25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕੁਝ ਖੇਤਰਾਂ 'ਚ ਰਾਤੀਂ ਤੇ ਸਵੇਰੇ ਵਰਿ੍ਹਆ ਮੀਂਹ, ਠੰਢੀਆਂ ਹਵਾਵਾਂ ਚੱਲੀਆਂ <br/> ਸੂਬੇ ਦਾ ਮੌਸਮ ਅਚਾਨਕ ਬਦਲਿਆ, ਤਾਪਮਾਨ 'ਚ ਆਈ ਗਿਰਾਵਟ <br/>

Ad Position 21
No active advertisement
ਅਜੀਤ ਡੈਸਕ 13-03-2026
ਬਠਿੰਡਾ, 12 ਮਾਰਚ (ਸੱਤਪਾਲ ਸਿੰਘ ਸਿਵੀਆਂ)-ਬੀਤੀ ਦੇਰ ਰਾਤ ਤੋਂ ਸੂਬੇ ਦਾ ਮੌਸਮ ਅਚਾਨਕ ਬਦਲ ਗਿਆ ਹੈ ਤੇ ਕੁਝ ਖੇਤਰਾਂ 'ਚ ਰਾਤੀਂ ਤੇ ਸਵੇਰੇ ਮੀਂਹ ਵੀ ਵਰਿ੍ਹਆ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ | ਦਿਨ ਚੜ੍ਹਦੇ ਹੀ ਠੰਢੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੇ ਗਰਮੀ ਤੋਂ ਸੁਖ ਦਾ ਸਾਹ ਲਿਆ ਅਤੇ ਮੌਸਮ ਖ਼ੁਸ਼ਗਵਾਰ ਰਹਿਣ ਕਰਕੇ ਅਗਲੇ ਦਿਨਾਂ ਅੰਦਰ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ | ਪਹਿਲਾਂ ਜਿੱਥੇ ਦਿਨ ਸਮੇਂ ਤਿੱਖੜ ਧੁੱਪ ਦੇਖਣ ਨੂੰ ਮਿਲਦੀ ਸੀ, ਉੱਥੇ ਅੱਜ ਦਿਨ ਭਰ ਆਸਮਾਨ ਵਿਚ ਬੱਦਲ ਛਾਏ ਰਹੇ | ਮੌਸਮ ਤਬਦੀਲੀ ਨਾਲ ਸੂਬੇ ਦੇ ਤਾਪਮਾਨ 'ਚ 1 ਤੋਂ 2 ਡਿਗਰੀ ਦੀ ਗਿਰਾਵਟ ਆਈ ਹੈ | ਮੌਸਮ ਵਿਭਾਗ ਦੇ ਅਨੁਸਾਰ ਇਹ ਤਬਦੀਲੀ ਉੱਤਰ-ਪੱਛਮੀ ਭਾਰਤ ਵੱਲ ਇਕ ਸਰਗਰਮ ਪੱਛਮੀ ਵਿਘਨ ਦੇ ਦਾਖ਼ਲੇ ਕਾਰਨ ਹੋਈ ਹੈ, ਜਿਸ ਕਾਰਨ ਬੱਦਲ ਬਣੇ ਅਤੇ ਮੀਂਹ ਦੀ ਸੰਭਾਵਨਾ ਵਧੀ ਹੈ | ਹਿਮਾਲਿਆ ਵਲੋਂ ਆ ਰਹੀਆਂ ਠੰਡੀ ਹਵਾਵਾਂ ਨੇ ਤਾਪਮਾਨ ਨੂੰ ਘਟਾਇਆ ਤੇ ਮੌਸਮ ਦਾ ਅਚਾਨਕ ਪਲਟਾ ਮਾਰਿਆ ਹੈ | ਮੌਸਮ ਵਿਭਾਗ ਅਨੁਸਾਰ ਜ਼ਿਲ੍ਹਾ ਬਠਿੰਡਾ, ਮਾਨਸਾ, ਫ਼ਰੀਦਕੋਟ, ਮੁਕਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ 'ਚ ਕਈ ਥਾਵਾਂ 'ਤੇ ਬੱਦਲਾਂ ਨਾਲ ਹਲਕੀ ਬੰੂਦਾ-ਬਾਂਦੀ ਅਤੇ ਤੇਜ਼ ਹਵਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ ਤਬਦੀਲੀ ਆਈ ਹੈ | ਮੌਸਮ ਤਬਦੀਲੀ ਨੂੰ ਫ਼ਸਲਾਂ ਖ਼ਾਸਕਰ ਕਣਕ ਲਈ ਲਾਹੇਵੰਦ ਮੰਨਿਆ ਜਾ ਰਿਹਾ, ਕਿਉਂਕਿ ਪਿਛਲੇ ਦਿਨਾਂ ਤੋਂ ਪੈ ਰਹੀ ਅਣਚਾਹੀ ਗਰਮੀ ਨਾਲ ਕਣਕ ਦਾ ਦਾਣਾ ਸੰੁਗੜਨ ਕਰਕੇ ਕਿਸਾਨਾਂ ਨੂੰ ਝਾੜ ਘਟਨ ਦਾ ਡਰ ਸਤਾ ਰਿਹਾ ਸੀ | ਇਨ੍ਹਾਂ ਦਿਨਾਂ 'ਚ ਕਣਕ ਦੇ ਦਾਣਿਆਂ ਅੰਦਰ ਵਿਕਾਸ ਹੁੰਦਾ ਹੈ, ਜੋ ਵਧੀ ਗਰਮੀ ਕਰਕੇ ਪ੍ਰਭਾਵਿਤ ਹੋ ਰਿਹਾ ਸੀ | ਦੂਜੇ ਪਾਸੇ ਜੇਕਰ ਮੌਸਮ ਦੀ ਤਬਦੀਲੀ ਕਾਰਨ ਹਵਾਵਾਂ ਲੋੜ ਤੋਂ ਵੱਧ ਗਤੀ ਨਾਲ ਤੇਜ ਚੱਲਦੀਆਂ ਹਨ ਤਾਂ ਇਸ ਕਾਰਨ ਕਣਕਾਂ ਅਤੇ ਸਰੋਂ੍ਹ ਦੇ ਡਿੱਗਣ ਦਾ ਵੀ ਡਰ ਹੈ | ਮੌਸਮ ਵਿਭਾਗ ਦੇ ਅਨੁਸਾਰ ਅਗਲੇ 24-48 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ 14 ਤੋਂ 16 ਮਾਰਚ ਵਿਚਕਾਰ ਸੂਬੇ ਦੇ ਕੁਝ ਖੇਤਰਾਂ 'ਚ ਹਲਕੀ ਬਾਰਸ਼ ਹੋ ਸਕਦੀ ਹੈ ਅਤੇ ਕੁਝ ਖੇਤਰਾਂ 'ਚ 20-ਤੋਂ 30 ਕਿੱਲੋਮੀਟਰ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦਾ ਮੌਸਮ ਅਚਾਨਕ ਬਦਲਿਆ, ਤਾਪਮਾਨ 'ਚ ਆਈ ਗਿਰਾਵਟ <br/> ਅਗਲੀ ਖ਼ਬਰ ਖਾੜੀ ਜੰਗ ਦਾ ਅਸਰ ਲੋਕਾਂ ਦੀ ਰਸੋਈ ਤੱਕ ਪੁੱਜਾ
Ad Position 24