21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੀ.ਐਮ ਸਕੂਲ ਕਰਾੜਵਾਲਾ ਦੀਆਂ ਪੰਜ ਟੀਮਾਂ ਨੇ ‘ਖੇਡਾਂ ਵਤਨ ਪੰਜਾਬ’ ਦੀਆਂ ’ਚ ਜੇਤੂ ਰਹਿਣ ਦਾ ਮਾਣ ਹਾਸਿਲ ਕੀਤਾ

ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)- ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ’ਚ ਡੀ. ਐਮ.

Ad Position 21
No active advertisement
ਅਜੀਤ ਡੈਸਕ 22-10-2026
ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)- ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ’ਚ ਡੀ.ਐਮ. ਸਕੂਲ ਕਰਾੜਵਾਲਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀਆਂ ਕੁੱਲ ਪੰਜ ਟੀਮਾਂ ਨੇ ਮੈਡਲ ਹਾਸਿਲ ਕੀਤੇ, ਜਿੰਨਾਂ ਵਿਚ ਇੰਜੀ. ਢਿੱਲੋਂ ਦੇ ਲੜਕੇ ਪ੍ਰਭਵੀਰ ਸਿੰਘ ਢਿੱਲੋਂ ਨੇ ਸ਼ੂਟਿੰਗ (ਤੀਰ ਅੰਦਾਜ਼ੀ) ’ਚ ਸੁਨਹਿਰੀ ਤਗਮੇ ’ਤੇ ਨਿਸ਼ਾਨਾ ਸਾਧਿਆ ਅਤੇ ਫੁੱਟਬਾਲ ਅੰਡਰ-14 ਲੜਕੀਆਂ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਹੋਰ ਵੱਖ-ਵੱਖ ਟੀਮਾਂ ਜਿਸ ਤਰ੍ਹਾਂ ਕਿ ਬਾਕਸਿੰਗ ਅੰਡਰ-17 ’ਚ ਦੋ ਸਿਲਵਰ ਅਤੇ ਫੁੱਟਬਾਲ ਅੰਡਰ-17 ਲੜਕੀਆਂ ਨੇ ਵੀ ਸਿਲਵਰ ਮੈਡਲ ਹਾਸਿਲ ਕੀਤੇ। ਅਖੀਰ ’ਚ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੰਸਥਾ ਦੇ ਪ੍ਰਿੰਸੀਪਲ, ਖੇਡ ਵਿਭਾਗ ਮੁਖੀ ਅਤੇ ਸਬੰਧਿਤ ਸਟਾਫ਼ ਸਮੇਤ ਖਿਡਾਰੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਖਿਡਾਰੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਆ।
Ad Position 22
No active advertisement
ਪਿਛਲੀ ਖ਼ਬਰ 10 ਨਵੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ‘ਪੰਜਾਬ ਬਚਾਉ ਯਾਤਰਾ’ ਸੰਬੰਧੀ ਯੂਥ ਅਕਾਲੀ ਦਲ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਪਿੰਡ ਗੁਰਥੜੀ ਵਿਖੇ ਓਮ ਸੰਨਜ਼ ਫ਼ੈਕਟਰੀ ਵਲੋਂ ਅੱਖਾਂ ਦੀ ਜਾਂਚ ਦਾ ਦੂਜਾ ਮੁਫ਼ਤ ਕੈਂਪ
Ad Position 24