ਬੁਢਲਾਡਾ, 11 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ 13 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸਾਲਾਨਾ ਵਿਆਹ ਮਹਾਂਉਤਸਵ 'ਚ ਨੇੜਲੇ ਪਿੰਡਾਂ ਦੇ ਬਹੁਤ ਲੋੜਵੰਦ ਅਤੇ ਗ਼ਰੀਬ ਪਰਿਵਾਰ ਦੀਆਂ ਲੜਕੀਆਂ ਦੇ ਅਨੰਦ ਕਾਰਜ ਸੰਪੰਨ ਹੋਏ ਹਨ | ਇਹ ਰਸਮ ਸਥਾਨਕ ਰਾਗੀ ਜਥਿਆਂ ਤੋਂ ਇਲਾਵਾ ਬਾਬਾ ਜਗਜੀਤ ਸਿੰਘ ਗੁਰਨੇ ਕਲਾਂ ਵਾਲਿਆਂ ਦੇ ਜਥੇ ਵਲੋਂ ਨਿਭਾਈ ਗਈ | ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਨ੍ਹਾਂ ਸਮੁੱਚੇ ਜੋੜਿਆਂ ਨੂੰ ਆਪਣੀ ਘਰ ਗ੍ਰਹਿਸਤੀ ਲਈ ਪੂਰਾ ਸਮਾਨ ਦਿੱਤਾ ਗਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਗਿਆਨੀ ਭਰਪੂਰ ਸਿੰਘ ਸਿੱਧੂ, ਮੁਸਲਿਮ ਫ਼ਰੰਟ ਦੇ ਆਗੂ ਐਮ.ਐਸ. ਮੋਫ਼ਰ, ਚਿਰੰਜੀ ਲਾਲ ਗਰਗ, ਮਹੰਤ ਗੁਰਮੇਲੋ ਝਾਂਜਰ, ਸਾਬਕਾ ਸਰਪੰਚ ਹੰਸ ਰਾਜ ਅਹਿਮਦਪੁਰ, ਰਜਿੰਦਰ ਕੁਮਾਰ ਵਰਮਾ, ਡਾ. ਕਰਨੈਲ ਵੈਰਾਗੀ, ਬਲਵੰਤ ਸਿੰਘ ਭੀਖੀ, ਗੁਰਦਰਸ਼ਨ ਸਿੰਘ ਪਟਵਾਰੀ, ਸੁਰਜੀਤ ਸਿੰਘ ਟੀਟਾ, ਹਿੱਤ ਅਭਿਲਾਸ਼ੀ ਰੱਲੀ, ਸੁਖਦਰਸ਼ਨ ਸਿੰਘ ਕੁਲਾਣਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ, ਰਘੂਨਾਥ ਸਿੰਗਲਾ ਆਦਿ ਹਾਜ਼ਰ ਸਨ |