ਬਠਿੰਡਾ, 14 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਵਲੋਂ ਬਠਿੰਡਾ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ¢ ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਤੇ ਨਗਰ ਨਿਗਮ ਚੋਣ ਇੰਚਾਰਜ ਜੀਵਨ ਗੁਪਤਾ ਨੇ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ 28 ਵਾਰਡਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ | ਸੂਚੀ ਮੁਤਾਬਿਕ ਵਾਰਡ ਨੰਬਰ 2 ਤੋਂ ਵਿਪਿਨ ਕੁਮਾਰ, ਵਾਰਡ ਨੰਬਰ 6 ਤੋਂ ਭੁਪਿੰਦਰ ਸਿੰਘ, ਵਾਰਡ ਨੰਬਰ 8 ਤੋਂ ਅਸ਼ੋਕ ਕੁਮਾਰ ਬਾਲਿਆਂਵਾਲੀ, ਵਾਰਡ ਨੰਬਰ 9 ਤੋਂ ਡਿੰਪਲ ਰਾਣੀ, ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਟੋਨੀ, ਵਾਰਡ ਨੰਬਰ 11 ਤੋਂ ਮਮਤਾ ਸਿੰਗਲਾ, ਵਾਰਡ ਨੰਬਰ 14 ਤੋਂ ਮਹਿੰਦਰ ਸਿੰਘ ਸਿੱਧੂ, ਵਾਰਡ ਨੰਬਰ 15 ਤੋਂ ਸੀਤਾ ਦੇਵੀ, ਵਾਰਡ ਨੰਬਰ 16 ਤੋਂ ਹੇਮਰਾਜ ਗੋਇਲ, ਵਾਰਡ ਨੰਬਰ 17 ਤੋਂ ਰਿੰਪੀ ਰਾਣੀ, ਵਾਰਡ ਨੰਬਰ 18 ਤੋਂ ਐਡਵੋਕੇਟ ਪ੍ਰਭਪ੍ਰੀਤ ਸਿੰਘ ਸਿੱਧੂ, ਵਾਰਡ ਨੰਬਰ 20 ਤੋਂ ਜਗਦੀਸ਼ ਰਾਏ ਜਿੰਦਲ, ਵਾਰਡ ਨੰਬਰ 24 ਤੋਂ ਬਲਦੇਵ ਸਿੰਘ ਦੇਬੀ, ਵਾਰਡ ਨੰਬਰ 29 ਤੋਂ ਊਸ਼ਾ ਰਾਣੀ, ਵਾਰਡ ਨੰਬਰ 30 ਤੋਂ ਘਨਸ਼ਿਆਮ ਦਾਸ ਧੰਨਾ, ਵਾਰਡ ਨੰਬਰ 31 ਤੋਂ ਸੰਤੋਸ਼ ਦੇਵੀ, ਵਾਰਡ ਨੰਬਰ 33 ਤੋਂ ਵਿਸ਼ਵਨਾਥ, ਵਾਰਡ ਨੰਬਰ 34 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 37 ਤੋਂ ਕਰਮਜੀਤ ਕੌਰ, ਵਾਰਡ ਨੰਬਰ 38 ਤੋਂ ਉਮੇਸ਼ ਕੁਮਾਰ, ਵਾਰਡ ਨੰਬਰ 40 ਤੋਂ ਐਡਵੋਕੇਟ ਬਾਲਕ੍ਰਿਸ਼ਨ ਗਰਗ, ਵਾਰਡ ਨੰਬਰ 42 ਤੋਂ ਰੀਤੂ, ਵਾਰਡ ਨੰਬਰ 43 ਤੋਂ ਈਸ਼ਾ ਗਰਗ, ਵਾਰਡ ਨੰਬਰ 44 ਤੋਂ ਸੁਦੇਸ਼ ਰਾਣੀ ਸ਼ਰਮਾ, ਵਾਰਡ ਨੰਬਰ 45 ਤੋਂ ਆਰਤੀ, ਵਾਰਡ ਨੰਬਰ 46 ਤੋਂ ਸੁਨੀਲ ਕੁਮਾਰ, ਵਾਰਡ ਨੰਬਰ 49 ਤੋਂ ਮਨਜੋਤ ਕੌਰ ਅਤੇ ਵਾਰਡ ਨੰਬਰ 50 ਤੋਂ ਸਿਕੰਦਰ ਕੁਮਾਰ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਪਾਰਟੀ ਪਿਛਲੇ ਲੰਬੇ ਸਮੇਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ 'ਚ ਚੋਣਾਂ ਦੀਆਂ ਤਿਆਰੀਆਂ ਕਰ ਰਹੀ ਸੀ ਅਤੇ ਅੱਜ ਪਹਿਲੀ ਲਿਸਟ ਵਿਚ 28 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ | ਉਨ੍ਹਾਂ ਵੋਟਰਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਭਾਜਪਾ ਸਭ ਦੀਆਂ ਉਮੀਦਾਂ 'ਤੇ ਖਰਾਂ ਉਤਰੇਗੀ ਅਤੇ ਸਾਡੇ ਉਮੀਦਵਾਰ ਆਉਣ ਵਾਲੇ ਸਮੇਂ 'ਚ ਨਵੇਂ ਬਠਿੰਡਾ ਦੀ ਸ਼ੁਰੂਆਤ ਕਰਨਗੇ | ਸਿੰਗਲਾ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਨਗਰ ਨਿਗਮ ਚੋਣਾਂ ਨੂੰ ਪੂਰੀ ਤਾਕਤ ਅਤੇ ਮਜ਼ਬੂਤ ਸੰਗਠਨ ਨਾਲ ਚੋਣ ਲੜ ਰਹੀ ਹੈ ਅਤੇ ਵੱਡੀ ਸ਼ਾਨ ਨਾਲ ਜਿੱਤ ਹਾਸਲ ਕਰੇਗੀ¢
ਭਾਜਪਾ ਵਲੋਂ ਬਠਿੰਡਾ ਨਗਰ ਨਿਗਮ ਚੋਣਾਂ ਲਈ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਅਜੀਤ ਡੈਸਕ
15-05-2026