25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਰਕਾਰੀ ਹਸਪਤਾਲ ਵਿਖੇ ਗਲੋਕੋਮਾ ਹਫ਼ਤਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਤਲਵੰਡੀ ਸਾਬੋ, 12 ਮਾਰਚ (ਰਵਜੋਤ ਸਿੰਘ ਰਾਹੀ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ: ਰਵੀਕਾਂਤ ਗੁਪਤਾ ਦੀ ਰਹਿਨੁਮਾਈ ਹੇਠ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਵਿਖੇ ਗਲੋਕੋਮਾ ਹਫ਼ਤਾ ਮਨਾਇਆ ਗਿਆ | ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਹਰਲੀਨ ਕੌਰ ਵਲੋਂ ਮਰੀਜ਼ਾਂ ਨੂੰ ਗਲੋਕੋਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਗਲੋਕੋਮਾ ਜਿਸ ਨੂੰ ਆਮ ਤੌਰ 'ਤੇ 'ਕਾਲਾ ਮੋਤੀਆ' ਕਿਹਾ ਜਾਂਦਾ ਹੈ ਅੱਖਾਂ ਦੀ ਇਕ ਗੰਭੀਰ ਬਿਮਾਰੀ ਹੈ, ਜਿਸ ਵਿਚ ਅੱਖ ਦੇ ਅੰਦਰ ਦਬਾਅ ਵੱਧ ਜਾਣ ਕਰਕੇ ਅੱਖ ਦੀ ਨਸ ਨੂੰ ਨੁਕਸਾਨ ਪਹੁੰਚਦਾ ਹੈ | ਇਹ ਨਸ ਅੱਖ ਤੋਂ ਦਿਮਾਗ ਤੱਕ ਦੇਖਣ ਵਾਲੇ ਸੰਕੇਤ ਲੈ ਕੇ ਜਾਂਦੀ ਹੈ | ਜੇ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਹੌਲੀ-ਹੌਲੀ ਨਜ਼ਰ ਘੱਟ ਸਕਦੀ ਹੈ ਅਤੇ ਕਈ ਵਾਰ ਅੰਨ੍ਹਾਪਣ ਵੀ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਜ਼ਰ ਹੌਲੀ-ਹੌਲੀ ਘੱਟਣਾ, ਪਾਸੇ ਦੀ ਨਜ਼ਰ ਘੱਟ ਜਾਣਾ, ਅੱਖਾਂ ਵਿਚ ਦਰਦ ਜਾਂ ਭਾਰਾਪਣ, ਲਾਈਟ ਦੇ ਆਲੇ-ਦੁਆਲੇ ਜਾਲੇ ਦਿਖਾਈ ਦੇਣ, ਸਿਰ ਦਰਦ ਜਾਂ ਅੱਖਾਂ ਵਿਚ ਜਲਣ ਗਲੋਕੋਮਾ ਦੇ ਆਮ ਲੱਛਣ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰ ਸ਼ੁਰੂਆਤੀ ਦੌਰ ਵਿਚ ਕੋਈ ਲੱਛਣ ਨਹੀਂ ਹੁੰਦੇ, ਇਸ ਲਈ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ | ਉਨ੍ਹਾਂ 40 ਸਾਲ ਤੋਂ ਉਪਰ ਦੇ ਵਿਅਕਤੀ, ਜਿਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੂੰ ਗਲੋਕੋਮਾ ਹੋਵੇ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼, ਲੰਮੇ ਸਮੇਂ ਤੱਕ ਸਟੇਰਾਇਡ ਦਵਾਈਆਂ ਵਰਤਣ ਵਾਲੇ ਲੋਕ, ਅੱਖਾਂ ਦੀ ਸੱਟ ਜਾਂ ਸਰਜਰੀ ਹੋ ਚੁੱਕੀ ਹੋਵੇ, ਜ਼ਿਆਦਾ ਨਜ਼ਦੀਕ ਜਾਂ ਦੂਰ ਦੀ ਕਮਜ਼ੋਰ ਨਜ਼ਰ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ-ਸਮੇਂ 'ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦੀ ਸ਼ੁਰੂਆਤੀ ਪੜਾਅ ਵਿਚ ਹੀ ਪਛਾਣ ਹੋ ਸਕੇ | ਬਲਾਕ ਐਜੂਕੇਟਰ ਗੁਰਸਿਮਰਤ ਕੌਰ ਵਲੋਂ ਵੀ ਲੋਕਾਂ ਨੂੰ ਅੱਖਾਂ ਦੀ ਸੰਭਾਲ ਅਤੇ ਗਲੋਕੋਮਾ ਬਾਰੇ ਜਾਗਰੂਕ ਕਰਦਿਆਂ ਸਰਕਾਰੀ ਹਸਪਤਾਲਾਂ ਵਿਚ ਉਪਲੱਬਧ ਮੁਫ਼ਤ ਜਾਂਚ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਹਸਪਤਾਲ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅੱਖਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਤੋਂ ਸਲਾਹ ਲੈਣ |

Ad Position 22
No active advertisement
ਪਿਛਲੀ ਖ਼ਬਰ ਜਲਦੀ ਹੀ ਮਹਿਲਾਵਾਂ ਦੇ ਖਾਤਿਆਂ 'ਚ ਆਉਣਗੇ 1000 ਰੁਪਏ- ਨਿਰਮਲ ਸਿੰਘ <br/> ਅਗਲੀ ਖ਼ਬਰ ਹਲਕੇ ਦੇ ਵਿਕਾਸ ਵੱਲ 'ਆਪ' ਸਰਕਾਰ ਨੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਨਹੀਂ ਦਿੱਤਾ ਧਿਆਨ- ਕ੍ਰਿਸ਼ਨ ਭਾਗੀਵਾਂਦਰ <br/>...
Ad Position 24