25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਗੋਨਿਆਣਾ 'ਚ ਰਸੋਈ ਗੈਸ ਸਿਲੰਡਰਾਂ ਲਈ ਮਾਰੋ-ਮਾਰੀ, ਏਜੰਸ਼ੀ 'ਚ ਸਿਲੰਡਰਾਂ ਦਾ ਸਟਾਕ ਘੱਟ ਹੋਣ ਨਾਲ ਹੋ ਰਹੇ ਖਪਤਕਾਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 13-03-2026
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)-ਖਾੜੀ ਦੇਸ਼ਾਂ ਦੀ ਜੰਗ ਦਾ ਸੇਕ ਭਾਰਤੀ ਰਸੋਈਆਂ ਤੱਕ ਪਹੁੰਚਣ ਲੱਗ ਪਿਆ ਹੈ, ਜਿਸ ਨਾਲ ਪੰਜਾਬ ਭਰ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਅਚਾਨਕ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਗੈਸ ੲੰਜੇਸ਼ੀਆਂ ਕੋਲ ਸਿਲੰਡਰਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਬੁਕਿੰਗ ਹੋਣ ਦੇ ਬਾਵਜੂਦ ਖਪਤਕਾਰਾਂ ਨੂੰ ਸਮੇਂ ਸਿਰ ਸਿਲੰਡਰ ਨਹੀ ਮਿਲ ਰਹੇ | ਹਾਲਾਤ ਇਹ ਹਨ ਕਿ ਖਪਤਕਾਰਾਂ ਨੂੰ ਕਈ-ਕਈ ਦਿਨ ਇਤਜ਼ਾਰ ਕਰਨਾ ਪੈ ਰਿਹਾ ਹੈ | ਅਜਿਹਾ ਹੀ ਮਾਮਲਾ ਗੋਨਿਆਣਾ ਮੰਡੀ ਵਿਚ ਦੇਖਣ ਨੂੰ ਮਿਲ ਰਿਹਾ ਹੈ, ਖਪਤਕਾਰਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਭਾਰੀ ਪੇ੍ਰਸ਼ਾਨੀ ਉਠਾਉਣੀ ਪੈ ਰਹੀ ਹੈ | ਖਪਤਕਾਰ ਰਸੋਈ ਗੈਸ ਸਿਲੰਡਰ ਲੈਣ ਲਈ ਮਾਰੋ ਮਾਰੀ ਹੋਣ ਕਰਕੇ ਏਜੰਸ਼ੀਆਂ ਵਿਚ ਗੇੜੇ ਤੇ ਗੇੜੇ ਮਾਰ ਰਹੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੁਝ ਗੈਸ ਏਜੰਸੀਆਂ ਕੋਲ ਅਚਾਨਕ ਰਸੋਈ ਸਿਲੰਡਰਾਂ ਦਾ ਸਟਾਕ ਘੱਟ ਹੋ ਗਿਆ, ਜਿਸ ਕਾਰਨ ਡਿਲਿਵਰੀ ਵਿਚ ਦੇਰੀ ਆਉਣੀ ਸ਼ੁਰੂ ਹੋ ਗਈ | ਇਸ ਕਾਰਨ ਕਈ ਘਰਾਂ ਵਿਚ ਰਸੋਈ ਦੇ ਕੰਮ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਅਤੇ ਖਪਤਕਾਰਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖਪਤਕਾਰ ਦਿਨ ਚੜ੍ਹਦੇ ਹੀ ਗੈਸ ਏਜੰਸੀ ਦੇ ਦਫ਼ਤਰਾਂ ਅਤੇ ਗੋਦਾਮਾਂ ਦੇ ਬਾਹਰ ਪਹੁੰਚ ਕੇ ਆਪਣੀ ਬੁਕਿੰਗ ਬਾਰੇ ਪੁੱਛਗਿੱਛ ਕਰਦੇ ਦੇਖੇ ਜਾਂਦੇ ਹਨ | ਕੁਝ ਖਪਤਕਾਰਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਬੁਕਿੰਗ ਹੋਣ ਦੇ ਬਾਵਜੂਦ ਵੀ ਸਿਲੰਡਰ ਸਮੇਂ 'ਤੇ ਨਹੀਂ ਮਿਲ ਰਹੇ, ਜਿਸ ਨਾਲ ਰੋਜ਼ਾਨਾ ਦੇ ਕੰਮਾਂ ਵਿਚ ਰੁਕਾਵਟ ਪੈ ਰਹੀ ਹੈ | ਇਸ ਸੰਬੰਧੀ ਦੂਜੇ ਪਾਸੇ ਗੈਸ ਏਜੰਸੀ ਦੇ ਨੁਮਾਇੰਦਿਆਂ ਨਾਲ ਗੱਲ ਕਰਨ 'ਤੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਿਰਫ਼ ਅਸਥਾਈ ਸਮੱਸਿਆ ਹੈ ਅਤੇ ਜਲਦੀ ਹੀ ਸਪਲਾਈ ਆਮ ਹੋ ਜਾਵੇਗੀ | ਉਨ੍ਹਾਂ ਮੁਤਾਬਿਕ ਪਿਛਲੇ ਕੁਝ ਦਿਨਾਂ ਦੌਰਾਨ ਮੰਗ ਅਚਾਨਕ ਵਧ ਗਈ ਹੈ, ਜਿਸ ਕਾਰਨ ਕੁਝ ਸਮੇਂ ਲਈ ਸਟਾਕ ਘੱਟ ਹੋਇਆ, ਪਰ ਨਵਾਂ ਸਟਾਕ ਰਸਤੇ ਵਿਚ ਹੈ ਤੇ ਆਉਣ ਵਾਲੇ ਦਿਨਾਂ ਵਿਚ ਡਿਲਿਵਰੀ ਮੁੜ ਪੂਰੀ ਤਰ੍ਹਾਂ ਚਾਲੂ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਤਿਸੰਗ ਦੀ ਕਥਾ ਹਿਰਦੇ ਨੂੰ ਪਵਿੱਤਰ ਕਰਨ ਦਾ ਆਸਾਨ ਰਸਤਾ- ਸਵਾਮੀ ਭੁਵਨੇਸ਼ਵਰੀ ਦੇਵੀ <br/> ਅਗਲੀ ਖ਼ਬਰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ <br/>
Ad Position 24