ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਿਟੀ ਬਠਿੰਡਾ ਗੁਰਪ੍ਰੀਤ ਸਿੰਘ ਥਿੰਦ ਅਤੇ ਰਿਜਨਲ ਟਰਾਂਸਪੋਰਟ ਅਫ਼ਸਰ ਬਠਿੰਡਾ ਰਾਜੇਸ਼ ਕੁਮਾਰ ਸ਼ਰਮਾ ਵਲੋਂ ਦੱਸਿਆ ਗਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਸ ਚਲਾਨ ਦਾ ਭੁਗਤਾਨ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਨ੍ਹਾਂ ਦੇ ਬਕਾਇਆ/ਲੰਬਿਤ ਚਲਾਨ ਦੇ ਵੇਰਵੇ ਵੈੱਬਸਾਇਟ 'ਤੇ ਉਪਲੱਬਧ ਹਨ | ਜਦੋਂ ਤੱਕ ਵਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਓਦੋਂ ਤੱਕ ਵਾਹਨ ਪੋਰਟਲ 'ਤੇ ਕੋਈ ਵੀ ਵਹੀਕਲ ਨਾਲ ਸਬੰਧਿਤ ਕੰਮ ਜਿਵੇਂ ਕਿ ਆਰ. ਸੀ. ਟਰਾਂਸਫ਼ਰ, ਆਰ. ਸੀ. ਰੀਨਿਊ, ਫ਼ਿਟਨੈਸ ਅਤੇ ਪਰਮਿਟ ਆਦਿ ਦਾ ਕੰਮ ਨਹੀਂ ਹੋ ਸਕੇਗਾ | ਕਿਉਂਕਿ ਵਹੀਕਲਾਂ ਦੇ ਪੈਂਡਿੰਗ ਪਏ ਈ-ਚਲਾਨਾਂ ਨੂੰ ਵਾਹਨ ਪੋਰਟਲ 'ਤੇ ਤਬਦੀਲ ਨਹੀਂ ਕੀਤਾ ਜਾਂਦਾ ਹੈ ਅਤੇ ਚਲਾਨ ਨਾ ਭਰਨ ਦੀ ਸੂਰਤ ਵਿਚ ਵਾਹਨ ਜ਼ਬਤ ਕਰ ਲਿਆ ਜਾਵੇਗਾ |