10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਜੈ ਮਾਂ ਮੰਦਰ ਵਿਖੇ ਅੰਨਕੂਟ ਅਤੇ ਕੜ੍ਹੀ-ਚੌਲਾਂ ਦਾ ਲੰਗਰ ਲਗਾਇਆ

ਮਾਨਸਾ , 10 ਨਵੰਬਰ ( ਸੱਭਿ . ਪ੍ਰਤੀ )- ਸਥਾਨਕ ਜੈ ਮਾਂ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਚੱਲ ਰਹੀ ਕਥਾ ਮੌਕੇ ਅੰਨਕੂਟ ਅਤੇ ਕੜ੍ਹੀ - ਚੌਲਾਂ ਦਾ ਲੰਗਰ ਲਗਾਇਆ ਗਿਆ ।

Ad Position 21
No active advertisement
ਅਜੀਤ ਡੈਸਕ 11-11-2026
ਮਾਨਸਾ , 10 ਨਵੰਬਰ ( ਸੱਭਿ . ਪ੍ਰਤੀ )- ਸਥਾਨਕ ਜੈ ਮਾਂ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਚੱਲ ਰਹੀ ਕਥਾ ਮੌਕੇ ਅੰਨਕੂਟ ਅਤੇ ਕੜ੍ਹੀ - ਚੌਲਾਂ ਦਾ ਲੰਗਰ ਲਗਾਇਆ ਗਿਆ । ਪੰਡਿਤ ਨਵਰਾਜ ਸ਼ਾਸਤਰੀ ਨੇ ਦੱਸਿਆ ਕਿ ਇਸ ਦਿਨ ਬ੍ਰਿਜਵਾਸੀਆਂ ਵਲੋਂ ਗੋਵਰਧਨ ਜੀ ਤੇ ਗਿਰਰਾਜ ਜੀ ਦਾ ਪੂਜਨ ਅਤੇ ਅਭਿਸ਼ੇਕ ਕੀਤਾ ਜਾਂਦਾ ਹੈ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਸ੍ਰੀ ਸ਼ਕਤੀ ਕ੍ਰਿਸ਼ਨਾ ਮੰਡਲ ਇਸਤਰੀ ਸਤਿਸੰਗ ਸਭਾ ਵਲੋਂ ਕੀਤੀ ਗਈ । ਸਭਾ ਦੀਆਂ ਮੈਂਬਰਾਂ ਵਲੋਂ ਠਾਕੁਰ ਜੀ ਦਾ ਗੁਣਗਾਨ ਕਰਨ ਉਪਰੰਤ 56 ਭੋਗ ਲਗਾਏ ਗਏ । ਬਿੰਦਰ ਪਾਲ ਗਰਗ ਨੇ ਦੱਸਿਆ ਕਿ ਜੈ ਮਾਂ ਮੰਦਰ ਵਿਖੇ ਤੁਲਸੀ ਵਿਆਹ ਦਾ ਸਮਾਗਮ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਇਸ ਮੌਕੇ ਪ੍ਰਧਾਨ ਰਾਜਕੁਮਾਰ ਮਿੱਤਲ , ਕ੍ਰਿਸ਼ਨ ਮਦਾਨ , ਭਗਵਾਨ ਦਾਸ , ਗਗਨ ਸਿੰਗਲਾ , ਮਨੋਜ , ਨਿਸ਼ਾ ਹੰਸ , ਰੇਣੂ ਅਰੋੜਾ , ਸੁਨੀਤਾ , ਆਸ਼ਾ ਗਰਗ , ਮੀਰਾ , ਬਿੰਦੂ ਗਰਗ , ਰੀਟਾ , ਵਿਨੋਦ ਕੁਮਾਰ ਭੰਮਾ , ਡਾ . ਮਾਨਵ ਜਿੰਦਲ , ਸਤਵੰਤ ਸੱਤਾ , ਅੰਮ੍ਰਿਤਪਾਲ ਮਿੱਤਲ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਚੋਣ ਮੈਨੀਫੈਸਟੋ ਲਈ ਬਠਿੰਡਾ ’ਚ ਅੱਜ ਹੋਵੇਗੀ ਵਿਚਾਰ-ਚਰਚਾ, ਲੋਕਾਂ ਤੋਂ ਮੰਗੇ ਜਾਣਗੇ ਸੁਝਾਅ ਅਗਲੀ ਖ਼ਬਰ ਡਾ. ਸੁਖਵਿੰਦਰ ਸਿੰਘ ਚਹਿਲ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ
Ad Position 24