ਮਾਨਸਾ, 11 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਖ਼ਾਲਸਾ ਸਕੂਲ ਕਮੇਟੀ ਦੇ ਗਰਾਊਾਡ ਨੂੰ ਲੈ ਕੇ ਪੰਜਾਬ ਕਿ੍ਕਟ ਐਸੋਸੀਏਸ਼ਨ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੁੜ ਆਹਮੋ-ਸਾਹਮਣੇ ਹੋ ਗਏ ਹਨ | ਪੀ.ਸੀ.ਏ ਨੇ ਅੱਜ ਜਦੋਂ ਅੰਡਰ-23 ਸਾਲ ਖਿਡਾਰੀਆਂ ਦੇ ਟਰਾਇਲ ਸ਼ੁਰੂ ਕੀਤੇ ਤਾਂ ਖੇਡ ਕਲੱਬ ਨੇ ਇਸ ਨੂੰ ਰੋਕ ਦਿੱਤਾ | ਖ਼ਾਲਸਾ ਸਕੂਲ ਪ੍ਰਬੰਧਕ ਕਮੇਟੀ ਦਾ ਦੋਸ਼ ਹੈ ਕਿ ਕਲੱਬ ਸਮਝੌਤੇ ਤੋਂ ਮੁੱਕਰ ਕੇ ਗਰਾਉਂਡ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਬਹੁਤ ਸਮਾਂ ਪਹਿਲਾਂ ਭੰਗ ਕਰ ਦਿੱਤੀ ਸੀ | ਉਨ੍ਹਾਂ ਦੱਸਣਾ ਹੈ ਕਿ ਪਿਛਲੇ ਮਹੀਨੇ ਕਮੇਟੀ ਵਲੋਂ ਕਿ੍ਕਟ ਟੂਰਨਾਮੈਂਟ ਸਮਝੌਤੇ ਤਹਿਤ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ | ਦੋਵੇਂ ਧਿਰਾਂ 'ਚ ਝਗੜਾ ਐਨਾ ਵੱਧ ਗਿਆ ਕਿ ਪੁਲਿਸ ਨੂੰ ਦਾਖ਼ਲ ਦੇਣਾ ਪਿਆ | ਕਾਬਲੇ ਗ਼ੌਰ ਰਹੇ ਕਿ ਸਕੂਲ ਕਮੇਟੀ ਨੇ ਇਕਰਾਰਨਾਮੇ ਮੁਤਾਬਿਕ ਪੀ.ਸੀ.ਏ. ਨੂੰ ਇਹ ਗਰਾਊਾਡ ਸੌਂਪਿਆ ਹੋਇਆ ਹੈ | ਪੀ.ਸੀ.ਏ. ਵਲੋਂ ਕੋਚ ਤਾਇਨਾਤ ਕਰ ਕੇ ਖਿਡਾਰੀਆਂ ਦੇ ਟਰਾਇਲ ਆਰੰਭ ਕੀਤੇ ਗਏ ਅਤੇ ਅਪ੍ਰੈਲ 'ਚ ਟੂਰਨਾਮੈਂਟ ਕਰਵਾਏ ਜਾਣੇ ਹਨ ਪਰ ਖੇਡ ਕਲੱਬ ਨੇ ਇਸ 'ਤੇ ਇਤਰਾਜ਼ ਜਿਤਾਇਆ | ਕਲੱਬ ਪ੍ਰਧਾਨ ਵਿਨੈਪਾਲ ਸਿੰਘ ਨੇ ਦੱਸਿਆ ਕਿ ਸਕੂਲ ਕਮੇਟੀ ਨਾਲ ਹੋਏ ਸਮਝੌਤੇ ਤਹਿਤ ਦੋਵਾਂ ਧਿਰਾਂ ਵਲੋਂ ਇੱਕ-ਦੂਜੇ ਵਲੋਂ ਕਰਵਾਏ ਗਏ ਟੂਰਨਾਮੈਂਟਾਂ 'ਚ ਕੋਈ ਦਖ਼ਲਅੰਦਾਜ਼ੀ ਨਾ ਕਰਨ ਦੀ ਸਹਿਮਤੀ ਹੋਈ ਸੀ ਪਰ ਕਲੱਬ ਵਲੋਂ ਕਰਵਾਏ ਚੈਲੇਂਜਰ ਕੱਪ ਦੌਰਾਨ ਕਮੇਟੀ ਨੇ ਵੱਡੇ ਖਿਡਾਰੀਆਂ ਨੂੰ ਟੂਰਨਾਮੈਂਟਾਂ 'ਚ ਆਉਣ ਤੋਂ ਰੋਕ ਦਿੱਤਾ, ਜਿਸ ਨਾਲ ਕੱਪ ਪ੍ਰਭਾਵਿਤ ਹੋਇਆ | ਉਨ੍ਹਾਂ ਸਪਸ਼ਟ ਕਿਹਾ ਕਿ ਕਲੱਬ ਵੀ ਇੱਥੇ ਟੂਰਨਾਮੈਂਟ ਨਹੀਂ ਹੋਣ ਦੇਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਪੈਸੇ ਖ਼ਰਚ ਕੇ ਗਰਾਊਾਡ, ਖਿਡਾਰੀਆਂ ਨੂੰ ਤਿਆਰ ਕਰਦੇ ਆ ਰਹੇ ਹਨ ਅਤੇ ਹੁਣ ਇਸ 'ਤੇ ਰਾਜਨੀਤੀ ਹੋਣ ਲੱਗੀ ਹੈ, ਜੋ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਉਹ ਇਸ ਮੁੱਦੇ 'ਤੇ ਕਾਨੂੰਨੀ ਲੜਾਈ ਲੜਨਗੇ | ਪੀ.