ਗੋਨਿਆਣਾ, 13 ਅਪ੍ਰੈਲ (ਲਛਮਣ ਦਾਸ ਗਰਗ)- ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਗੋਨਿਆਣਾ ਮੰਡੀ ਦੀ ਮੁੱਖ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨੇ ਕਣਕ ਦੀ ਬੋਲੀ ਕਰਵਾਈ | ਜਿਸ ਨਾਲ ਨਵੇਂ ਸੀਜ਼ਨ ਦੀ ਸ਼ੁਰੂਆਤ ਹੋਈ | ਇਹ ਬੋਲੀ ਮੈਸਰਜ਼ ਜਗਦੀਸ਼ ਰਾਏ ਸੰਜੀਵ ਕੁਮਾਰ ਆੜ੍ਹਤੀਏ ਦੀ ਦੁਕਾਨ ਉਪਰ ਕਿਸਾਨ ਹਰਦੀਪ ਸਿੰਘ ਪਿੰਡ ਗੋਨਿਆਣਾ ਕਲਾਂ ਦੀ ਢੇਰੀ ਤੋਂ ਕਰਵਾਈ ਗਈ | ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਵਿਧਾਇਕ ਨੇ ਬੋਲਦਿਆਂ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨ ਸੁੱਕੀ ਕਣਕ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਕਿ ਮੰਡੀ ਕਰਨ ਦੇ ਵਿਚ ਕੋਈ ਮੁਸ਼ਕਿਲ ਨਾ ਪੇਸ਼ ਆਵੇ | ਇਸ ਮੌਕੇ ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ, ਰਜਨੀਸ਼ ਰਾਜੂ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ, ਬਲਕਾਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਗੋਨਿਆਣਾ, ਆਕਾਸ਼ ਕੁਮਾਰ ਇੰਸਪੈਕਟਰ ਪਨਸਪ, ਮਨਦੀਪ ਸਿੰਘ ਇੰਸਪੈਕਟਰ ਪਨਗ੍ਰੇਨ, ਗੁਰਤੇਜ ਸਿੰਘ ਇੰਸਪੈਕਟਰ ਵੇਅਰ ਹਾਊਸ, ਜਸਕਰਨ ਸਿੰਘ ਇੰਸਪੈਕਟਰ ਮਾਰਕਫੈੱਡ ਆਦਿ ਤੋਂ ਇਲਾਵਾ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ |