03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਸਾਲਾਨਾ ਖੇਡ ਸਮਾਰੋਹ ਆਰੰਭ <br/>

Ad Position 21
No active advertisement
ਅਜੀਤ ਡੈਸਕ 14-04-2026
ਭਗਤਾ ਭਾਈਕਾ, 13 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਦਿਆਰਥੀਆਂ ਦੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਖੇਡਾਂ ਪ੍ਰਤੀ ਵੀ ਬਹੁਤ ਸੁਚੇਤ ਹੈ¢ ਬੱਚਿਆਂ ਦੇ ਸਰਬ ਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆ ਸਕੂਲ ਵਿਚ ਨਵੇਂ ਵਿੱਦਿਅਕ ਸਾਲ 2026 27 ਦੀਆਂ ਖੇਡਾਂ ਦਾ ਅਗਾਜ ਕੀਤਾ ਗਿਆ¢ ਖੇਡਾਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਚੇਅਰ ਪਰਸਨ ਰਣਧੀਰ ਕÏਰ, ਡਾਇਰੈਕਟਰ ਕੋਹੇਨੂਰ ਸਿੱਧੂ, ਪਿ੍ੰਸੀਪਲ ਸ਼ਸ਼ੀਕਾਂਤ ਅਤੇ ਸਾਰੇ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਕਲੇਰ ਸਕੂਲ ਦੇ ਗਰਾਉਂਡਾਂ ਅੰਦਰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ¢ ਸਕੂਲ ਦੀਆਂ ਖੇਡਾਂ ਵਿੱਚ ਬੱਚਿਆਂ ਨੇ ਸਮਾਰੋਹ ਦੇ ਉਦਘਾਟਨ ਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ¢ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਵਿਚਕਾਰ ਬਹੁਤ ਸਾਰੀਆਂ ਖੇਡਾਂ ਜਿਵੇਂ 100, 200, 400, 800, 1500 ਮੀਟਰ ਦੌੜ, ਲੌਂਗ ਜੰਪ, ਹਾਈ ਜੰਪ, ਜੈਵਲਿਨ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ¢ ਹਾਊਸ ਕੋਆਰਡੀਨੇਟਰ ਮੈਡਮ ਕਰਮਜੀਤ ਕÏਰ ਸਾਰੇ ਹਾਊਸ ਪ੍ਰਤੀਨਿਧਾਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਬਹੁਤ ਸੁਚੱਜੇ ਢੰਗ ਨਾਲ ਖੇਡਾਂ ਕਰਵਾਈਆਂ ਗਈਆਂ¢ ਬੱਚਿਆਂ ਵਿਚ ਵੀ ਇਨ੍ਹਾਂ ਖੇਡਾਂ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ¢

Ad Position 22
No active advertisement
ਪਿਛਲੀ ਖ਼ਬਰ 'ਸਿੱਖ ਦਸਤਾਰ ਦਿਹਾੜੇ' ਨੂੰ ਮਨਾਉਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਇਆ 'ਦਸਤਾਰ ਲੰਗਰ' ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24
No active advertisement