14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰਾਮਪੁਰਾ ਫੂਲ 'ਚ ਪੀਣ ਵਾਲੇ ਪਾਣੀ ਲਈ ਕਾਂਗੜ ਵਲੋਂ ਘਰ-ਘਰ ਟੈਂਕਰ ਭੇਜਣ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਰਾਮਪੁਰਾ ਫੂਲ, 7 ਜੂਨ (ਹੇਮੰਤ ਕੁਮਾਰ ਸ਼ਰਮਾ)- ਪੀਣ ਵਾਲੇ ਪਾਣੀ ਲਈ ਤਰਸ ਰਹੇ ਲੋਕਾਂ ਦੀ ਸਾਰ ਲੈਣ ਲਈ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੂਬਾ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਅੱਜ ਸਿਖਰ ਦੁਪਹਿਰੇ ਗਾਂਧੀ ਨਗਰ ਰਾਮਪੁਰਾ ਫੂਲ ਪਹੁੰਚੇ | ਇਸ ਮÏਕੇ ਲੋਕਾਂ ਦੀ ਗੱਲਬਾਤ ਸੁਣਨ ਦÏਰਾਨ ਕਾਂਗੜ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਅਤੇ ਵਿਧਾਇਕ ਵਲੋਂ ਪੀਣ ਵਾਲੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਸੜਕਾਂ 'ਤੇ ਆਵੇਗੀ ¢ ਰੋਸ ਪ੍ਰਦਰਸ਼ਨ ਦੀ ਤਾਰੀਖ਼ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ ¢ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਉਹ ਸ਼ਹਿਰ ਵਾਸੀਆਂ ਦੇ ਨਾਲ ਹਨ ਤੇ ਕਾਂਗਰਸ ਪਾਰਟੀ ਉਨ੍ਹਾਂ ਦੀ ਆਵਾਜ਼ ਬਣੇਗੀ ¢ ਹਾਜ਼ਰ ਲੋਕਾਂ ਨੇ ਕਾਂਗੜ ਦੇ ਧਿਆਨ ਵਿਚ ਲਿਆਂਦਾ ਕਿ ਪੂਰੀ ਗਾਂਧੀ ਬਸਤੀ ਪਾਣੀ, ਖ਼ਾਸ ਕਰ ਪੀਣ ਵਾਲੇ ਪਾਣੀ ਬਹੁਤ ਪ੍ਰੇਸ਼ਾਨ ਹੈ ਜਿਸ ਕਰਕੇ ਨਿੱਕੇ ਨਿਆਣੇ ਤਿਹਾਏ ਮਰ ਰਹੇ ਹਨ ਅਤੇ ਉਹ ਨਹਾਉਣ ਧੋਣ ਤੋਂ ਵੀ ਅਸਮਰਥ ਹਨ ¢ ਲੋਕਾਂ ਨੇ ਦੱਸਿਆ ਕਿ ਜੇਕਰ ਕੁਝ ਇਲਾਕਿਆਂ ਵਿਚ ਪਾਣੀ ਆਉਂਦਾ ਵੀ ਹੈ ਤਾਂ ਉਸ ਵਿਚ ਸੀਵਰੇਜ ਦਾ ਪਾਣੀ ਰਲਕੇ ਆਉਂਦਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ¢ ਗਾਂਧੀ ਨਗਰ ਦਾ ਦੌਰਾ ਕਰਨ ਉਪਰੰਤ ਕਾਂਗੜ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਤਰਫ਼ੋਂ ਰੋਜ਼ਾਨਾ ਪੀਣ ਵਾਲੇ ਪਾਣੀ ਦੇ ਟੈਂਕਰ ਲੋਕਾਂ ਦੀ ਸੇਵਾ ਕਰਨਗੇ ਅਤੇ ਜਿੰਨਾ ਚਿਰ ਲੋਕ ਚਾਹੁਣਗੇ | ਉਨ੍ਹਾਂ ਵਲੋਂ ਜਲ ਸਪਲਾਈ ਜਾਰੀ ਰਹੇਗੀ¢ ਉਨ੍ਹਾਂ ਐਲਾਨ ਕੀਤਾ ਕਿ ਪਾਣੀ ਦੀਆਂ ਮੋਟਰਾਂ ਲਾਉਣ ਲਈ ਉਹ ਸਾਰਾ ਖਰਚਾ ਦੇਣਗੇ, ਲੋਕ ਸਲਾਹ ਕਰ ਲੈਣ, ਬੋਰ ਕਿੱਥੇ ਕਿੱਥੇ ਕਰਵਾਉਣੇ ਹਨ¢ ਨਗਰ ਕੌਂਸਲ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਇੱਥੇ ਰਸੀਦ ਘੁਟਾਲੇ ਸਮੇਤ ਵੱਡੀ ਪੱਧਰ 'ਤੇ ਘਪਲੇ ਹੋਏ ਹਨ, ਜਿਨ੍ਹਾਂ ਦੀ ਸਰਕਾਰ ਆਉਣ 'ਤੇ ਜਾਂਚ ਕਰਵਾਈ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਗੈਸ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਨੇ ਆਮ ਲੋਕਾਂ 'ਤੇ ਪਾਇਆ ਭਾਰੀ ਵਿੱਤੀ ਬੋਝ-ਗੁਰਬਾਜ਼ ਸਿੰਘ ਸਿੱਧੂ ਅਗਲੀ ਖ਼ਬਰ ਪ੍ਰਗਟ ਸਿੰਘ ਐਸ.ਸੀ.ਵਿੰਗ ਬਲਾਕ ਨਥਾਣਾ ਦੇ ਦੁਬਾਰਾ ਪ੍ਰਧਾਨ ਚੁਣੇ <br/>
Ad Position 24