ ਲੋਕਾਂ ਦੇ ਘਰਾਂ 'ਚ ਦਾਖਲ ਹੋ ਜਾਂਦਾ ਹੈ | ਕਸਬੇ ਦਾ ਸੀਵਰੇਜ ਪ੍ਰਬੰਧ ਬੰਦ ਹੋਣ ਕਾਰਨ ਘਰਾਂ ਵਿਚਲਾ ਪਾਣੀ ਗਲੀਆਂ, ਮੁਹੱਲਿਆਂ 'ਚੋਂ ਹੋ ਕੇ ਸ਼ਹਿਰ ਦੇ ਵਾਰਡ ਨੰ. 11, 12 ਅਤੇ ਪੁਰਾਣੇ ਬਾਜ਼ਾਰ 'ਚ ਚਲਾ ਜਾਂਦਾ ਹੈ | ਬਾਗ਼ ਵਾਲੇ ਵਿਹੜੇ ਦੇ ਛੱਪੜ ਨਾਲ ਲੱਗਦਾ ਰਸਤਾ ਅਜੇ ਕੱਚਾ ਪਿਆ ਹੈ ਅਤੇ ਲੋਕ ਕੱਚੇ ਤੇ ਗੰਦੇ ਰਸਤੇ 'ਚੋਂ ਹੋ ਕੇ ਸੜਕ 'ਚ ਪੁੱਜਦੇ ਹਨ | ਦੂਜੇ ਪਾਸੇ ਮੀਹਾਂ ਦਾ ਪਾਣੀ ਪਖਾਨਿਆਂ 'ਚੋਂ ਓਵਰਫ਼ਲੋ ਹੋ ਕੇ ਹਾਕਮਵਾਲਾ ਕੱਸੀ 'ਚ ਪੈਣ ਲੱਗਦਾ ਹੈ | ਜਿਸ ਨਾਲ ਛੀਨਾ ਸੜਕ ਅਤੇ ਮੱਲ ਸਿੰਘ ਵਾਲਾ ਰੋਡ ਸਮੇਤ ਨੀਵੇਂ ਖੇਤਰਾਂ 'ਚ ਭਰ
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ ਮਹਿਰਾਜ ਵਿੱਚ ਕੈਂਪ ਲਗਾਇਆ ਅਗਲੀ ਖ਼ਬਰ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਸਨਮਾਨ
Ad Position 24