14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੈਸ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਨੇ ਆਮ ਲੋਕਾਂ 'ਤੇ ਪਾਇਆ ਭਾਰੀ ਵਿੱਤੀ ਬੋਝ-ਗੁਰਬਾਜ਼ ਸਿੰਘ ਸਿੱਧੂ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਤਲਵੰਡੀ ਸਾਬੋ, 7 ਜੂਨ (ਰਣਜੀਤ ਸਿੰਘ ਰਾਜੂ)- ਘਰੇਲੂ ਗੈਸ ਸਿਲੰਡਰ ਕੀਮਤਾਂ ਚ ਇਕੱਠਾ 29 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਲੋਕਾਂ 'ਤੇ ਭਾਰੀ ਵਿੱਤੀ ਬੋਝ ਪਾ ਦਿੱਤਾ ਹੈ ਜਿਸ ਨਾਲ ਮੱਧਵਰਗੀ ਲੋਕਾਂ ਦੇ ਰਸੋਈ ਬਜਟ 'ਤੇ ਵੀ ਅਸਰ ਪਿਆ ਹੈ, ਇਸ ਲਈ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ | ਸਿੱਧੂ ਜੋ ਕਿ ਜੱਟਮਹਾਂ ਸਭਾ ਦੇ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਪਿੰਡ ਪੇਰੋਂ ਵਿਖੇ ਅੰਤਿਮ ਅਰਦਾਸ 'ਚ ਸ਼ਮੂਲੀਅਤ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ, ਨੇ ਬਾਅਦ 'ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋਂ ਤੇਲ ਕੀਮਤਾਂ 'ਚ ਵਾਧੇ ਨਾਲ ਕੇਂਦਰ ਸਰਕਾਰ ਨੇ ਆਮ ਲੋਕਾਂ 'ਤੇ ਵਾਧੂ ਵਿੱਤੀ ਬੋਝ ਪਾਇਆ ਅਤੇ ਹੁਣ ਘਰੇਲੂ ਗੈਸ ਕੀਮਤਾਂ ਚ ਵੱਡੇ ਵਾਧੇ ਨਾਲ ਗ੍ਰਹਿਣੀਆਂ ਦੇ ਰਸੋਈ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਦੇ ਆਗੂ ਬਿਆਨ ਦਿੰਦੇ ਨਹੀਂ ਥੱਕਦੇ ਕਿ ਸਰਕਾਰ ਕੋਲ ਤੇਲ ਅਤੇ ਗੈਸ ਦਾ ਵਾਧੂ ਭੰਡਾਰ ਮੌਜੂਦ ਹਨ ਜਦੋਂਕਿ ਦੂਜੇ ਪਾਸੇ ਕੀਮਤਾਂ 'ਚ ਲਗਾਤਾਰ ਇਜ਼ਾਫਾ ਕੀਤਾ ਜਾ ਰਿਹੈ | ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਤਾਂ ਸੋਨੇ ਵਾਂਗ ਹੋ ਗਈਆਂ ਹਨ ਕਿ ਹਰ ਸਵੇਰ ਉੱਠ ਕੇ ਦੇਖਣਾ ਪੈਂਦਾ ਹੈ ਕਿ ਅੱਜ ਕੀਮਤ ਕੀ ਹੈ | ਸਿੱਧੂ ਨਾਲ ਸੁਖਬੀਰ ਸਿੰਘ ਚੱਠਾ, ਕ੍ਰਿਸ਼ਨ ਯਾਦਵ, ਤਰਸੇਮ ਸਿੰਘ ਲਾਲੇਆਣਾ, ਗੁਰਾਂਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਗੁਰਜੀਤ ਸਿੰਘ ਰੋਮਾਣਾ, ਗੁਰਮੇਲ ਸਿੰਘ ਲਾਲੇਆਣਾ, ਦਰਸ਼ਨ ਗਿੱਲ, ਜਸਪਾਲ ਸਿੰਘ ਭਗਵਾਨਪੁਰਾ ਆਦਿ ਕਾਂਗਰਸੀ ਆਗੂ ਮੌਜੂਦ ਨਜ਼ਰ ਆਏ |
Ad Position 22
No active advertisement
ਪਿਛਲੀ ਖ਼ਬਰ ਪੀ.ਐਲ.ਓ. ਸ਼ਸ਼ੀ ਸਿੱਕਾ ਵਲੋਂ ਵੱਖ-ਵੱਖ ਸ਼ਹਿਰੀ ਥਾਵਾਂ 'ਚ ਨਾਲਸਾ ਸੈਮੀਨਾਰ ਲਗਾਇਆ ਅਗਲੀ ਖ਼ਬਰ ਰਾਮਪੁਰਾ ਫੂਲ 'ਚ ਪੀਣ ਵਾਲੇ ਪਾਣੀ ਲਈ ਕਾਂਗੜ ਵਲੋਂ ਘਰ-ਘਰ ਟੈਂਕਰ ਭੇਜਣ ਦਾ ਐਲਾਨ <br/>
Ad Position 24