19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

8ਵੇਂ ਵਿਸ਼ਾਲ ਭੰਡਾਰੇ ਨੂੰ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੇ ਝੰਡੀ ਦੇ ਕੇ ਕੀਤਾ ਰਵਾਨਾ

ਮਾਨਸਾ, 19 ਨਵੰਬਰ (ਰਾਵਿੰਦਰ ਸਿੰਘ ਰਵੀ)- ਹਰੇ ਰਾਮਾ ਹਰੇ ਕ੍ਰਿਸ਼ਨਾ ਵੈੱਲਫੇਅਰ ਸੁਸਾਇਟੀ ਵਲੋਂ ਮਾਤਾ ਚਿੰਤਪੁਰਨੀ ਧਾਮ ਲਈ 8ਵਾਂ ਵਿਸ਼ਾਲ ਭੰਡਾਰਾ ਰਵਾਨਾ ਕੀਤਾ ਗਿਆ। ਇਸ ਮੌਕੇ ਭੰਡਾਰੇ ਦੀ ਰਵਾਨਗੀ ਸਮੇਂ ਝੰਡੀ ਦਿਖਾਉਣ ਦੀ ਰਸਮ ਅਮਨ ਸਿੰਗਲਾ ਢੈਪਈ, ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਮਾਨਸਾ ਵਲੋਂ ਅਦਾ ਕੀਤੀ ਗਈ ਜਦਕਿ ਨਾਰੀਅਲ ਦੀ ਰਸਮ ਅਸ਼ੋਕ ਕੁਮਾਰ ਗੋਚਾ ਪ੍ਰਧਾਨ ਮਾਨਸਾ ਕਲੱਬ ਮਾਨਸਾ ਵਲੋਂ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 20-11-2026
ਮਾਨਸਾ, 19 ਨਵੰਬਰ (ਰਾਵਿੰਦਰ ਸਿੰਘ ਰਵੀ)- ਹਰੇ ਰਾਮਾ ਹਰੇ ਕ੍ਰਿਸ਼ਨਾ ਵੈੱਲਫੇਅਰ ਸੁਸਾਇਟੀ ਵਲੋਂ ਮਾਤਾ ਚਿੰਤਪੁਰਨੀ ਧਾਮ ਲਈ 8ਵਾਂ ਵਿਸ਼ਾਲ ਭੰਡਾਰਾ ਰਵਾਨਾ ਕੀਤਾ ਗਿਆ। ਇਸ ਮੌਕੇ ਭੰਡਾਰੇ ਦੀ ਰਵਾਨਗੀ ਸਮੇਂ ਝੰਡੀ ਦਿਖਾਉਣ ਦੀ ਰਸਮ ਅਮਨ ਸਿੰਗਲਾ ਢੈਪਈ, ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਮਾਨਸਾ ਵਲੋਂ ਅਦਾ ਕੀਤੀ ਗਈ ਜਦਕਿ ਨਾਰੀਅਲ ਦੀ ਰਸਮ ਅਸ਼ੋਕ ਕੁਮਾਰ ਗੋਚਾ ਪ੍ਰਧਾਨ ਮਾਨਸਾ ਕਲੱਬ ਮਾਨਸਾ ਵਲੋਂ ਨਿਭਾਈ ਗਈ। ਅਮਨ ਸਿੰਗਲਾ ਢੈਪਈ ਨੇ ਸੁਸਾਇਟੀ ਵਲੋਂ ਵਿਸ਼ਾਲ ਭੰਡਾਰੇ ਦੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਜਿੱਥੇ ਸੰਗਤਾਂ ਨੂੰ ਲੰਗਰ ਦੀ ਸੇਵਾ ਮਿਲਦੀ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਵੀ ਧਾਰਮਿਕ ਅਤੇ ਸਮਾਜਿਕ ਕਾਰਜਾਂ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ। ਸੁਸਾਇਟੀ ਦੇ ਸਕੱਤਰ ਬਲਜੀਤ ਕੜਵਲ ਨੇ ਦੱਸਿਆ ਕਿ ਭਵਿੱਖ ’ਚ ਵੀ ਸੁਸਾਇਟੀ ਵਲੋਂ ਸੇਵਾ ਕਾਰਜ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ, ਮਨਮੋਹਿਤ ਗੋਇਲ, ਦੀਪ ਜਿੰਦਲ, ਅਨੀਸ਼ ਗੋਇਲ, ਆਸ਼ੂ ਜੈਨ, ਅਰਜੁਨ ਸਿੰਘ, ਮਹੰਤ ਪੁਨੀਤ ਸ਼ਰਮਾ, ਰਾਕੇਸ਼ ਬਾਲਾਜੀ, ਜੋਨੀ ਸਿੰਗਲਾ, ਸੰਜੀਵ ਕੇ.ਐੱਸ., ਕਪਿਲ ਦੇਵ, ਗਗਨ ਕਾਂਸਲ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਨਿਸ਼ਾਨ ਸਿੰਘ ਦਾ ਮੁੜ ਅਕਾਲੀ ਦਲ ’ਚ ਸ਼ਾਮਿਲ ਹੋਣ ਕਰ ਕੇ ਹਲਕੇ ਦੇ ਸਿਆਸੀ ਸਮੀਕਰਨਾਂ ’ਚ ਨਵਾਂ ਮੋੜ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਬੀ. ਡੀ. ਪੀ. ਓ. ਦਫ਼ਤਰ ਝੁਨੀਰ ਦੀ ਅਚਨਚੇਤ ਚੈਕਿੰਗ
Ad Position 24