ਬਾਲਿਆਂਵਾਲੀ, 12 ਮਈ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਮੰਡੀ ਕਲਾਂ ਦੀ ਇੱਕ ਨਾਬਾਲਿਗ ਲੜਕੀ ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਜਰਨੈਲ ਰਾਮ ਦੀ ਨਾਬਾਲਿਗ ਲੜਕੀ ਪਿਛਲੇ 10 ਦਿਨ ਪਹਿਲਾਂ ਅਚਾਨਕ ਘਰੋਂ ਚਲੀ ਗਈ ਸੀ | ਜਿਸ ਦੀ ਪਰਿਵਾਰ ਵਲੋਂ ਕਾਫੀ ਪੜਤਾਲ ਕੀਤੀ, ਪ੍ਰੰਤੂ ਹਾਲੇ ਲੜਕੀ ਦੀ ਕੋਈ ਉੱਘ-ਸੁੱਘ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਅਸੀ ਲੜਕੀ ਦੇ ਲਾਪਤਾ ਹੋਣ ਸੰਬੰਧੀ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਕਈ ਦਿਨ ਪਹਿਲਾਂ ਇਤਲਾਹ ਦਿੱਤੀ ਸੀ | ਇਸ ਸੰਬੰਧੀ ਲਾਪਤਾ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਅੱਜ ਵੱਡਾ ਇਕੱਠ ਕੀਤਾ ਗਿਆ | ਜਿਸ 'ਚ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਲੜਕੀ ਨੂੰ ਲੱਭਣ ਲਈ ਪੁਲਿਸ ਕਈ ਟੀਮਾਂ ਜੁੱਟੀਆਂ ਹੋਈਆਂ ਹਨ ਅਤੇ ਜਲਦੀ ਲੱਭ ਕੇ ਲੜਕੀ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ, ਜਦਕਿ ਲੜਕੀ ਦੇ ਗੁੰਮ ਹੋਣ ਸੰਬੰਧੀ ਕਈ ਦਿਨ ਪਹਿਲਾਂ ਮੁਕੱਦਮਾ ਦਰਜ ਕਰ ਲਿਆ ਸੀ |