20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 12-03-2026
ਸੰਗਤ ਮੰਡੀ, 11 ਮਾਰਚ (ਸੁਖਤੇਜ ਧਾਲੀਵਾਲ)- ਨੇੜਲੇ ਪਿੰਡ ਕੋਟਗੁਰੂ ਦੇ ਗੁਰਦੁਆਰਾ ਗੁਰੂਸਰ ਸਾਹਿਬ, ਪਾਤਸ਼ਾਹੀ ਦਸਵੀਂ ਵਿਖੇ ਹਰ ਸਾਲ ਦੀ ਤਰ੍ਹਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਬਲਾਕ ਸੰਗਤ ਅਤੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਾਂਝੇ ਉਦਮ ਨਾਲ ਪਿੰਡ ਕੋਟਗੁਰੂ ਦੀ ਮਾਣਮੱਤੀ ਧੀ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ ਵਿੱਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ¢ ਇਸ ਸੰਬੰਧੀ ਸਮਾਜ ਸੇਵੀ ਵੈਦ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕੈਂਪ ਦਾ ਰਸਮੀ ਤੌਰ 'ਤੇ ਉਦਘਾਟਨ ਫ਼ਤਹਿ ਸਿੰਘ ਬਾਦਲ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕਾਰਸੇਵਾ ਵਾਲੇ ਬਾਬਾ ਚਰਨਜੀਤ ਸਿੰਘ ਵਲੋਂ ਕੀਤਾ ਗਿਆ¢ ਇਸ ਮੌਕੇ 'ਤੇ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ (ਹਲਕਾ ਇੰਚਾਰਜ, ਬਠਿੰਡਾ ਦਿਹਾਤੀ) ਨੇ ਵਿਸ਼ੇਸ਼ ਤÏਰ 'ਤੇ ਆਪਣੀ ਹਾਜ਼ਰੀ ਭਰੀ ਅਤੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ¢ ਇਸ ਮੌਕੇ 'ਤੇ ਫਤਿਹ ਸਿੰਘ ਬਾਦਲ ਨੇ ਕਿਹਾ ਕਿ ਜਸਵੰਤ ਕੌਰ ਮਣੀ ਨੇ ਨਿੱਕੀ ਉਮਰੇ ਖੋਜ, ਅਧਿਐਨ ਅਤੇ ਸਿਰਜਣਾ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ, ਦੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ¢ ਉਨ੍ਹਾਂ ਕਿਹਾ ਕਿ ਸਵਰਗਵਾਸੀ ਪ੍ਰੋਫੈਸਰ ਮਣੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਖ਼ੂਨਦਾਨ ਕੈਂਪ ਦÏਰਾਨ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ਼ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ ਸਵੈ ਇੱਛੁਕ ਖ਼ੂਨਦਾਨੀਆਂ ਦਾ 53 ਯੂਨਿਟ ਖ਼ੂਨ ਇਕੱਤਰ ਕੀਤਾ ਜੋ ਕੀਮਤੀ ਜਾਨਾਂ ਬਚਾਉਣ ਲਈ ਵਡਮੁੱਲਾ ਕਾਰਜ ਹੈ¢ ਇਸ ਮੌਕੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਵਲੋਂ ਪ੍ਰੋਫ਼ੈਸਰ ਜਸਵੰਤ ਕÏਰ ਮਣੀ ਦੇ ਪਰਿਵਾਰ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਸਮੂਹ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ¢ ਇਸ ਕੈਂਪ ਨੂੰ ਸਫਲ ਬਣਾਉਣ ਲਈ ਡਾ. ਗੁਰਦੀਪ ਸਿੰਘ ਘੁੱਦਾ, ਸਮਾਜ ਸੇਵੀ ਵੈਦ ਜਗਦੇਵ ਸਿੰਘ ਧਾਲੀਵਾਲ, ਸੁਰਿੰਦਰ ਕੁਮਾਰ, ਸਾਬਕਾ ਪੰਚਾਇਤ ਮੈਂਬਰ ਅੰਗਰੇਜ ਸਿੰਘ ਵਿੱਕੀ, ਡਾ.ਬਲਵੰਤ ਸਿੰਘ, ਡਾ.ਗੁਰਮੇਲ ਸਿੰਘ ਕਾਲੜਾ, ਡਾ.ਨਿਰਮਲ ਸਿੰਘ ਫੱਲ੍ਹੜ, ਤਰਸੇਮ ਲਾਲ ਪਥਰਾਲਾ, ਬਲਜੀਤ ਸਿੰਘ ਕੁਲਾਰ, ਮੱਖਣ ਰਾਮ, ਡਾ.ਕਰਨ ਸਿੰਘ ਜੰਗੀਰਾਣਾ, ਡਾ.ਕੰਵਲਦੀਪ ਸਿੰਘ ਬਾਂਡੀ, ਡਾ.ਗੁਰਸੇਵਕ ਸਿੰਘ, ਡਾ.ਮਨਦੀਪ ਸਿੰਘ, ਡਾ.ਸੁਖਮੰਦਰ ਸਿੰਘ, ਦਾ ਵਿਸ਼ੇਸ਼ ਸਹਿਯੋਗ ਰਿਹਾ¢


ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਫਤਿਹ ਸਿੰਘ ਬਾਦਲ¢ ਤਸਵੀਰ: ਸੁਖਤੇਜ ਧਾਲੀਵਾਲ


Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਰਮਨਦੀਪ ਬਰਾੜ ਜੰਡਾਂਵਾਲਾ ਸਰਕਲ ਜੀਦਾ ਯੁਵਾ ਮੋਰਚਾ ਪ੍ਰਧਾਨ ਅਤੇ ਚਮਕੌਰ ਸਿੰਘ ਸਿਵੀਆਂ ਨੂੰ ਸਰਕਲ ਗੋਨਿਆ... ਅਗਲੀ ਖ਼ਬਰ ਰੋਜ਼ਗਾਰ ਮੇਲੇ 'ਚ 95 ਸਿੱਖਿਆਰਥੀਆਂ ਦੀ ਚੋਣ ਹੋਈ
Ad Position 24