25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਹਲਕੇ ਦੇ ਵਿਕਾਸ ਵੱਲ 'ਆਪ' ਸਰਕਾਰ ਨੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਨਹੀਂ ਦਿੱਤਾ ਧਿਆਨ- ਕ੍ਰਿਸ਼ਨ ਭਾਗੀਵਾਂਦਰ <br/>

Ad Position 21
No active advertisement
ਅਜੀਤ ਡੈਸਕ 13-03-2026
ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਤੇ ਧਾਰਮਿਕ ਮਹੱਤਤਾ ਰੱਖਣ ਦੇ ਬਾਵਜੂਦ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਲਵੰਡੀ ਸਾਬੋ ਨਗਰ ਦੇ ਵਿਕਾਸ ਪ੍ਰਤੀ ਕਦੇ ਗੰਭੀਰਤਾ ਨਹੀ ਦਿਖਾਈ ਉੱਥੇ ਸਮੁੱਚੇ ਹਲਕੇ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ, ਕਿਉਂਕਿ ਇਸ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਚ ਕਾਂਗਰਸ ਵਲੋਂ ਪਿਛਲੇ ਸਮੇਂ ਤੋਂ ਸਰਗਰਮ ਸੀਨੀਅਰ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਹਲਕੇ ਦੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਇਤਿਹਾਸਿਕ ਨਗਰ 'ਚ ਹਰ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਤੇ ਜੋੜ ਮੇਲਾ ਲੱਗਦਾ ਹੈ | ਸਰਕਾਰ ਕੋਈ ਵੀ ਰਹੀ ਹੋਵੇ ਵਿਸਾਖੀ ਜੋੜ ਮੇਲੇ ਮੌਕੇ ਸ਼ਹਿਰ ਦਾ ਵਿਕਾਸ ਪੱਖੋਂ ਨਕਸ਼ ਬਦਲ ਦਿੱਤਾ ਜਾਂਦਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਚਾਰ ਵਿਸਾਖੀ ਜੋੜ ਮੇਲੇ ਲੰਘ ਗਏ ਕਦੇ ਇਨ੍ਹਾਂ ਨੇ ਸੜਕਾਂ ਦੀ ਮੁਰੰਮਤ ਤੱਕ ਕਰਨੀ ਜ਼ਰੂਰੀ ਨਹੀ ਸਮਝੀ ਹੋਰ ਵੱਡੇ ਕਾਰਜ ਕਰਵਾਉਣੇ ਤਾਂ ਦੂਰ ਦੀ ਗੱਲ | ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿ ਲੋੜੀਂਦੇ ਕਾਰਜਾਂ ਲਈ ਪੰਚਾਇਤਾਂ ਨੂੰ ਫ਼ੰਡ ਹੀ ਮੁਹੱਈਆ ਨਹੀ ਕਰਵਾਏ ਜਾ ਰਹੇ ਜਿਸ ਦੇ ਚੱਲਦਿਆਂ ਪਿੰਡਾਂ ਚ ਲੋੜੀਂਦੇ ਕਾਰਜ ਵੀ ਅੱਧਵਾਟੇ ਲਟਕ ਰਹੇ ਹਨ | ਕਾਂਗਰਸੀ ਆਗੂ ਨੇ ਮੰਗ ਕੀਤੀ ਕਿ ਸਰਕਾਰ ਨੂੰ ਘੱਟੋ ਘੱਟ ਹੁਣ ਤਾਂ ਵਿਕਾਸ ਲਈ ਫ਼ੰਡ ਦੇਣੇ ਚਾਹੀਦੇ ਹਨ ਜਦੋਂ ਪਤਾ ਹੈ ਕਿ ਕੁਝ ਮਹੀਨਿਆਂ ਬਾਅਦ ਫਿਰ ਇਨ੍ਹਾਂ ਹੀ ਲੋਕਾਂ ਦੇ ਮੱਥੇ ਲੱਗਣਾ ਹੈ | ਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਹਲਕੇ ਨਾਲ ਕੀਤੇ ਵਿਤਕਰੇ ਦਾ ਸਬਕ ਲੋਕ 2027 ਚੋਣਾਂ ਚ ਸਿਖਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਵਿਖੇ ਗਲੋਕੋਮਾ ਹਫ਼ਤਾ ਮਨਾਇਆ <br/> ਅਗਲੀ ਖ਼ਬਰ ਵਿਸ਼ਵ ਗਲੋਕੋਮਾ ਮੌਕੇ ਸੀ. ਐੱਚ. ਸੀ. ਬਾਲਿਆਂਵਾਲੀ ਵਿਖੇ ਕੈਂਪ ਲਗਾਇਆ <br/>
Ad Position 24