25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕੋਟਫੱਤਾ ਕਬੱਡੀ ਕੱਪ ਦਾ ਦੂਜਾ ਦਿਨ <br/>

Ad Position 21
No active advertisement
ਕੋਟਫੱਤਾ ਵਿਖੇ ਸਿੱਧ ਬਾਬਾ ਭਾਈ ਰਾਮ ਸਿੰਘ ਕਲੱਬ ਕੋਟਫੱਤਾ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਇੱਕ ਦਿ੍ਸ਼ | <br/> 13-03-2026
ਕੋਟਫੱਤਾ, 12 ਮਾਰਚ (ਰਣਜੀਤ ਸਿੰਘ ਬੁੱਟਰ)-ਸਿੱਧ ਬਾਬਾ ਭਾਈ ਰਾਮ ਸਿੰਘ ਕਲੱਬ ਕੋਟਫੱਤਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੇ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਤੇ ਹੋਰ ਖੇਡਾਂ ਦੇ ਮੁਕਾਬਲੇ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਬਣੇ ਰਹੇ | ਦੂਜੇ ਦਿਨ ਦੇ ਮੁਕਾਬਲੇ ਦੇ ਮੁੱਖ ਮਹਿਮਾਨ ਸੇਵਾ ਮੁਕਤ ਇਨਕਮ ਟੈਕਸ ਕਮਿਸ਼ਨਰ ਬਾਬੂ ਸਿੰਘ ਰਤਨ, ਵਿੱਕੀ ਘਨੌਰ ਚੇਅਰਮੈਨ ਸਿਹਤ ਵਿਭਾਗ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਕਬੱਡੀ ਓਪਨ ਇੱਕ ਪਿੰਡ ਦੇ ਹੋਏ ਮੁਕਾਬਲੇ ਵਿਚੋਂ ਚੱਕ ਰਾਮ ਸਿੰਘ ਵਾਲਾ ਦੀ ਟੀਮ ਬਾਜ਼ੀ ਮਾਰ ਗਈ, ਜਦੋਂ ਕਿ ਤੁੰਗਵਾਲੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਕਬੱਡੀ 65 ਕਿੱਲੋ ਦੇ ਮੁਕਾਬਲੇ ਵਿਚੋਂ ਲਹਿਰਾ ਮੁਹੱਬਤ ਪਹਿਲੇ ਜਦੋਂ ਕਿ ਮੇਜ਼ਬਾਨ ਟੀਮ ਕੋਟਫੱਤਾ ਦੂਜੇ ਸਥਾਨ 'ਤੇ ਰਹੀ | ਕਬੱਡੀ 45 ਕਿੱਲੋ ਵਿਚੋਂ ਕੋਟਫੱਤਾ ਪਹਿਲੇ ਤੇ ਬਾਲਿਆਂ ਵਾਲੀ ਦੂਜੇ ਸਥਾਨ 'ਤੇ ਰਿਹਾ | ਵਾਲੀਬਾਲ ਕੱਚੀ ਨਰੋਲ ਪਿੰਡ ਦੇ ਹੋਏ ਮੁਕਾਬਲਿਆਂ ਵਿਚੋਂ ਮੌੜ ਖ਼ੁਰਦ ਦੀ ਟੀਮ ਜੇਤੂ ਰਹੀ | 100 ਮੀਟਰ ਦੌੜਾਂ 'ਚੋਂ ਵਰੁਣ ਜਲੰਧਰ ਪਹਿਲੇ, ਸੱਤਾ ਤਲਵੰਡੀ ਦੂਜੇ ਤੇ ਨਰੁਮ ਤਲਵੰਡੀ ਤੀਜੇ ਸਥਾਨ 'ਤੇ ਰਿਹਾ, ਜਦੋਂ ਕਿ 400 ਮੀਟਰ ਦੌੜ 'ਚੋਂ ਵਰੁਣ ਜਲੰਧਰ ਨੇ ਹੀ ਪਹਿਲਾ ਸਥਾਨ ਤੇ ਸ਼ਨੀ ਭੈਣੀ ਬਾਘਾ ਦੂਜੇ ਅਤੇ ਹਰਪ੍ਰੀਤ ਦੇ ਤੀਜੇ ਸਥਾਨ 'ਤੇ ਰਿਹਾ | ਸ਼ਾਟਪੁੱਟ ਗੋਲੇ 'ਚੋਂ ਕੁਲਦੀਪ ਤੁੰਗਵਾਲੀ ਨੇ ਪਹਿਲਾ, ਸੱਤਾ ਤਲਵੰਡੀ ਨੇ ਦੂਜਾ ਤੇ ਸੰਤੋਖ ਰਾਮਗੜ ਭੂੰਦੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਸ਼ਨੀ ਢਿੱਲੋਂ, ਨਵੀ ਕੈਨੇਡਾ, ਬੱਬੂ ਆਸਟੇ੍ਰਲੀਆ, ਸੁਖਮੰਦਰ ਖਾਨ, ਗੁਰਪ੍ਰੀਤ ਢਿੱਲੋਂ, ਸੰਗੀਤ ਭਾਰਤੀ, ਬਲਜਿੰਦਰ ਢਿੱਲੋਂ, ਹਰਤੇਜ ਢਿੱਲੋਂ, ਇੰਦਰਜੀਤ ਢਿੱਲੋਂ, ਤੇਜਵੀਰ ਸਿੰਘ ਢਿੱਲੋਂ, ਪੱਪੂ ਢਿੱਲੋਂ, ਸੁਖਜਿੰਦਰ ਢਿੱਲੋਂ, ਮਨਦੀਪ ਢਿੱਲੋਂ, ਮਨਪ੍ਰੀਤ ਢਿੱਲੋਂ, ਕੁਲਦੀਪ ਸਿੰਘ ਨੰਬਰਦਾਰ, ਬਲਜੀਤ ਢਿੱਲੋਂ, ਰਾਜ ਢਿੱਲੋਂ, ਨਿਰਵੈਰ ਸਿੰਘ ਨਵੀਂ ਢਿੱਲੋਂ, ਅਜੈਬ ਸਟੂਡੀਓ ਕੋਟਫੱਤਾ, ਅਕਾਲੀ ਆਗੂ ਸੋਹਨ ਸਿੰਘ, ਕੁਲਵੰਤ ਰਤਨ, ਜਗਦੀਪ ਢਿੱਲੋਂ ਪੀ.ਪੀ, ਸੂਬੇਦਾਰ ਰਾਜਵਿੰਦਰ ਸਿੰਘ, ਕਸ਼ਮੀਰ ਢਿੱਲੋਂ, ਰੋਮੀ ਢਿੱਲੋਂ, ਰਵੀ ਢਿੱਲੋਂ, ਮਨਪ੍ਰੀਤ ਬਾਬੇ ਕਾ, ਹਰਦੀਪ ਸਿੰਘ ਸੈਕਟਰੀ, ਗੋਲਡ ਧੰਨ ਸਿੰਘ ਖਾਨਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਨ ਗੁਰਮਤਿ ਸਮਾਗਮ ਦੌਰਾਨ 70 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਇਆ <br/> ਅਗਲੀ ਖ਼ਬਰ ਕਬੱਡੀ ਓਪਨ ਇਕ ਪਿੰਡ 'ਚ ਚੱਕ ਰਾਮ ਸਿੰਘ ਵਾਲਾ ਜੇਤੂ ਤੇ ਤੁੰਗਵਾਲੀ ਉਪ ਜੇਤੂ <br/> ਕੋਟਫੱਤਾ ਕਬੱਡੀ ਕੱਪ ਦਾ ਦੂਜ...
Ad Position 24