03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਵਿਸਾਖੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

Ad Position 21
No active advertisement
ਅਜੀਤ ਡੈਸਕ 14-04-2026
ਤਲਵੰਡੀ ਸਾਬੋ, 13 ਅਪ੍ਰੈਲ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ): ਨਿਹੰਗ ਸਿੰਘਾਂ ਦੀ ਸਿਰਮੌਰ ਮੁੱਖ ਸੰਸਥਾ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਿਸਾਖੀ ਦਿਹਾੜੇ ਦੀ ਸਮੁੱਚੇ ਖ਼ਾਲਸਾ ਪੰਥ ਨੂੰ ਵਧਾਈ ਦਿੰਦਿਆਂ ਸਮੁੱਚੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ, ਇਨਕਲਾਬੀ ਅਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ | ਉਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ, ਦਿ੍ੜ੍ਹਤਾ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ | ਦਸਮ ਪਾਤਸ਼ਾਹ ਜੀ ਨੇ ਵਿਸਾਖੀ ਦਿਹਾੜੇ 'ਤੇ 'ਖ਼ਾਲਸਾ-ਪੰਥ' ਸਾਜ ਕੇ ਇਸ ਧਰਤੀ ਉੱਪਰ ਇਕ ਨਵੇਂ ਇਨਕਲਾਬ ਦਾ ਆਗਾਜ਼ ਕੀਤਾ | ਉਨ੍ਹਾਂ ਦੇ ਜੀਵਨ ਦਾ ਸਾਰਾ ਸੰਘਰਸ਼ ਲੋਕਾਂ ਨੂੰ ਗ਼ੈਰਤ, ਗੌਰਵ, ਅਣਖ, ਜ਼ਮੀਰ ਦੀ ਆਜ਼ਾਦੀ, ਮਨੁੱਖੀ ਬਰਾਬਰੀ, ਸਵੈਮਾਣ, ਪਰਉਪਕਾਰ, ਗ਼ਰੀਬਾਂ, ਅਨਾਥਾਂ, ਕਿਰਤੀਆਂ ਦੇ ਉਥਾਨ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਸਥਾਪਿਤ ਕਰਨ ਲਈ ਰਿਹਾ ਅਤੇ ਇਸ ਮਹਾਨ ਕ੍ਰਾਂਤੀਕਾਰੀ ਮਿਸ਼ਨ ਨੂੰ ਸਾਕਾਰ ਕਰਨ ਲਈ ਆਪਣਾ ਸਾਰਾ ਸਰਬੰਸ ਅਡੋਲ ਅਤੇ ਸਹਿਜ ਵਿਚ ਰਹਿੰਦਿਆਂ ਕੁਰਬਾਨ ਕਰ ਦਿੱਤਾ | ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸੰਦੇਸ਼ ਜਾਰੀ ਰੱਖਦਿਆਂ ਕਿਹਾ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਅਤੇ ਭਾਰਤ ਵਿਚ ਮਾਨਤਾ ਪ੍ਰਾਪਤ ਧਰਮਾਂ ਵਿਚ ਸਿੱਖ ਧਰਮ ਇਕ ਮਹੱਤਵਪੂਰਨ, ਲਾਸਾਨੀ ਤੇ ਲੋਕ-ਹਿਤਕਾਰੀ ਚਰਿੱਤਰ ਵਾਲਾ ਨਵੀਨਤਮ ਧਰਮ ਹੈ | ਇਸ ਧਰਮ ਦੀ ਅਧਿਆਤਮਕ, ਵਿਚਾਰਧਾਰਕ, ਦਾਰਸ਼ਨਿਕ ਤੇ ਕਿ੍ਆਤਮਿਕ ਦਿ੍ਸ਼ਟੀ ਦਾ ਸਿਖ਼ਰ ਖਾਲਸੇ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਦਭੁੱਤ ਚਰਿੱਤਰ ਦਾ ਧਾਰਨੀ ਖ਼ਾਲਸਾ ਸੰਨ 1699 ਨੂੰ ਸਾਜਿਆ ਗਿਆ | ਉਨ੍ਹਾਂ ਕਿਹਾ ਸਾਜੇ ਖਾਲਸੇ ਨੇ ਆਪਣੇ ਸਿਰਜਣਾਤਮਕ-ਕਾਲ ਵਿਚ ਅਜਿਹੇ ਕਾਰਨਾਮੇ ਸਰਅੰਜ਼ਾਮ ਦਿੱਤੇ | ਜਿਸ ਦੀ ਸਮੁੱਚੇ ਧਰਮ-ਇਤਿਹਾਸ ਵਿਚ ਮਿਸਾਲ ਲੱਭਣੀ ਸੰਭਵ ਨਹੀਂ | ਉਨ੍ਹਾਂ ਕਿਹਾ ਕਿ ਹਰ ਪ੍ਰਾਣੀ ਨੂੰ ਬਾਣੀ ਬਾਣੇ ਦੇ ਧਾਰਨੀ ਹੁੰਦਿਆਂ ਇਕ ਨਿਸ਼ਾਨ ਇਕ ਵਿਧਾਨ ਦੀ ਅਗਵਾਈ ਵਿਚ ਇਕੱਤਰ ਹੋ ਤੁਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਵਿਖੇ ਹਲਕਾ ਵਿਧਾਇਕ ਮਾ.ਜਗਸੀਰ ਸਿੰਘ ਨੇ ਕਣਕ ਦੀ ਬੋਲੀ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ
Ad Position 24
No active advertisement