ਭਾਈਰੂਪਾ, 12 ਮਈ (ਵਰਿੰਦਰ ਲੱਕੀ)-ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਲੋਂ ਬੀਤੇ ਦਿਨੀਂ ਇਕ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ, ਜਿਸ ਨੂੰ ਸਕੂਲ ਦੇ ਪਿ੍ੰਸੀਪਲ ਸੋਨੂੰ ਕੁਮਾਰ ਕਾਂਗੜ ਅਤੇ ਚੇਅਰਮੈਨ ਭੂਮੀ ਪਾਲ ਕਾਂਗੜ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਟੂਰ ਦੌਰਾਨ ਸੰਤ ਬਾਬਾ ਪ੍ਰਦੀਪ ਸਿੰਘ ਗਊਸ਼ਾਲਾ ਬੱਧਨੀ ਕਲਾਂ ਨੇ ਬੱਚਿਆਂ ਨੂੰ ਸਿਮਰਨ ਕਰਵਾ ਕੇ ਪ੍ਰਮਾਤਮਾ ਦੇ ਨਾਂਅ ਨਾਲ ਜੋੜਿਆ | ਬੱਚਿਆਂ ਨੇ ਸਿਮਰਨ ਕਰਕੇ ਬਹੁਤ ਆਨੰਦ ਮਾਣਿਆ, ਉਪਰੰਤ ਬੱਚਿਆਂ ਨੇ ਬੱਧਨੀ ਕਲਾਂ ਠਾਠ, ਭਿਆਣਾ ਸਾਹਿਬ, ਲੋਪੋਂ, ਮੈਹਦੇਆਣਾ ਸਾਹਿਬ, ਨਾਨਕਸਰ ਠਾਠ ਜਗਰਾਓਾ ਅਤੇ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਦਰਸ਼ਨ ਕੀਤੇ | ਟੂਰ ਦੌਰਾਨ ਬੱਚਿਆਂ ਨੇ ਇਤਿਹਾਸਕ ਗੁਰਦੁਆਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਰਪੂਰ ਆਨੰਦ ਮਾਣਿਆ | ਇਸ ਮੌਕੇ ਤੇ ਧਾਰਮਿਕ ਅਧਿਆਪਕਾ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |