25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਚਾਉਕੇ, 12 ਮਾਰਚ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਤੇ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਲੋਂ ਸਕੂਲ ਕੈਂਪਸ 'ਚ ਵਿਸ਼ੇਸ਼ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ¢ ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜਵਲਨ ਸਮਾਰੋਹ ਨਾਲ ਕੀਤੀ ਗਈ¢ ਇਸ ਉਪਰੰਤ ਬੱਚਿਆਂ ਵਲੋਂ ਸਕੂਲ ਮੈਨੇਜਮੈਂਟ, ਸਟਾਫ਼, ਯੂ. ਕੇ. ਜੀ. ਕਲਾਸ ਦੇ ਬੱਚਿਆਂ ਅਤੇ ਪਹੁੰਚੇ ਮਾਪਿਆਂ ਦਾ ਸਵਾਗਤੀ ਕਵਿਤਾ ਰਾਹੀਂ ਸਵਾਗਤ ਕੀਤਾ¢ਸਮਾਰੋਹ ਦÏਰਾਨ ਬੱਚਿਆਂ ਨੇ ਪੂਰੇ ਵਿਸ਼ਵਾਸ, ਜੋਸ਼ ਨਾਲ ਮੰਚ ਤੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਦਿੰਦੇ ਹੋਏ¢ ਵਿਦਿਆਰਥੀਆਂ ਵਲੋਂ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਪੇਸ਼ ਕੀਤਾ 'ਬੈਸਟ ਵਿਸ਼ਜ ਡਾਂਸ' ਸਮਾਰੋਹ ਨੂੰ ਭਾਵੁਕ ਅਤੇ ਯਾਦਗਾਰ ਬਣਾਉਣ ਵਾਲਾ ਪਲ ਸਾਬਤ ਹੋਇਆ¢ ਛੋਟੇ-ਛੋਟੇ ਗ੍ਰੈਜੂਏਸ਼ਨ ਬੱਚੇ ਆਪਣੇ ਗ੍ਰੈਜੂਏਸ਼ਨ ਗਾਊਨ 'ਚ ਬਹੁਤ ਹੀ ਸੋਹਣੇ ਲੱਗ ਰਹੇ ਸਨ, ਜਿਸ ਨਾਲ ਸਮਾਰੋਹ ਦਾ ਮਾਹÏਲ ਹੋਰ ਵੀ ਰÏਣਕਮਈ ਅਤੇ ਭਾਵਨਾਤਮਕ ਬਣ ਗਿਆ¢ ਗ੍ਰੈਜੂਏਟ ਹੋਣ ਵਾਲੇ ਬੱਚਿਆਂ ਨੂੰ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਵਲੋਂ ਉਨ੍ਹਾਂ ਦੀ ਬੁਨਿਆਦੀ ਸਿੱਖਿਆ ਪੂਰੀ ਕਰਨ ਦੀ ਖ਼ੁਸ਼ੀ ਚ ਗ੍ਰੈਜੂਏਸ਼ਨ ਸਰਟੀਫਿਕੇਟ ਅਤੇ ਵਧਾਈ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ¢ ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਗ੍ਰੈਜੂਏਟ ਹੋਏ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰੇਰਣਾਦਾਇਕ ਸ਼ਬਦਾਂ ਨਾਲ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ 'ਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ, ਉਨ੍ਹਾਂ ਕਿਹਾ ਕਿ ਗ੍ਰੈਜੂਏਸ਼ਨ ਸਿਰਫ਼ ਪੜ੍ਹਾਈ ਦਾ ਅੰਤ ਨਹੀਂ, ਸਗੋਂ ਜੀਵਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੈ¢ ਉਨ੍ਹਾਂ ਨੇ ਬੱਚਿਆਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ¢ ਗ੍ਰੈਜੂਏਸ਼ਨ ਸਮਾਰੋਹ ਮਾਪਿਆਂ ਅਤੇ ਅਧਿਆਪਕਾਂ ਲਈ ਭਾਵੁਕ ਕਰਨ ਵਾਲਾ ਸੀ, ਕਿਉਂਕਿ ਹੁਣ ਇਹ ਬੱਚੇ ਪ੍ਰਾਇਮਰੀ ਸੈਕਸ਼ਨ 'ਚ ਦਾਖਲਾ ਲੈਣ ਜਾ ਰਹੇ ਸਨ¢ ਕਲਾਸ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਸਮਰਪਿਤ ਇਕ ਦਿਲਕਸ਼ ਥੈਂਕ ਯੂ ਡਾਂਸ ਤੇ ਕਵਿਤਾ ਰਾਹੀਂ ਆਪਣਾ ਧੰਨਵਾਦ ਪ੍ਰਗਟ ਕੀਤਾ¢ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਬੱਚਿਆਂ ਨੂੰ ਅਗਲੀ ਜਮਾਤ 'ਚ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਇਹ ਸਮਾਰੋਹ ਸਿਰਫ਼ ਇਕ ਜਸ਼ਨ ਨਹੀਂ, ਸਗੋਂ ਬੱਚਿਆਂ 'ਚ ਆਤਮ ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣੀ ਪ੍ਰਾਪਤੀ ਦਾ ਅਹਿਸਾਸ ਕਰਵਾਉਣ ਲਈ ਇਕ ਮਹੱਤਵਪੂਰਨ ਕਦਮ ਹੈ, ਤਾਂ ਜੋ ਉਹ ਸਿੱਖਿਆ ਦੇ ਅਗਲੇ ਪੜਾਅ ਵੱਲ ਅੱਗੇ ਵਧ ਸਕਣ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਗਿੱਲਪੱਤੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਦੀ ਚੋਣ ਹੋਈ ਅਗਲੀ ਖ਼ਬਰ ਮਹਾਨ ਗੁਰਮਤਿ ਸਮਾਗਮ ਦੌਰਾਨ 70 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਇਆ <br/>
Ad Position 24