ਸੀ.ਏ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਟਿੱਪਣੀ ਨਹੀਂ ਕੀਤੀ | ਦੂਸਰੇ ਪਾਸੇ ਖ਼ਾਲਸਾ ਸਕੂਲ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਧਾਂਦਲੀਆਂ ਕਰ ਕੇ ਭੰਗ ਕਰ ਦਿੱਤੀ ਗਈ ਸੀ, ਜਿਸ ਦਾ ਗਰਾਊਾਡ 'ਤੇ ਕੋਈ ਅਧਿਕਾਰ ਤੇ ਹਿੱਸੇਦਾਰੀ ਨਹੀਂ ਹੈ | ਉਨ੍ਹਾਂ ਦੱਸਿਆ ਕਿ ਗਰਾਊਾਡ ਪੀਸੀਏ ਦੇ ਹਵਾਲੇ ਹੈ, ਉਸ ਵਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਨਾ ਹੋਣ ਦੇਣਾ ਗਰਾਉਂਡ 'ਤੇ ਕਬਜ਼ਾ ਕਰਨ ਦੀ ਨੀਅਤ ਹੈ | ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਪਹਿਲਾਂ ਕਰਵਾਏ ਗਏ ਟੂਰਨਾਮੈਂਟ ਦੇ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਤੋਂ ਮੁੱਕਰ ਗਏ ਹਨ, ਜਿਸ ਤਹਿਤ ਸਮਝੌਤਾ ਹੋਇਆ ਸੀ ਕਿ ਟੂਰਨਾਮੈਂਟ ਤੋਂ ਬਾਅਦ ਕਲੱਬ ਗਰਾਊਾਡ ਖ਼ਾਲੀ ਕਰ ਦੇਵੇਗਾ | ਕਿ੍ਕਟ ਐਸੋਸੀਏਸ਼ਨ ਦੇ ਫਾਊਾਡਰ ਮੈਂਬਰ ਜਤਿੰਦਰ ਕੁਮਾਰ ਆਗਰਾ, ਐਂਟੀ ਡਰੱਗ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਕਿ੍ਕਟ ਐਸੋਸੀਏਸ਼ਨ ਭੰਗ ਨਹੀਂ ਹੋਈ ਬਲਕਿ ਸਿਰਫ਼ ਮਾਨਤਾ ਰੱਦ ਕੀਤੀ ਗਈ ਹੈ, ਜਿਸ ਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ ਜਦਕਿ ਖ਼ਾਲਸਾ ਸਕੂਲ ਦੇ ਪ੍ਰਬੰਧਕ ਪਹਿਲਾ ਹੋਏ ਇਕਰਾਰਨਾਮੇ ਨੂੰ ਰੱਦ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਉਹ ਖਿਡਾਰੀਆਂ ਨੂੰ ਖੇਡਣ ਤੋਂ ਨਹੀਂ ਰੋਕਦੇ ਪਰ ਸਥਾਨਕ ਕੋਚਾਂ ਤੇ ਅਮਲਾ ਫੈਲੇ ਨੂੰ ਪਹਿਲਾਂ ਵਾਂਗ ਕੰਮ ਕਰਨ ਦਿੱਤਾ ਜਾਵੇ | ਉਨ੍ਹਾਂ ਸਪਸ਼ਟ ਕੀਤਾ ਕਿ ਲੋਕਲ ਪੱਧਰ ਦੇ ਖਿਡਾਰੀਆਂ ਨੂੰ ਇੱਥੋਂ ਦੇ ਕੋਚ ਹੀ ਪ੍ਰੈਕਟਿਸ ਕਰਵਾਉਣਗੇ | ਸਪੋਰਟਸ ਕਲੱਬ ਦੇ ਹੱਕ 'ਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