06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਚਿੱਟਾ, ਲਾਹਣ, ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Ad Position 21
No active advertisement
ਅਜੀਤ ਡੈਸਕ 14-04-2026
ਮਾਨਸਾ, 13 ਅਪ੍ਰੈਲ (ਵਿ.ਪ੍ਰਤੀ.)- ਥਾਣਾ ਭੀਖੀ ਪੁਲਿਸ ਨੇ ਲਾਡੀ ਸਿੰਘ ਤੇ ਸਰਬਜੀਤ ਕੌਰ ਵਾਸੀ ਭੀਖੀ ਕੋਲੋਂ 60 ਨਸ਼ੀਲੀਆਂ ਗੋਲੀਆਂ, ਥਾਣਾ ਬਰੇਟਾ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਤੋਂ 10, ਥਾਣਾ ਝੁਨੀਰ ਪੁਲਿਸ ਨੇ ਕਮਲਦੀਪ ਸਿੰਘ ਵਾਸੀ ਕੋਟਧਰਮੂ ਹਾਲ ਭੰਮੇ ਕਲਾਂ ਕੋਲੋਂ 20 ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਕੁਲਜੀਤ ਸਿੰਘ ਵਾਸੀ ਆਹਲੂਪੁਰ ਤੋਂ 15 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
ਪਾਬੰਦੀਸ਼ੁਦਾ ਕੈਪਸੂਲ ਫੜੇ
ਥਾਣਾ ਸਦਰ ਬੁਢਲਾਡਾ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬੀਰਾ ਸਿੰਘ ਵਾਸੀ ਚੱਕ ਭਾਈਕੇ ਕੋਲੋਂ 45 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ | ਉਸ ਖਿਲਾਫ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |
ਲਾਹਣ ਤੇ ਸ਼ਰਾਬ ਫੜੀ
ਥਾਣਾ ਭੀਖੀ ਪੁਲਿਸ ਨੇ ਜਗਸੀਰ ਸਿੰਘ ਵਾਸੀ ਅਤਲਾ ਕਲਾਂ ਨੂੰ ਕਾਬੂ ਕਰ ਕੇ ਉਸ ਤੋਂ 80 ਲੀਟਰ ਲਾਹਣ ਅਤੇ ਮਨਦੀਪ ਸਿੰਘ ਵਾਸੀ ਬੋੜਾਵਾਲ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 15 ਲੀਟਰ ਨਜਾਇਜ਼ ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ | ਦੋਵਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
20 ਗ੍ਰਾਮ ਚਿੱਟਾ ਬਰਾਮਦ
ਥਾਣਾ ਸਦਰ ਮਾਨਸਾ ਪੁਲਿਸ ਨੇ ਪਿੰਡ ਭਾਈ ਦੇਸਾ ਨਜ਼ਦੀਕ ਗਸ਼ਤ ਦੌਰਾਨ ਜਸਪਾਲ ਸਿੰਘ ਵਾਸੀ ਬੁਰਜ ਰਾਠੀ ਤੋਂ 12 ਗ੍ਰਾਮ ਚਿੱਟਾ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਗੁਰਮੇਜ ਸਿੰਘ ਵਾਸੀ ਖੈਰਾ ਕਲਾਂ ਕੋਲੋਂ 8 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਜੈਅੰਤੀ ਮੌਕੇ ਮਾਨਸਾ 'ਚ ਸਮਾਗਮ ਅੱਜ ਅਗਲੀ ਖ਼ਬਰ ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24
No active advertisement