ਮਹਿਰਾਜ, 12 ਮਈ (ਸੁਖਪਾਲ ਮਹਿਰਾਜ)-ਸਰਕਲ ਮਹਿਰਾਜ ਵਿਖੇ ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਸਬੰਧੀ ਇਕ ਅਹਿਮ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਇਲੈਕਸ਼ਨ ਇੰਚਾਰਜ ਜਸਵੀਰ ਸਿੰਘ ਮਹਿਰਾਜ, ਸੂਬਾ ਜਨਰਲ ਸਕੱਤਰ ਐਸ ਸੀ ਮੋਰਚਾ ਭਾਜਪਾ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਵਿਚ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਅਤੇ ਸਾਰਿਆਂ ਦੇ ਰਾਇ-ਮਸ਼ਵਰੇ ਨਾਲ ਯੋਗ ਉਮੀਦਵਾਰਾਂ ਦੀ ਚੋਣ ਵੀ ਕੀਤੀ ਗਈ | ਇਸ ਮੌਕੇ ਚੰਦਨ ਕਾਂਤ ਜਨਰਲ ਸਕੱਤਰ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ, ਸੁਖਵੰਤ ਸਿੰਘ ਪ੍ਰਧਾਨ ਸਰਕਲ ਮਹਿਰਾਜ, ਜਗਜੀਵਨ ਸਿੰਘ ਪ੍ਰਧਾਨ ਐਸ ਸੀ ਮੋਰਚਾ ਅਤੇ ਅਮਨਦੀਪ ਕੌਰ ਪ੍ਰਧਾਨ ਮਹਿਲਾ ਮੋਰਚਾ ਮੰਡਲ ਮਹਿਰਾਜ ਵੀ ਹਾਜ਼ਰ ਸਨ |