11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 'ਚ ਕੁੱਲ 3,65,504 ਵੋਟਰ- ਜ਼ਿਲ੍ਹਾ ਚੋਣ ਅਫਸਰ

Ad Position 21
No active advertisement
ਅਜੀਤ ਡੈਸਕ 14-05-2026
ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਵਿਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਸਮੇਤ 6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਲਈ 26 ਮਈ 2026 ਨੂੰ ਚੋਣਾਂ ਹੋਣਗੀਆਂ | ਇਨ੍ਹਾਂ ਚੋਣਾਂ 'ਚ ਕੁੱਲ 3,65,504 ਵੋਟਰ ਹਨ, ਜਿੰਨ੍ਹਾਂ ਲਈ 405 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ | ਜ਼ਿਲ੍ਹਾ ਬਠਿੰਡਾ ਵਿਚ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਚੋਣਾਂ ਹੋਣੀਆਂ ਹਨ | ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਨਗਰ ਨਿਗਮ ਵਿਚ ਕੁੱਲ 2,31,601 ਵੋਟਰ ਹਨ ਜਿੰਨ੍ਹਾਂ ਵਿਚ ਮਰਦ ਵੋਟਰਾਂ ਦੀ ਗਿਣਤੀ 1,19,462, ਅÏਰਤ ਵੋਟਰਾਂ ਦੀ ਗਿਣਤੀ 1,12,132 ਅਤੇ ਤੀਜੇ ਲਿੰਗ ਵੋਟਰਾਂ ਦੀ ਗਿਣਤੀ 7 ਹੈ | ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਵਿਖੇ ਕੁੱਲ 12632 (ਮਰਦ ਵੋਟਰ 6624 ਅਤੇ ਅÏਰਤ ਵੋਟਰ 6008), ਗੋਨਿਆਣਾ ਵਿਖੇ ਕੁੱਲ 12547 (ਮਰਦ ਵੋਟਰ 6519 ਅਤੇ ਅÏਰਤ ਵੋਟਰ 6028), ਸੰਗਤ ਵਿਖੇ ਕੁੱਲ 2066 (ਮਰਦ ਵੋਟਰ 1100, ਅÏਰਤਾਂ 965 ਅਤੇ ਥਰਡ ਜੈਂਡਰ 1), ਰਾਮਾਂ ਵਿਖੇ ਕੁੱਲ 16365 (ਮਰਦ ਵੋਟਰ 8604, ਅÏਰਤ ਵੋਟਰ ਦੀ ਗਿਣਤੀ 7759, ਥਰਡ ਜੈਂਡਰ 2), ਕੋਟਫੱਤਾ ਵਿਖੇ ਕੁੱਲ 6221 ਵੋਟਰ (ਮਰਦ 3231 ਅਤੇ ਅÏਰਤਾਂ 2990), ਮੌੜ ਵਿਖੇ ਕੁੱਲ 24644 ਵੋਟਰ (ਮਰਦ ਵੋਟਰ 13013, ਅÏਰਤ ਵੋਟਰ ਦੀ ਗਿਣਤੀ 11629 ਥਰਡ ਜੈਂਡਰ 2) ਹਨ | ਇਸੇ ਤਰ੍ਹਾਂ ਨਗਰ ਪੰਚਾਇਤ ਕੋਟਸ਼ਮੀਰ ਵਿੱਚ ਕੁੱਲ 7445 ਵੋਟਰ (ਮਰਦ ਵੋਟਰ 3906 ਅਤੇ ਅÏਰਤ ਵੋਟਰ 3539), ਨਥਾਣਾ ਵਿੱਚ ਕੁੱਲ 6122 (ਮਰਦ 3195 ਅਤੇ ਅÏਰਤ 2927), ਲਹਿਰਾ ਮੁਹੱਬਤ ਵਿਖੇ 5554 (ਮਰਦ 2895 ਅਤੇ ਅÏਰਤਾਂ 2659), ਕੋਠਾਗੁਰੂ ਵਿੱਚ 6789 (ਮਰਦ 3553 ਅਤੇ ਅÏਰਤ 3236), ਭਾਈਰੂਪਾ ਵਿੱਚ 10030 (ਮਰਦ ਵੋਟਰ 5298 ਅਤੇ ਅÏਰਤ ਵੋਟਰ 4732), ਮਲੂਕਾ ਵਿਖੇ 4235 (ਮਰਦ 2223 ਅਤੇ ਅÏਰਤ 2012), ਮਹਿਰਾਜ ਵਿਖੇ 9187 (ਮਰਦ 4789 ਅਤੇ ਅÏਰਤਾਂ 4398), ਭਗਤਾ ਭਾਈਕਾ ਵਿਖੇ ਕੁੱਲ 10066 (ਮਰਦ 5263, ਅÏਰਤਾਂ 4801 ਅਤੇ ਤੀਜੇ ਲਿੰਗ ਨਾਲ ਸਬੰਧਿਤ 2) ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਪਿੱਥੋ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਨਵੇਂ ਥਾਣਾ ਮੁਖੀ ਵਲੋਂ ਜਨਤਕ ਤਾਲਮੇਲ ਲਈ ਮੀਟਿੰਗ <br/>
Ad Position 24